ਨਾਗਪੁਰ ਦੇ ਡੇਰਾ ਸ਼ਰਧਾਲੂਆਂ ਨੇ ਬੂਟੇ ਲਾ ਕੇ ਮਨਾਇਆ ਪਵਿੱਤਰ ਭੰਡਾਰਾ

(ਮਹਾਰਾਸ਼ਟਰ)
ਨਾਗਪੁਰ । ਹਰ ਸਾਲ ਅਗਸਤ ਮਹੀਨਾ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਲਈ ਬੇਹੱਦ ਖਾਸ ਮਨਿੰਆਂ ਜਾਂਦਾ ਹੈ ਅਤੇ ਖਾਸ ਕਿਉਂ ਨਾ ਹੋਵੇ, ਕਰੋੜਾਂ ਲੋਕਾਂ ਨੂੰ ਰਾਮ-ਨਾਮ ਨਾਲ ਜੋੜ ਕੇ ਇੰਨਸਾਨੀਅਤ ਦੀ ਰਾਹ ਦਿਖਾਉਣ ਵਾਲੇ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੋ ਇਸ ਪਵਿੱਤਰ ਮਹੀਨੇ ’ਚ ਅਵਤਾਰ ਹੋਏ ਸਨ। ਇਸ ਖੁਸ਼ੀ ’ਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵਿਸ਼ਵ ’ਚ ਨੱਚ ਗਾ ਕੇ ਪੂਜਨੀਕ ਗੁਰੂ ਜੀ ਦੀਆਂ ਪਵਿੱਤਜ ਸਿੱਖਿਆਵਾਂ ਨੂੰ ਅਪਣਾਉਂਦੇ ਹੋਏ 142 ਮਾਨਵਤਾ ਭਲਾਈ ਦੇ ਕਾਰਜ਼ ਕਰਕੇ ਅਪਣੇ ਪੂਜਨੀਕ ਗੁਰੂ ਜੀ ਦਾ ਪਵਿੱਤਰ ਅਵਤਾਰ ਮਹੀਨਾ ਪੂਰੇ ਧੂੰਮ-ਧਾਂਮ ਨਾਲ ਮਨਾਉਂਦੀ ਹੈ। ਇਸ ਖੁਸ਼ੀ ਦਾ ਹਿੱਸਾ ਬਣ ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ’ਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਦੇ ਸੇਵਾਦਾਰਾਂ ਸਮੇਤ ਨਾਗਪੁਰ ਦੀ ਸਾਧ-ਸੰਗਤ ਨੇ ਬਾਰਸੇ ਸ਼ਮਸ਼ਾਨ ਘਾਟ, ਸਿਧਾਰਥ ਨਗਰ ’ਚ 69 ਬੂਟੇ ਲਾਉਂਦੇ ਹੋਏ ਪੂਜਨੀਕ ਗੁਰੂ ਜੀ ਤਹਿਦਿਲੋਂ ਧੰਨਵਾਦ ਕੀਤਾ।

 

ਪੂਜਨੀਕ ਗੁਰੂ ਜੀ ਦੇ ਪਵਿੱਤਰ ਅਵਤਾਰ ਮਹੀਨੇ ਨੂੰ ਮਾਨਵਤਾ ਦੀ ਸੇਵਾ ’ਚ ਸਮਰਪਿਤ ਕਰਦੇ ਹੋਏ ਇਸ ਸੇਵਾ ’ਚ 25 ਮੈਂਬਰ ਰਘੁਬੀਰ ਇੰਸਾਂ, ਗੁੁਰਦੀਪ ਇੰਸਾਂ, ਰੰਜੀਤ ਇੰਸਾਂ, ਜਤਿੰਦਰ ਇੰਸਾਂ, ਗੁਰਪ੍ਰੀਤ ਸਿੰਘ ਸੈਣੀ, ਚਰਨਜੋਤ ਸਿੰਘ ਸਿਵੀਆ, ਸਿਸਟਰ ਸ਼ਿਮਲਾ ਇੰਸਾਂ, ਚਾਵੀ ਇੰਸਾਂ, ਕੈਲਾਸ਼ੋ ਇੰਸਾਂ, ਬਿਮਲਾ ਇੰਸਾਂ, ਮਮਤਾ ਇੰਸਾਂ ਅਤੇ ਜਯਾ ਇੰਸਾਂ ਹਾਜ਼ਰ ਸਨ। ਮਾਨਵਤਾ ਪ੍ਰਤੀ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਜਜ਼ਬਾ ਦੇਖਦੇ ਹੋਏ ਉਕਤ ਸ਼ਮਸ਼ਾਨ ਘਾਟ ਦੀ ਪ੍ਰਬੰਧਕ ਕਮੇਟੀ ਵੱਲੋਂ ਪੂਜਨੀਕ ਗੁਰੂ ਜੀ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਕਤ ਕਮੇਟੀ ਵੱਲੋਂ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਦਿਲੋਂ ਧੰਨਵਾਦ ਕੀਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ