Mental Health Support: (ਨਰੇਸ਼ ਕੁਮਾਰ) ਸੰਗਰੂਰ। ਲਾਵਾਰਿਸ ਹਾਲਤਾਂ ’ਚ ਸੜਕਾਂ ’ਤੇ ਘੁੰਮਦੇ ਮੰਦਬੁੱਧੀ ਪ੍ਰੇਸ਼ਾਨ ਵਿਅਕਤੀਆਂ ਲਈ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਹਨ, ਜੋ ਵਿੱਛੜਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਵਾ ਕੇ ਇਨਸਾਨੀਅਤ ਦਾ ਫਰਜ਼ ਅਦਾ ਕਰ ਰਹੇ ਹਨ। ਇਸੇ ਲੜੀ ਤਹਿਤ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਬਲਾਕ ਸੰਗਰੂਰ ਦੀ ਮੰਦਬੁੱਧੀ ਸਾਂਭ-ਸੰਭਾਲ ਟੀਮ ਨੇ ਤਰਸਯੋਗ ਹਾਲਤ ’ਚ ਗਲੀਆਂ ’ਚ ਘੁੰਮ ਰਹੀ ਇੱਕ ਮੰਦਬੁੱਧੀ ਔਰਤ ਦੀ ਸਾਂਭ-ਸੰਭਾਲ ਕੀਤੀ ਤੇ ਉਸ ਨੂੰ ਪਿੰਗਲਵਾੜਾ ਆਸ਼ਰਮ ਦਾਖਲ ਕਰਵਾਇਆ।
ਇਹ ਵੀ ਪੜ੍ਹੋ: World Punjabi Conference: ਕਾਵਿ ਪੁਸਤਕ ‘ਮੈਂ ਪੂਣੀ ਕੱਤੀ ਰਾਤ ਦੀ’ ਤੇ ‘ਮੇਰੇ ਪੰਜ ਦਰਿਆ’ ਲਾਹੌਰ ’ਚ ਲੋਕ ਅਰਪਣ
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਾ. ਇੰਸਪੈਕਟਰ ਜਗਰਾਜ ਸਿੰਘ ਸੰਗਰੂਰ ਨੇ ਦੱਸਿਆ ਕਿ ਸੰਦੀਪ ਸੰਟੀ ਸਿੰਘ ਇੰਸਾਂ ਨੇ ਉਨ੍ਹਾਂ ਨੂੰ ਫੋਨ ਰਾਹੀਂ ਸੂਚਨਾ ਦਿੱਤੀ ਸੀ ਕਿ ਇੱਕ ਅਧਖੜ ਉਮਰ ਦੀ ਮੰਦਬੁੱਧੀ ਔਰਤ ਠੰਢ ’ਚ ਨੰਗੇ ਪੈਰੀਂ ਹਾਲੋ ਬੇਹਾਲ ਹੋਈ ਗਲੀਆਂ ’ਚ ਘੁੰਮ ਰਹੀ ਹੈ ਇਸ ਤੋਂ ਬਾਅਦ ਹਰਵਿੰਦਰ ਬੱਬੀ, ਭੈਣ ਹਰਦੇਵ ਇੰਸਾਂ ਨੇ ਮੌਕੇ ’ਤੇ ਪਹੁੰਚ ਕੇ ਉਸ ਮੰਦਬੁੱਧੀ ਔਰਤ ਦੀ ਸਾਂਭ-ਸੰਭਾਲ ਸ਼ੁਰੂ ਕੀਤੀ।
ਉਕਤ ਔਰਤ ਨੂੰ ਸੇਵਾਦਾਰ ਭੈਣਾਂ ਤੇ ਭਾਈਆਂ ਨੇ ਕਾਰ ਰਾਹੀਂ ਘਰ ਲਿਆਂਦਾ ਤੇ ਉਸ ਦੀ ਸਾਂਭ-ਸੰਭਾਲ ਕਰਦਿਆਂ ਉਸਨੂੰ ਖਾਣਾ ਖਵਾਇਆ। ਇਸ ਤੋਂ ਬਾਅਦ ਜਦੋਂ ਉਕਤ ਔਰਤ ਤੋਂ ਉਸ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਕਤ ਔਰਤ ਨੇ ਆਪਣਾ ਨਾਂਅ ਰੁਖਸਾਨਾ ਦੱਸਿਆ। ਇਸ ਤੋਂ ਇਲਾਵਾ ਉਹ ਹੋਰ ਕੁਝ ਨਹੀਂ ਦੱਸ ਸਕੀ ਇਸ ਤੋਂ ਬਾਅਦ ਸੇਵਾਦਾਰਾਂ ਨੇ ਇਸ ਔਰਤ ਸਬੰਧੀ ਥਾਣੇ ’ਚ ਸੂਚਨਾ ਦੇ ਕੇ ਉਸ ਨੂੰ ਪਿੰਗਲਵਾੜਾ ਆਸ਼ਰਮ ਸਮਾਣਾ ਵਿਖੇ ਦਾਖਲ ਕਰਵਾ ਦਿੱਤਾ ਇਸ ਸੇਵਾ ਕਾਰਜ ’ਚ ਦਿਕਸਾਤ ਇੰਸਾਂ, ਧਰੁਵ ਇੰਸਾਂ ਤੇ ਹੋਰ ਸੇਵਾਦਾਰਾਂ ਦਾ ਖਾਸ ਯੋਗਦਾਨ ਰਿਹਾ। Mental Health Support