Welfare Work: ਡੇਰਾ ਸ਼ਰਧਾਲੂਆਂ ਨੇ ਵਿੱਛੜੇ ਵਿਅਕਤੀ ਨੂੰ ਪਰਿਵਾਰ ਕੋਲ ਪਹੁੰਚਾਇਆ

Welfare Work
Welfare Work: ਡੇਰਾ ਸ਼ਰਧਾਲੂਆਂ ਨੇ ਵਿੱਛੜੇ ਵਿਅਕਤੀ ਨੂੰ ਪਰਿਵਾਰ ਕੋਲ ਪਹੁੰਚਾਇਆ

Welfare Work: ਮਾਣੂੰਕੇ (ਜਸਵੰਤ ਰਾਏ)। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸ਼ਰਧਾਲੂਆਂ ਨੇ ਇੱਕ ਵਿੱਛੜੇ ਹੋਏ ਵਿਅਕਤੀ ਨੂੰ ਉਸ ਦੇ ਪਰਿਵਾਰ ਕੋਲ ਪਹੁੰਚਾ ਕੇ ਮਾਨਵਤਾ ਭਲਾਈ ਦਾ ਕਾਰਜ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਮਾਣੂੰਕੇ ਦੇ ਬਲਾਕ ਪ੍ਰੇਮੀ ਸੇਵਕ ਬਲਵੀਰ ਸਿੰਘ ਇੰਸਾਂ ਸਮੇਤ ਹੋਰ ਜ਼ਿੰਮੇਵਾਰਾਂ ਨੇ ਦੱਸਿਆ ਕਿ ਇੱਕ ਵਿਅਕਤੀ ਬੀਤੇ ਦਿਨੀਂ ਪਿੰਡ ਗਿਲਜੇਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਰਪੰਚ ਹੰਸਰਾਜ ਸਿੰਘ ਨੂੰ ਕਿਸੇ ਦੇ ਖੇਤ ’ਚ ਪਰਾਲੀ ’ਤੇ ਪਿਆ ਮਿਲਿਆ ਸੀ, ਸਰਪੰਚ ਨੇ ਨੇੜੇ ਦੇ ਸੱਚੇ ਨਿਮਰ ਸੇਵਾਦਾਰ ਹਰਚਰਨ ਸਿੰਘ ਇੰਸਾਂ ਨਾਲ ਸੰਪਰਕ ਕੀਤਾ ਕਿ ਇਸ ਦਾ ਪਤਾ ਲਵਾ ਕੇ ਇਸ ਨੂੰ ਤੁਸੀਂ ਇਸ ਦੇ ਪਿੰਡ ਪਹੁੰਚਦਾ ਕਰੋ। Welfare Work

ਜਿਸ ’ਤੇ ਸੱਚੇ ਨਿਮਰ ਸੇਵਾਦਾਰ ਹਰਚਰਨ ਸਿੰਘ ਇੰਸਾਂ ਨੇ ਉਸ ਵਿਅਕਤੀ ਨੂੰ ਨਾਲ ਲੈ ਕੇ ਉਸੇ ਟਾਈਮ ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਮਧੀਰ ’ਚ ਲਿਆ ਕੇ ਉਸ ਨੂੰ ਇਸ਼ਨਾਨ ਕਰਵਾਕੇ ਲੰਗਰ-ਪਾਣੀ ਛਕਾਇਆ। ਉਸ ਤੋਂ ਬਾਅਦ ਪੁੱਛਣ ’ਤੇ ਉਕਤ ਵਿਅਕਤੀ ਨੇ ਦੱਸਿਆ ਕਿ ਉਸ ਦਾ ਨਾਂਅ ਰੌਸ਼ਨ ਸਿੰਘ ਅਤੇ ਪਿਤਾ ਦਾ ਨਾਂਅ ਮਲਕੀਤ ਸਿੰਘ ਪਿੰਡ ਰਸੂਲਪੁਰ (ਲੁਧਿਆਣਾ) ਹੈ ਇਸ ਤੋਂ ਬਾਅਦ ਸੱਚੇ ਨਿਮਰ ਸੇਵਾਦਾਰ ਹਰਚਰਨ ਸਿੰਘ ਇੰਸਾਂ ਨੇ ਸੱਚੇ ਨਿਮਰ ਸੇਵਾਦਾਰ ਜਸਵੀਰ ਸਿੰਘ ਇੰਸਾਂ ਲੁਧਿਆਣਾ ਨਾਲ ਸੰਪਰਕ ਕੀਤਾ ਜਸਵੀਰ ਸਿੰਘ ਇੰਸਾਂ ਨੇ ਅੱਗੇ ਸੱਚੇ ਨਿਮਰ ਸੇਵਾਦਾਰ ਰਾਜਿੰਦਰਪਾਲ ਇੰਸਾਂ ਅਤੇ ਬਲਾਕ ਪ੍ਰੇਮੀ ਸੇਵਕ ਬਲਵੀਰ ਸਿੰਘ ਇੰਸਾਂ ਬਲਾਕ ਮਾਣੂੰਕੇ ਨਾਲ ਸੰਪਰਕ ਕੀਤਾ, ਜਿਸ ’ਤੇ ਪਤਾ ਲੱਗਾ ਕਿ ਇਹ ਵਿਅਕਤੀ ਨੇੜਲੇ ਪਿੰਡ ਰਸੂਲਪੁਰ ਦਾ ਹੈ।

Welfare Work

ਪਤਾ ਲੱਗਣ ’ਤੇ ਉਸ ਨੂੰ ਸੱਚੇ ਨਿਮਰ ਸੇਵਾਦਾਰ ਹਰਚਰਨ ਸਿੰਘ ਇੰਸਾਂ ਨੇ ਪਿੰਡ ਲਿਆ ਕੇ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਪਰਿਵਾਰ ਵਾਲੇ ਬਹੁਤ ਖੁਸ਼ ਹੋਏ ਅਤੇ ਪੂਜਨੀਕ ਗੁਰੂ ਜੀ ਅਤੇ ਡੇਰਾ ਸ਼ਰਧਾਲੂਆਂ ਦਾ ਤਹਿਦਿਲੋਂ ਧੰਨਵਾਦ ਕੀਤਾ ਇਸ ਮੌਕੇ ਸੱਚੇ ਨਿਮਰ ਸੇਵਾਦਾਰ ਹਰਚਰਨ ਸਿੰਘ ਇੰਸਾਂ, ਰਾਜਿੰਦਰਪਾਲ ਇੰਸਾਂ, ਰਾਜਵਿੰਦਰ ਸਿੰਘ, ਜਗਜੀਤ ਸਿੰਘ, ਗੁਰਪ੍ਰੀਤ ਸਿੰਘ ਇੰਸਾਂ ਰਸੂਲਪੁਰ, ਹਰਜਿੰਦਰ ਸਿੰਘ ਇੰਸਾਂ ਪ੍ਰੇਮੀ ਸੇਵਕ ਪਿੰਡ ਹਠੂਰ, ਪ੍ਰੀਤਮ ਸਿੰਘ ਇੰਸਾਂ, ਰਾਮਿੰਦਰ ਸਿੰਘ ਇੰਸਾਂ ਸਮੇਤ ਹੋਰ ਜ਼ਿੰਮੇਵਾਰ ਵੀ ਹਾਜ਼ਰ ਸਨ।

Read Also : ਸਾਵਧਾਨ! ਪੰਜਾਬ, ਹਰਿਆਣਾ ਤੇ ਰਾਜਸਥਾਨ ’ਚ ਇਸ ਦਿਨ ਤੋਂ ਚੱਲੇਗੀ ਸ਼ੀਤ ਲਹਿਰ