ਸਾਡੇ ਨਾਲ ਸ਼ਾਮਲ

Follow us

11.5 C
Chandigarh
Tuesday, January 20, 2026
More
    Home Breaking News Save Birds: ਬ...

    Save Birds: ਬੇਜ਼ੁਬਾਨ ਪਰਿੰਦਿਆਂ ਦਾ ਸਹਾਰਾ ਬਣੇ ਬਲਾਕ ਸਨੌਰ ਦੇ ਡੇਰਾ ਸ਼ਰਧਾਲੂ

    Save Birds
    Save Birds: ਬੇਜ਼ੁਬਾਨ ਪਰਿੰਦਿਆਂ ਦਾ ਸਹਾਰਾ ਬਣੇ ਬਲਾਕ ਸਨੌਰ ਦੇ ਡੇਰਾ ਸ਼ਰਧਾਲੂ

    ਪਾਣੀ ਰੱਖਣ ਲਈ ਵੰਡੇ 100 ਕਟੋਰੇ | Save Birds

    Save Birds: ਸਨੌਰ (ਰਾਮ ਸਰੂਪ ਪੰਜੋਲਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿਖਿਆ ’ਤੇ ਚਲਦਿਆਂ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾਂਦੇ ਮਾਨਵਤਾ ਭਲਾਈ ਕੰਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਬਲਾਕ ਸਨੋਰ ਦੀ ਸਾਧ-ਸੰਗਤ ਨੇ ਪੰਛੀਆਂ ਲਈ ਦਾਣੇ ਪਾਣੀ ਦਾ ਪ੍ਰਬੰਧ ਕੀਤਾ। ਇਸ ਮੌਕੇ 85 ਮੈਂਬਰ ਅਵਤਾਰ ਸਿੰਘ ਸਨੌਰ, ਅਮਰੀਕ ਸਿੰਘ ਹਸਨਪੁਰ ਨੇ ਦੱਸਿਆ ਕਿ ਅੰਤਾਂ ਦੀ ਪੈ ਰਹੀ ਗਰਮੀ ਨੂੰ ਧਿਆਨ ’ਚ ਰੱਖਦੇ ਹੋਏ ਪੰਛੀਆਂ ਲਈ ਪੀਣ ਲਈ 100 ਪਾਣੀ ਦੇ ਕਟੋਰੇ ਵੰਡੇ ਗਏ ਹਨ।

    Read Also : Sirsa News: ਜਿੰਦਗੀ ਦੀ ਹਰ ਖੁਸ਼ੀ ਇਸ ਤਰ੍ਹਾਂ ਮਨਾਉਂਦੇ ਨੇ ਇਹ ਮਨੁੱਖਤਾ ਦੇ ਰਾਖੇ

    ਜਿਨ੍ਹਾਂ ’ਚ ਪਾਣੀ ਭਰ ਕੇ ਸਾਧ-ਸੰਗਤ ਵੱਖ-ਵੱਖ ਥਾਈਂ ਪੰਛੀਆਂ ਦੇ ਪੀਣ ਲਈ ਰੱਖੇ ਜਾਣਗੇ। ਜਿਹਨਾਂ ਦੀ ਸਾਧ-ਸੰਗਤ ਹਰ ਰੋਜ ਸੰਭਾਲ ਕਰੇਗੀ। ਇਸ ਮੋਕੇ 85 ਮੈਂਬਰ ਅਵਤਾਰ ਸਿੰਘ, 85 ਮੈਂਬਰ ਅਮਰੀਕ ਸਿੰਘ, ਅਮਰਜੀਤ ਕੌਰ, ਰਵਿੰਦਰ ਰਵੀ ਬਲਾਕ ਪ੍ਰੇਮੀ ਸੇਵਕ, ਕਿਰਪਾਲ ਸਿੰਘ ਪ੍ਰੇਮੀ ਸੇਵਕ, 15 ਮੈਂਬਰ ਜਰਨੈਲ ਸਿੰਘ, ਅਰਸ਼ਪ੍ਰੀਤ ਸਿੰਘ, ਰਾਜ ਕੁਮਾਰ, ਗੁਰਵੀਰ ਸਿੰਘ, ਰਿੰਕੂ ਇੰਸਾਂ ਆਦਿ ਤੋ ਇਲਾਵਾ ਹੋਰ ਵੀ ਸਾਧ-ਸੰਗਤ ਮੌਜ਼ੂਦ ਸੀ।