Italy News: (ਸੱਚ ਕਹੂੰ ਨਿਊਜ਼) ਬਰਗਾਮੋ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੀ ਦੇਸ਼-ਵਿਦੇਸ਼ ’ਚ ਸਥਿਤ ਸਾਧ-ਸੰਗਤ 167 ਮਾਨਵਤਾ ਭਲਾਈ ਕਾਰਜਾਂ ਨੂੰ ਬੜੇ ਉਤਸ਼ਾਹ ਨਾਲ ਕਰ ਰਹੀ ਹੈ ਇਸ ਕੜੀ ਤਹਿਤ ਵਾਤਾਵਰਨ ਦੀ ਸ਼ੁੱਧਤਾ ਲਈ ਬੀਤੇ ਦਿਨ ਬਰਗਾਮੋ (ਇਟਲੀ) ’ਚ ਸਥਿਤ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਮੈਂਬਰਾਂ ਵੱਲੋਂ ਬੂਟੇ ਲਾਏ ਗਏ।
ਇਹ ਵੀ ਪੜ੍ਹੋ: Birmingham News: ਵਾਲਸਾਲ ਕੌਂਸਲ ਅਧਿਕਾਰੀਆਂ ਨੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਨੂੰ ਸੌਂਪਿਆ ਪ੍ਰਸੰਸਾ ਪੱਤਰ
ਇਸ ਦੌਰਾਨ ਸੇਵਾਦਾਰਾਂ ਵੱਲੋਂ 100 ਬੂਟੇ ਲਾਏ ਗਏ। ਇਸ ਅਭਿਆਨ ਦੌਰਾਨ 150 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਸੇਵਾਦਾਰਾਂ ਨੇ ਸੇਵਾ ਕਾਰਜ ’ਚ ਆਪਣੀ ਹਾਜ਼ਰੀ ਲਵਾਈ। ਸਥਾਨਕ ਲੋਕਾਂ ਨੇ ਸੇਵਾਦਾਰਾਂ ਦੇ ਇਸ ਨੇਕ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਜਿੰਮੇਵਾਰ ਸੇਵਾਦਾਰਾਂ ਨੇ ਦੱਸਿਆ ਕਿ ਸਾਧ-ਸੰਗਤ ਸਮੇਂ-ਸਮੇਂ ’ਤੇ ਮਾਨਵਤਾ ਭਲਾਈ ਦੇ ਕੰਮਾਂ ’ਚ ਮੋਹਰੀ ਰਹਿੰਦੀ ਹੈ। Italy News













