Welfare: ਡੇਰਾ ਸ਼ਰਧਾਲੂਆਂ ਨੇ ਸੜਕਾਂ ’ਤੇ ਡਿੱਗੇ ਦਰੱਖ਼ਤਾਂ ਨੂੰ ਹਟਾ ਰਾਹਗੀਰਾਂ ਨੂੰ ਦਿੱਤੀ ਰਾਹਤ

Welfare
ਪਿੰਡ ਬੀਜਾ, ਪਾਇਲ ਤੇ ਮਾਜਰੀ ਲਾਗੇ ਸੜਕਾਂ ’ਤੇ ਡਿੱਗੇ ਦਰਖਤਾਂ ਨੂੰ ਹਟਾਉਂਦੇ ਹੋਏ ਡੇਰਾ ਸ਼ਰਧਾਲੂ।

ਭਾਰੀ ਦਰੱਖਤਾਂ ਨੂੰ ਆਪਣੇ ਖ਼ਰਚੇ ’ਤੇ ਮੰਗਵਾਈ ਕਰੇਨ ਦੀ ਮੱਦਦ ਨਾਲ ਪਾਸੇ ਕਰਕੇ ਚਾਲੂ ਕਰਵਾਈ ਆਵਾਜਾਈ | Welfare

(ਜਸਵੀਰ ਸਿੰਘ ਗਹਿਲ/ਦਵਿੰਦਰ ਸਿੰਘ) ਖੰਨਾ/ ਲੁਧਿਆਣਾ। Welfare: ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਡੇਰਾ ਸ਼ਰਧਾਲੂ ਆਏ ਦਿਨ ਨਵੀਆਂ ਪੈੜਾਂ ਪਾ ਰਹੇ ਹਨ ਜੋ ਸਮਾਜ ਕਲਿਆਣ ’ਚ ਪ੍ਰੇਰਨਾਦਾਇਕ ਸਾਬਤ ਹੋ ਰਹੀਆਂ ਹਨ। ਅਜਿਹਾ ਹੀ ਇੱਕ ਸ਼ਲਾਘਾਯੋਗ ਤੇ ਭਲੇ ਦਾ ਕੰਮ ਬਲਾਕ ਪਾਇਲ ਦੇ ਵੱਖ-ਵੱਖ ਪਿੰਡਾਂ ਦੇ ਡੇਰਾ ਸ਼ਰਧਾਲੂਆਂ ਨੇ ਕੀਤਾ ਹੈ।

ਜਾਣਕਾਰੀ ਮੁਤਾਬਕ ਸੋਮਵਾਰ ਦੇਰ ਰਾਤ ਆਈ ਹਨ੍ਹੇਰੀ ਨੇ ਜ਼ਿਲ੍ਹਾ ਲੁਧਿਆਣਾ ’ਚ ਵੱਖ-ਵੱਖ ਥਾਵਾਂ ’ਤੇ ਅਨੇਕਾਂ ਦਰੱਖ਼ਤ ਉਖਾੜ ਕੇ ਸੜਕਾਂ ’ਤੇ ਵਿਛਾ ਦਿੱਤੇ ਜਿਸ ਕਾਰਨ ਰਾਹਗੀਰਾਂ ਨੂੰ ਆਪਣੀ ਮੰਜ਼ਿਲ ’ਤੇ ਅੱਪੜਨ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਰਾਹਗੀਰਾਂ ਨੂੰ ਆ ਰਹੀਆਂ ਦਿੱਕਤਾਂ ਬਾਰੇ ਜਿਉਂ ਹੀ ਬਲਾਕ ਪਾਇਲ ਦੇ ਸੇਵਾਦਾਰਾਂ ਨੂੰ ਭਿਣਕ ਲੱਗੀ ਤਾਂ ਉਹ ਆਪਣੇ ਜ਼ਰੂਰੀ ਰੁਝੇਵਿਆਂ ਨੂੰ ਦਰਕਿਨਾਰ ਕਰਦੇ ਹੋਏ ਕੁਹਾੜੀਆਂ ਤੇ ਆਰੇ ਲੈ ਕੇ ਪਿੰਡ ਬੀਜਾ, ਮਾਜਰੀ ਤੇ ਪਾਇਲ ਨਜ਼ਦੀਕ ਦਰੱਖਤਾਂ ਨਾਲ ਬੰਦ ਹੋਈਆਂ ਸੜਕਾਂ ’ਤੇ ਪੁੱਜ ਗਏ ਅਤੇ ਬਿਨਾਂ ਕਿਸੇ ਦੇਰੀ ਦੇ ਸੜਕਾਂ ’ਤੇ ਡਿੱਗੇ ਦਰੱਖ਼ਤਾਂ ਨੂੂੰ ਹਟਾਉਣ ਦਾ ਕਾਰਜ਼ ਆਰੰਭ ਦਿੱਤਾ।

ਇਹ ਵੀ ਪੜ੍ਹੋ: Welfare: ਡੇਰਾ ਸ਼ਰਧਾਲੂਆਂ ਨੇ ਮੰਦਬੁੱਧੀ ਵਿਅਕਤੀ ਦੀ ਕੀਤੀ ਸਾਂਭ-ਸੰਭਾਲ

ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਸੰਗਠਨ ਦੀ ਵਰਦੀ ’ਚ ਸੇਵਾਦਾਰਾਂ ਨੂੰ ਦਰੱਖਤਾਂ ਨੂੰ ਹਟਾਉਂਦਿਆਂ ਦੇਖ ਹਰ ਕੋਈ ਹੈਰਾਨ ਸੀ ਕਿਉਂਕਿ ਸੇਵਾਦਾਰ ਮੁਤਾਬਕ ਉਹ ਬਿਨਾਂ ਕਿਸੇ ਪੈਸਾ-ਪਾਈ ਦੇ ਇਸ ਕਾਰਜ਼ ਨੂੰ ਕਰ ਰਹੇ ਸਨ। ਗੱਲਬਾਤ ਕਰਦਿਆਂ ਯੋਧਾ ਇੰਸਾਂ, ਰਾਮ ਸਿੰਘ ਇੰਸਾਂ ਤੇ ਬਿੱਕਰ ਸਿੰਘ ਇੰਸਾਂ ਵਾਸੀਆਨ ਘੁੰਗਰਾਲੀ, ਅਮ੍ਰਿਤ ਪਾਲ ਇੰਸਾਂ ਤੇ ਬਸੰਤ ਸਿੰਘ ਇੰਸਾਂ ਵਾਸੀਆਨ ਕ੍ਰਿਸ਼ਨਗੜ, ਲਵਪ੍ਰੀਤ ਸਿੰਘ ਇੰਸਾਂ ਵਾਸੀ ਮਾਜਰੀ ਤੇ ਕ੍ਰਿਸ਼ਨ ਲਾਲ ਲਵਲੀ ਇੰਸਾਂ ਵਾਸੀ ਪਾਇਲ ਨੇ ਦੱਸਿਆ ਕਿ ਉਨ੍ਹਾਂ ਨੂੰ ਜਿਉਂ ਹੀ ਦਰੱਖਤਾਂ ਦੇ ਸੜਕਾਂ ’ਤੇ ਡਿੱਗੇ ਹੋਣ ਦੀ ਸੂਚਨਾ ਮਿਲੀ ਉਹ ਬਿਨਾਂ ਕਿਸੇ ਦੇਰੀ ਦੇ ਇਸ ਕਾਰਜ਼ ’ਚ ਜੁਟੇ ਹੋਏ ਹਨ। Welfare

ਕਿਉਂਕਿ ਇਸ ਨਾਲ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਆ ਰਹੀਆਂ ਸਨ ਤੇ ਦੂਰ–ਦੁਰਾਡੇ ਆਪਣੀਆਂ ਡਿਊਟੀਆਂ ’ਤੇ ਜਾਣ ਵਾਲਿਆਂ ਨੂੰ ਦੇਰੀ ਹੋ ਰਹੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਅਜਿਹੇ ਕਾਰਜ਼ਾਂ ਲਈ ਕਿਸੇ ਵੱਲੋਂ ਕੋਈ ਪੈਸਾ-ਪਾਈ ਨਹੀਂ ਮਿਲਦਾ ਪਰ ਉਨ੍ਹਾਂ ਨੂੰ ਪੂਜਨੀਕ ਗੁਰੂ ਜੀ ਵੱਲੋਂ ਮਿਲੀ ਪ੍ਰੇਰਨਾ ਸਦਕਾ ਸਕੂਨ ਜ਼ਰੂਰ ਮਿਲਦਾ ਹੈ ਜੋ ਕਿਸੇ ਕੀਮਤ ’ਤੇ ਮੁੱਲ ਨਹੀਂ ਖ੍ਰੀਦਿਆ ਜਾ ਸਕਦਾ। ਉਨ੍ਹਾਂ ਇਹ ਵੀ ਦੱਸਿਆ ਕਿ ਕੁੱਝ ਭਾਰੀ ਦਰੱਖਤ ਵੀ ਸੜਕ ’ਤੇ ਡਿੱਗੇ ਹੋਏ ਸਨ, ਜਿਹਨਾਂ ਨੂੰ ਉਨ੍ਹਾਂ ਨੇ ਆਪਣੇ ਖਰਚੇ ’ਤੇ ਕਰੇਨ ਮੰਗਵਾਕੇ ਸੜਕ ਤੋਂ ਪਾਸੇ ਕਰਵਾ ਦਿੱਤਾ ਹੈ।

ਡੇਰਾ ਸ਼ਰਧਾਲੂਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਮਹਾਨ ਪ੍ਰੇਰਣਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਕੋਲੋਂ ਮਿਲੀ ਹੈ ਜਿਸ ਤਹਿਤ ਉਹ ਬਿਨਾਂ ਕਿਸੇ ਪੈਸਾ-ਪਾਈ ਦੇ ਮਨੁੱਖਤਾ ਦੇ ਭਲੇ ਲਈ ਕਾਰਜ ਕਰਦੇ ਹਨ ਕਿਉਂਕਿ ਉਨ੍ਹਾਂ ਨੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਸੰਗਠਨ ਦੀ ਵਰਦੀ ਵੀ ਪੂਜਨੀਕ ਗੁਰੂ ਜੀ ਦੇ ਕਹਿਣ ’ਤੇ ਹੀ ਪਹਿਨੀ ਹੈ ਜੋ ਉਨ੍ਹਾਂ ਨੂੰ ਅਜਿਹੇ ਮਾਨਵਤਾ ਦੀ ਭਲਾਈ ਦੇ ਕਾਰਜ਼ਾਂ ਲਈ ਪ੍ਰੇਰਦੀ ਰਹਿੰਦੀ ਹੈ। Welfare

LEAVE A REPLY

Please enter your comment!
Please enter your name here