Mental Health Awareness: (ਗੁਰਪ੍ਰੀਤ ਸਿੰਘ) ਸੰਗਰੂਰ। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਸੰਗਰੂਰ ਤੇ ਲੱਡਾ ਦੇ ਸੇਵਾਦਾਰਾਂ ਨੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਨੌਜਵਾਨ ਨੂੰ ਸਾਂਭ-ਸੰਭਾਲ ਉਪਰੰਤ ਪਰਿਵਾਰ ਨਾਲ ਮਿਲਾ ਕੇ ਇਨਸਾਨੀ ਫਰਜ਼ ਅਦਾ ਕੀਤਾ। ਇਸ ਸਬੰਧੀ ਜਾਣਕਾਰੀ ਡੇਰਾ ਸ਼ਰਧਾਲੂਆਂ ਨੇ ਦੱਸਿਆ ਕਿ ਨੇ ਦੱਸਿਆ ਕਿ ਇੱਕ ਮੰਦਬੁੱਧੀ ਨੌਜਵਾਨ ਪਿੰਡ ਲੱਡਾ ਦੇ ਬੱਸ ਅੱਡੇ ਕੋਲ ਸੜਕ ’ਤੇ ਲਾਵਾਰਿਸ ਹਾਲਤ ’ਚ ਘੁੰਮ ਰਿਹਾ ਸੀ, ਜਿਸ ਦੀ ਹਾਲਤ ਤਰਸਯੋਗ ਸੀ ਜਿਸ ਨੂੰ ਪ੍ਰੇਮੀ ਬੂਟਾ ਸਿੰਘ, ਅਕਾਸ਼ਦੀਪ ਸਿੰਘ, ਕੀਤੂ ਸ਼ਰਮਾ ਅਤੇ ਜਸਕੀਰਤ ਸਿੰਘ ਨੇ ਮੌਕੇ ’ਤੇ ਪਹੁੰਚੇ ਕੇ ਉਸ ਮੰਦਬੁੱਧੀ ਨੂੰ ਸਾਂਭ-ਸੰਭਾਲ ਲਈ ਘਰ ਲਿਆਂਦਾ ਜਿੱਥੇ ਉਸਨੂੰ ਚਾਹ ਪਾਣੀ ਪਿਆਇਆ ਗਿਆ।
ਇਹ ਵੀ ਪੜ੍ਹੋ: 8th Pay Commission: ਅੱਠਵੇਂ ਤਨਖਾਹ ਕਮਿਸ਼ਨ ਦੇ ਗਠਨ ਨੂੰ ਮਿਲੀ ਕੇਂਦਰੀ ਕੈਬਨਿਟ ਦੀ ਮਨਜ਼ੂਰੀ
ਇਸ ਤੋਂ ਬਾਅਦ ਸੰਗਰੂਰ ਦੇ ਸੇਵਾਦਾਰ ਪ੍ਰਦੀਪ ਸਿੰਘ, ਹਰਵਿੰਦਰ ਬੱਬੀ, ਨਾਹਰ ਸਿੰਘ ਨੇ ਮੰਦਬੁੱਧੀ ਨੌਜਵਾਨ ਨੂੰ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸੰਗਰੂਰ ਵਿਖੇ ਲੈ ਆਏੇ ਤੇ ਉਸਦੀ ਸਾਂਭ-ਸੰਭਾਲ ਕੀਤੀ ਤੇ ਇਸ ਸਬੰਧੀ ਥਾਣਾ ’ਚ ਰਿਪੋਰਟ ਦਰਜ ਕਰਵਾਈ ਗਈ। ਇਸ ਤੋਂ ਬਾਅਦ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਤੇ ਅੱਜ ਮੰਦਬੁੱਧੀ ਦਾ ਭਰਾ ਅਜੇ ਤੇ ਉਸਦੀ ਭੂਆ ਉਸਨੂੰ ਲੈਣ ਲਈ ਸੰਗਰੂਰ ਵਿਖੇ ਪਹੁੰਚੇ ਉਨਾਂ ਦੱਸਿਆ ਕਿ ਇਹ ਘਰੋਂ ਪੰਦਰ੍ਹਾਂ ਦਿਨਾਂ ਤੋਂ ਲਾਪਤਾ ਸੀ, ਜਿਸਦੀ ਅਸੀਂ ਭਾਲ ਕੀਤੀ ਪਰ ਨਹੀਂ ਮਿਲਿਆ ਪਰਿਵਾਰਿਕ ਮੈਂਬਰਾਂ ਨੇ ਪੂਜਨੀਕ ਗੁਰੂ ਜੀ ਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ। ਇਸ ਸੇਵਾ ਕਾਰਜਾਂ ’ਚ ਪ੍ਰੇਮੀ ਜਗਰਾਜ ਸਿੰਘ ਇੰਸਾਂ, ਸੱਤਪਾਲ ਸੰਗਰੂਰ, ਭੈਣ ਮੱਖਣ ਇੰਸਾਂ, ਹਰਮਨ ਕੌਰ , ਹਰਦੇਵ ਕੌਰ ਦਾ ਖਾਸ ਯੋਗਦਾਨ ਰਿਹਾ ਹੈ। Mental Health Awareness