ਰਾਹਗੀਰਾਂ ਨੂੰ ਪ੍ਰੇਸ਼ਾਨ ਕਰ ਰਹੀ ਸੜਕਾਂ ’ਤੇ ਵੱਧਦੀਆਂ ਦਰੱਖਤਾਂ ਦੀਆਂ ਟਾਹਣੀਆਂ ਨੂੰ ਡੇਰਾ ਸ਼ਰਧਾਲੂ ਨੇ ਹਟਾਇਆਂ
Welfare Work: (ਸੁਸ਼ੀਲ ਕੁਮਾਰ) ਭਾਦਸੋਂ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਨਵਤਾ ਭਲਾਈ ਦੇ ਕੰਮ ਲਈ ਹਮੇਸ਼ਾ ਅੱਗੇ ਰਹਿੰਦੇ ਹਨ ਭਾਵੇਂ ਕਿਤੇ ਕੋਈ ਵੀ ਆਫਤਾ ਹੋਵੇ ਤਾਂ ਡੇਰਾ ਸ਼ਰਧਾਲੂ ਝਟ ਪਹੁੰਚ ਜਾਂਦੇ ਹਨ। ਅਜਿਹੀ ਹੀ ਇੱਕ ਹੋਰ ਮਿਸਾਲ ਵੇਖਣ ਨੂੰ ਮਿਲੀ। ਬਲਾਕ ਭਾਦਸੋਂ ਪਿੰਡ ਰਾਇਮਲ ਮਾਜਰੀ ਦੇ ਅਣਥੱਕ ਸੇਵਾਦਾਰ ਪ੍ਰੇਮੀ ਮਹਿੰਦਰ ਸਿੰਘ ਇੰਸਾਂ, ਹਰਜੰਟ ਸਿੰਘ ਇੰਸਾਂ ਪਿੰਡ ਰਾਮਗੜ੍ਹ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਡੇਰਾ ਸ਼ਰਧਾਲੂ ਮਹਿੰਦਰ ਸਿੰਘ ਇੰਸਾਂ, ਹਰਜੰਟ ਸਿੰਘ ਇੰਸਾਂ ਨੇ ਗੱਲਬਾਤ ਕਰਦਿਆਂ ਦੱਸਿਆ ਕੇ ਭਾਦਸੋਂ ਪਟਿਆਲਾ ਰੋਡ ’ਤੇ ਸੜਕਾਂ ਦੇ ਆਲੇ-ਦੁਆਲੇ ਖੜ੍ਹੇ ਦਰੱਖ਼ਤਾਂ ਦੀ ਟਾਹਣੀ ਜੋ ਕੇ ਰਾਤ ਦੇ ਹਨ੍ਹੇਰੇ ਵਿਚ ਸੜਕ ਤੋਂ ਲੰਘਣ ਵਾਲੇ ਵਾਹਨਾਂ ਅਤੇ ਰਾਹਗੀਰਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਸਨ ।

ਇਹ ਵੀ ਪੜ੍ਹੋ: Barnala News: ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਮੈਂਬਰਾਂ ਦੀ ਹਿੰਮਤ ਨਾਲ ਟਲਿਆ ਵੱਡਾ ਹਾਦਸਾ
ਡੇਰਾ ਸ਼ਰਧਾਲੂ ਮਹਿੰਦਰ ਸਿੰਘ ਇੰਸਾਂ,ਹਰਜੰਟ ਸਿੰਘ ਇੰਸਾਂ ਨੇ ਸੜਕ ’ਤੇ ਵੱਧਦੀਆਂ ਇਹਨਾਂ ਟਾਹਣੀਆਂ ਨੂੰ ਛਾਂਗ ਕੇ ਪਿੱਛੇ ਹਟ ਕੇ ਰਾਹਗੀਰਾਂ ਲਈ ਰਸਤਾ ਸਾਫ਼ ਕੀਤਾ ਅਤੇ ਇਸ ਮਾਨਵਤਾ ਭਲਾਈ ਦੇ ਕੰਮ ਦਾ ਉੱਥੋਂ ਲੰਘਦੇ ਲੋਕਾਂ ਨੇ ਇਨ੍ਹਾਂ ਡੇਰਾ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਅਤੇ ਡੇਰਾ ਸੱਚਾ ਸੌਦਾ ਦੀ ਸ਼ਲਾਘਾ ਕੀਤੀ।