(ਗੁਰਪ੍ਰੀਤ ਸਿੰਘ) ਸੰਗਰੂਰ। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਸੰਗਰੂਰ ਦੇ ਸੇਵਾਦਾਰਾਂ ਨੇ ਮੰਦਬੁੱਧੀ ਔਰਤ ਨੂੰ ਸਾਂਭ-ਸੰਭਾਲ ਤੋਂ ਬਾਅਦ ਪਿੰਗਲਵਾੜਾ ਆਸ਼ਰਮ ਵਿਖੇ ਦਾਖਲ ਕਰਵਾਇਆ। ਜਾਣਕਾਰੀ ਅਨੁਸਾਰ ਇੱਕ ਮੰਦਬੁੱਧੀ ਔਰਤ ਸੰਗਰੂਰ ਦੇ ਬਾਈਪਾਸ ਉਤੇ ਬਾਹਾਂ ’ਚ ਚੁੱਕ ਇੱਕ ਡੌਗੀ ਸਮੇਤ ਜਾ ਰਹੀ ਸੀ, ਜਿਸ ਸਬੰਧੀ ਤਰਨਜੀਤ ਸਿੰਘ ਤੇ ਬੱਬੀ ਇੰਸਾਂ ਨੇ ਦੱਸਿਆ ਮੰਦਬੁੱਧੀ ਔਰਤ ਸਬੰਧੀ ਸੂਚਨਾ ਮਿਲਣ ਤੇ ਸੇਵਾਦਾਰਾਂ ਨੇ ਤੁਰੰਤ ਪਹੁੰਚ ਕੇ ਮੰਦਬੁੱਧੀ ਔਰਤ ਤੇ ਉਸ ਦੇ ਹੱਥ ’ਚ ਚੁੱਕੇ ਡੌਗੀ ਦੀ ਵੀ ਸਾਂਭ-ਸੰਭਾਲ ਕੀਤੀ। Welfare
ਇਹ ਵੀ ਪੜ੍ਹੋ: Cyclone Fengal: ਅਗਲੇ ਕੁਝ ਘੰਟੇ ਅਹਿਮ, ਭਾਰੀ ਮੀਂਹ ਦੀ ਚੇਤਾਵਨੀ, ਸਕੂਲ-ਕਾਲਜ ਬੰਦ ਕਰਨ ਦੇ ਆਦੇਸ਼ ਜਾਰੀ
ਸੇਵਾਦਾਰਾਂ ਨੇ ਉਸਨੂੰ ਖਾਣਾ ਖਵਾਇਆ ਜਿਸ ਪਾਸੋ ਉਸਦੇ ਘਰ ਬਾਰੇ ਪਤਾ ਕੀਤਾ ਗਿਆ ਜਿਸਦੀ ਸਮਝ ਨਹੀਂ ਲੱਗ ਰਹੀ ਕਿ ਕਿਹੜੀ ਭਾਸ਼ਾ ਹੈ। ਜਿਸ ਦੀ ਹਾਲਤ ਤਰਸਯੋਗ ਸੀ। ਜਿਸ ਸਬੰਧੀ ਸਥਾਨਕ ਥਾਣਾ ’ਚ ਰਪਟ ਦਰਜ ਕਰਵਾ ਕੇ ਤੇ ਸਿਵਲ ਹਸਪਤਾਲ ਵਿਖੇ ਮੁਆਇਨਾ ਕਰਾ ਕੇ ਉਸਨੂੰ ਸਾਂਭ-ਸੰਭਾਲ ਲਈ ਪਿੰਗਲਵਾੜਾ ਆਸ਼ਰਮ ਵਿਖੇ ਦਾਖਲ ਕਰਵਾ ਦਿੱਤਾ ਗਿਆ। ਇਸ ਸੇਵਾ ਕਾਰਜ ’ਚ ਪ੍ਰੇਮੀ ਜੁਗਰਾਜ ਇੰਸਾਂ, ਸਤਪਾਲ ਇੰਸਾਂ, ਭੈਣ ਹਰਦੇਵ ਕੌਰ ਇੰਸਾਂ, ਭੈਣ ਕਿਰਨ ਇੰਸਾਂ ਤੇ ਹੋਰ ਸੇਵਾਦਾਰਾਂ ਦਾ ਖਾਸ ਯੋਗਦਾਨ ਰਿਹਾ।