Blood Donation: ਨਵਜੰਮੇ ਬੱਚਿਆਂ ਨੂੰ ਖੂਨ ਦੀ ਲੋੜ ਪੈਣ ’ਤੇ ਦੌੜੇ ਆਏ ਡੇਰਾ ਸ਼ਰਧਾਲੂ

Blood Donation
Blood Donation: ਨਵਜੰਮੇ ਬੱਚਿਆਂ ਨੂੰ ਖੂਨ ਦੀ ਲੋੜ ਪੈਣ ’ਤੇ ਦੌੜੇ ਆਏ ਡੇਰਾ ਸ਼ਰਧਾਲੂ

ਛੇ ਦਿਨ ਅਤੇ 12 ਦਿਨ ਦੇ ਬੱਚਿਆਂ ਲਈ ਕੀਤਾ ਖੂਨਦਾਨ | Blood Donation

Blood Donation: (ਸੁਖਜੀਤ ਮਾਨ) ਮਾਨਸਾ। ਗਰਮੀ ਹੋਵੇ ਜਾਂ ਸਰਦੀ, ਦਿਨ ਹੋਵੇ ਜਾਂ ਰਾਤ, ਇਹਨਾਂ ਸਭ ਚੀਜ਼ਾਂ ਦੀ ਪ੍ਰਵਾਹ ਕੀਤੇ ਬਿਨਾਂ ਡੇਰਾ ਸ਼ਰਧਾਲੂ ਕਿਸੇ ਮਰੀਜ਼ ਲਈ ਖੂਨ ਦੀ ਲੋੜ ਪੈਣ ’ਤੇ ਸੁਨੇਹਾ ਮਿਲਦਿਆ ਹੀ ਦੌੜ ਪੈਂਦੇ ਹਨ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਅਜਿਹਾ ਹੀ ਕਰ ਦਿਖਾਇਆ ਹੈ ਮਾ. ਗੁਰਨਾਮ ਸਿੰਘ ਇੰਸਾਂ ਨੇ, ਜਿਨ੍ਹਾਂ ਨੇ ਅੱਧੀ ਰਾਤ ਨੂੰ 50 ਕਿਲੋਮੀਟਰ ਤੋਂ ਵੀ ਵੱਧ ਦੂਰ ਮਾਨਸਾ ਤੋਂ ਬਠਿੰਡਾ ਪੁੱਜ ਕੇ ਖੂਨ ਦੇ ਸੈੱਲ ਦਾਨ ਕੀਤੇ ਗਏ।

ਇਸ ਸਬੰਧੀ ਜਾਣਕਾਰੀ ਦਿੰਦਿਆਂ 85 ਮੈਂਬਰ ਬਿੰਦਰ ਇੰਸਾਂ ਅਤੇ ਸ਼ਿਵ ਇੰਸਾਂ ਨੇ ਦੱਸਿਆ ਕਿ ਪਿੰਡ ਜੋਗਾ ਦੀ 12 ਦਿਨ ਦੀ ਨਵਜੰਮੀ ਬੱਚੀ ਜੋ ਮਾਨਸਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਸੀ, ਨੂੰ ਇਲਾਜ ਦੌਰਾਨ ਖੂਨ ਦੇ ਸੈੱਲਾਂ ਦੀ ਲੋੜ ਪਈ ਤਾਂ ਪਰਿਵਾਰਕ ਮੈਂਬਰਾਂ ਨੇ ਸੇਵਾਦਾਰ ਰੋਮੀ ਇੰਸਾਂ ਨਾਲ ਸੰਪਰਕ ਕੀਤਾ ਜਿਸ ਵੱਲੋਂ ਤੁਰੰਤ ਸਬੰਧਿਤ ਬਲੱਡ ਗਰੁੱਪ ਦੇ ਬਲਾਕ ਖਿਆਲਾ ਕਲਾਂ ਦੇ ਖੂਨਦਾਨੀ ਮਾ. ਗੁਰਨਾਮ ਸਿੰਘ ਇੰਸਾਂ ਨਾਲ ਸੰਪਰਕ ਕੀਤਾ ਗਿਆ।

ਇਹ ਵੀ ਪੜ੍ਹੋ: Punjab: ਪੰਜਾਬ ਦੇ ਇਸ ਜ਼ਿਲ੍ਹੇ ’ਚ ਲੱਗੀਆਂ ਵੱਖ-ਵੱਖ ਪਾਬੰਦੀਆਂ, ਜਾਣੋ

ਜਦੋਂ ਮਾ. ਗੁਰਨਾਮ ਸਿੰਘ ਨੂੰ ਫੋਨ ਕੀਤਾ ਤਾਂ ਸਮਾਂ ਰਾਤ ਨੂੰ ਕਰੀਬ ਸਵਾ ਇੱਕ ਤੋਂ ਉੱਪਰ ਸੀ, ਇਸ ਦੇ ਬਾਵਜੂਦ ਗੁਰਨਾਮ ਸਿੰਘ ਇੰਸਾਂ ਬੱਚੇ ਦੀ ਮਦਦ ਲਈ ਆਏ ਇਸ ਫੋਨ ਅਤੇ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਨਮੋਲ ਬਚਨਾਂ ’ਤੇ ਚੱਲਦਿਆਂ ਕਰੀਬ 20 ਮਿੰਟ ਵਿੱਚ ਹਸਪਤਾਲ ਪੁੱਜ ਗਏ। ਜਦੋਂ ਪਤਾ ਲੱਗਿਆ ਕਿ ਮਾਨਸਾ ਵਿੱਚ ਖੂਨ ਦੇ ਸੈੱਲ ਲੈਣ ਵਾਲੀ ਮਸ਼ੀਨ ਨਹੀਂ ਹੈ ਤਾਂ ਗੁਰਨਾਮ ਸਿੰਘ ਇੰਸਾਂ ਨੇ ਬੱਚੀ ਦੀ ਜ਼ਿੰਦਗੀ ਲਈ ਬਠਿੰਡਾ ਪੁੱਜ ਕੇ ਖੂਨ ਦੇ ਸੈੱਲ ਦਾਨ ਕੀਤੇ।

ਸਰਦ ਰੁੱਤ ਦੀ ਅੱਧੀ ਰਾਤ ਨੂੰ ਖੂਨਦਾਨੀ ਸੇਵਾਦਾਰ ਵੱਲੋਂ ਦਿਖਾਈ ਇਸ ਇਨਸਾਨੀਅਤ ਦੀ ਪਰਿਵਾਰਿਕ ਮੈਂਬਰਾਂ ਨੇ ਭਰਪੂਰ ਸ਼ਲਾਘਾ ਕਰਦਿਆਂ ਪੂਜਨੀਕ ਗੁਰੂ ਜੀ ਅਤੇ ਖੂਨਦਾਨੀ ਗੁਰਨਾਮ ਸਿੰਘ ਇੰਸਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਤੋਂ ਇਲਾਵਾ ਪਿੰਡ ਝੰਡੂਕੇ ਜ਼ਿਲ੍ਹਾ ਮਾਨਸਾ ਦੀ ਇੱਕ ਹੋਰ ਬੱਚੀ ਜੋ ਮਾਨਸਾ ਦੇ ਹੀ ਇੱਕ ਨਿੱਜੀ ਹਸਪਤਾਲ ’ਚ ਦਾਖਲ ਸੀ, ਨੂੰ ਸੈੱਲ ਘੱਟ ਹੋਣ ’ਤੇ ਦੋ ਯੂਨਿਟ ਖੂਨ ਮਿਸਤਰੀ ਬਿੰਦਰ ਸਿੰਘ ਇੰਸਾਂ ਬਲਾਕ ਮਾਨਸਾ ਅਤੇ ਸੋਹਨਪ੍ਰੀਤ ਸਿੰਘ ਇੰਸਾਂ ਬਲਾਕ ਖਿਆਲਾ ਕਲਾਂ ਵੱਲੋਂ ਦਾਨ ਕੀਤਾ ਗਿਆ। Blood Donation