Walfare Work: ਸੰਗਰੂਰ (ਗੁਰਪ੍ਰੀਤ ਸਿੰਘ)। ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਸਦਕਾ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਮੰਦਬੁੱਧੀ ਨੌਜਵਾਨ ਨੂੰ ਸਾਂਭ-ਸੰਭਾਲ ਉਪਰੰਤ ਪਿੰਗਲਵਾੜਾ ਆਸ਼ਰਮ ਵਿਖੇ ਦਾਖਲ ਕਰਵਾਇਆ। ਜਾਣਕਾਰੀ ਦਿੰਦਿਆਂ ਰਿਟਾ. ਇੰਸਪੈਕਟਰ ਜੁਗਰਾਜ ਸਿੰਘ ਨੇ ਦੱਸਿਆ ਕਿ ਇੱਕ ਮੰਦਬੁੱਧੀ ਨੌਜਵਾਨ ਭਵਾਨੀਗੜ੍ਹ ਰੋਡ ’ਤੇ ਸੜਕ ’ਤੇ ਲਾਵਾਰਿਸ ਹਾਲਤ ਵਿੱਚ ਘੁੰਮ ਰਿਹਾ ਸੀ, ਜਿਸ ਦੀ ਹਾਲਤ ਤਰਸਯੋਗ ਸੀ ਜਿਸ ਬਾਰੇ ਡਾ. ਜਗਦੀਸ਼ ਘਰਾਚੋਂ ਨੇ ਸਾਡੇ ਨਾਲ ਫੋਨ ’ਤੇ ਸੰਪਰਕ ਕੀਤਾ ਤਾਂ ਸੰਦੀਪ ਇੰਸਾਂ ਖੁਰਾਣਾ ਤੇ ਜਸਕਰਨ ਇੰਸਾਂ ਮੌਕੇ ’ਤੇ ਪਹੁੰਚੇ। Walfare Work
ਇਹ ਖਬਰ ਵੀ ਪੜ੍ਹੋ : Delhi Polls: ਕਿਉਂ ਪਹੁੰਚੀ CM ਮਾਨ ਦੇ ਘਰ ਚੋਣ ਕਮਿਸ਼ਨ ਦੀ ਟੀਮ, ਜਾਣੋ ਕਾਰਨ
ਉਸ ਮੰਦਬੁੱਧੀ ਨੌਜਵਾਨ ਨੂੰ ਸੰਭਾਲਿਆ ਉਕਤ ਮੰਦਬੁੱਧੀ ਨੂੰ ਮੋਟਰਸਾਈਕਲ ਰਾਹੀਂ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸੰਗਰੂਰ ਵਿਖੇ ਲਿਆਂਦਾ ਗਿਆ, ਜਿੱਥੇ ਉਸ ਨੂੰ ਚਾਹ ਪਾਣੀ ਪਿਆਇਆ। ਉਕਤ ਨੌਜਵਾਨ ਤੋਂ ਉਸਦਾ ਨਾਂਅ, ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਂਅ ਪਤਾ ਕੁਝ ਨਹੀਂ ਦੱਸਿਆ। ਜਿਸ ਤੋਂ ਬਾਅਦ ਮੰਦਬੁੱਧੀ ਸਬੰਧੀ ਸਥਾਨਕ ਥਾਣਾ ਸਿਟੀ ਸੰਗਰੂਰ ਵਿਖੇ ਸੂਚਨਾ ਦੇ ਕੇ ਉਸਨੂੰ ਸਾਂਭ-ਸੰਭਾਲ ਲਈ ਪਿੰਗਲਵਾੜਾ ਆਸ਼ਰਮ ਸੰਗਰੂਰ ਵਿਖੇ ਦਾਖਲ ਕਰਵਾ ਦਿੱਤਾ ਇਸ ਮੰਦਬੁੱਧੀ ਦੀ ਸਾਂਭ-ਸੰਭਾਲ ਕਰਨ ਵਿੱਚ ਦਿਕਸ਼ਾਂਤ ਇੰਸਾਂ, ਹਰਵਿੰਦਰ ਬੱਬੀ ਇੰਸਾਂ, ਧਰੁਵ ਗਰਗ ਦਾ ਖਾਸ ਯੋਗਦਾਨ ਰਿਹਾ। Walfare Work