Cloth Bank: (ਸੁਨੀਲ ਚਾਵਲਾ) ਸਮਾਣਾ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਬਲਾਕ ਲਲੌਛੀ ਦੇ ਪਿੰਡ ਫਤਿਹਪੁਰ ਦੇ ਸਮੂਹ ਜਿੰਮੇਵਾਰਾਂ ਤੇ ਸਾਧ-ਸੰਗਤ ਵੱਲੋਂ ਠੰਢ ਨੂੰ ਵੇਖਦੇ ਹੋਏ ਇੱਟਾਂ ਦੇ ਭੱਠੇ ’ਤੇ ਕੰਮ ਕਰਦੇ ਮਜ਼ਦੂਰਾਂ ਤੇ ਬੱਚਿਆਂ ਨੂੰ ਟੋਪੀਆਂ, ਜ਼ੁਰਾਬਾਂ, ਗਰਮ ਇਨਰ, ਗਰਮ ਸਲੈਕਸ, ਬਿਸਕੁੱਟ ਆਦਿ ਦੇ ਕੇ ਮਾਨਵਤਾ ਭਲਾਈ ਦਾ ਕਾਰਜ ਕੀਤਾ।
ਇਸ ਮੌਕੇ ਪ੍ਰੇਮੀ ਸੰਮਤੀ ਮੈਂਬਰ ਸੰਜੀਵ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ’ਚ ਪਿੰਡ ਫਤਿਹਪੁਰ ਦੇ ਜਿੰਮੇਵਾਰ ਤੇ ਸਮੂਹ ਸਾਧ-ਸੰਗਤ ਦੇ ਸਹਿਯੋਗ ਨਾਲ ਰਾਜਲਾ ਰੋਡ ਸਥਿਤ ਇੱਟਾਂ ਦੇ ਭੱਠੇ ’ਤੇ ਕੰਮ ਕਰਦੇ ਮਜ਼ਦੂਰਾਂ, ਬੱਚਿਆਂ ਸਣੇ ਔਰਤਾਂ ਨੂੰ ਜ਼ਰੂਰਤ ਅਨੁਸਾਰ 25 ਟੋਪੀਆਂ, 25 ਗਰਮ ਜ਼ੁਰਾਬਾਂ, 23 ਗਰਮ ਇਨਰ, 23 ਗਰਮ ਪਜਾਮੀਆਂ ਅਤੇ ਬਿਸਕੁੱਟ ਦਿੱਤੇ ਗਏ।
ਇਹ ਵੀ ਪੜ੍ਹੋ: Flyover in Haryana: ਹਰਿਆਣਾ ਦੇ ਇਹ ਸ਼ਹਿਰ ਦੀ ਹੋਈ ਮੌਜ਼, 800 ਕਰੋੜ ਰੁਪਏ ਦੀ ਲਾਗਤ ਨਾਲ ਬਣਨਗੇ 4 ਫਲਾਈਓਵਰ, ਵਧਣਗੇ ਜ਼…
ਉਨ੍ਹਾਂ ਦੱਸਿਆ ਕਿ ਜਦੋਂ ਨੰਗੇ ਪੈਰ ਘੁੰਮ ਰਹੇ ਬੱਚਿਆਂ ਨੂੰ ਗਰਮ ਜ਼ੁਰਾਬਾਂ, ਕੋਟੀਆਂ ਦਿੱਤੀਆਂ ਗਈਆਂ ਤਾਂ ਉਹਨਾਂ ਦੇ ਚਿਹਰੇ ’ਤੇ ਖੁਸ਼ੀ ਵੇਖਣ ਯੋਗ ਸੀ ਇਸ ਮੌਕੇ ਇੱਟਾਂ ਦੇ ਭੱਠੇ ’ਤੇ ਕੰਮ ਕਰਦੇ ਮਜ਼ਦੂਰਾਂ ਨੇ ਪੂਜਨੀਕ ਗੁਰੂ ਜੀ ਤੇ ਸਮੂਹ ਡੇਰਾ ਸ਼ਰਧਾਲੂਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪਿੰਡ ਫਤਿਹਪੁਰ ਪ੍ਰੇਮੀ ਸੇਵਕ ਬਲਵਿੰਦਰ ਸਿੰਘ ਇੰਸਾਂ, ਸੁੱਖਾ ਸਿੰਘ ਇੰਸਾਂ, ਰਾਮਸਰੂਪ ਸਿੰਘ ਇੰਸਾਂ, ਲਖਵਿੰਦਰ ਇੰਸਾਂ, ਗੁਰਪ੍ਰੀਤ ਇੰਸਾਂ, ਦਵਿੰਦਰ ਇੰਸਾਂ, ਗੁਰਧਿਆਨ ਇੰਸਾਂ, ਸੰਜੀਵ ਇੰਸਾਂ, ਕਮਲੇਸ਼ ਰਾਣੀ ਇੰਸਾਂ, ਦਰਸ਼ਨਾ ਰਾਣੀ ਇੰਸਾਂ, ਮਹਿੰਦਰ ਕੌਰ ਇੰਸਾਂ, ਗੁਰਮੀਤ ਇੰਸਾਂ, ਕਰਨੈਲ ਕੌਰ ਇੰਸਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫ਼ੇਅਰ ਕਮੇਟੀ ਦੇ ਮੈਂਬਰ ਸਣੇ ਸਾਧ-ਸੰਗਤ ਹਾਜ਼ਰ ਸੀ।