ਮਹਾਰਾਸ਼ਟਰ ’ਚ ਐਮਐਸਜੀ ਦੇ ਅਵਤਾਰ ਦਿਹਾੜੇ ਦੀ ਧੂਮ
ਸਾਂਗਲੀ (ਮਹਾਰਾਸ਼ਟਰ)। ਪੂਜਨੀਕ ਗੁਰੂ ਜੀ ਦਾ ਪਵਿੱਤਰ ਅਵਤਾਰ ਦਿਹਾੜਾ ਮਹਾਰਾਸ਼ਟਰ ਦੀ ਸਾਧ-ਸੰਗਤ ਨੇ ਬੂਟੇ ਲਗਾ ਕੇ ਅਤੇ ਮਾਨਵਤਾ ਦੇ ਭਲੇ ਲਈ ਕਾਰਜ ਕਰਕੇ ਬੜੀ ਧੂਮਧਾਮ ਨਾਲ ਮਨਾਇਆ। ਮਹਾਂਰਾਸ਼ਟਰ ਦੀ ਸਾਧ ਸੰਗਤ ਵੱਲੋਂ ਬਲਾਕ ਸਾਂਗਲੀ, ਅਟਪੜੀ, ਗੜ੍ਹਚਿਰੌਲੀ, ਧਨੌਰਾ, ਫਲਟਨ, ਨਾਸਿਕ, ਕਿਸ਼ਨਨਗਰ, ਨਾਗਪੁਰ, ਮੁੰਬਈ ਅਤੇ ਪੁਣੇ ਵਿਖੇ ਬੂਟੇ ਲਗਾ ਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਪਵਿੱਤਰ ਅਵਤਾਰ ਦਿਹਾੜਾ ਮਨਾਇਆ ਗਿਆ।
ਇਸ ਦੌਰਾਨ ਆਟਪਾੜੀ ਦੇ ਪੱਤਕੀ ਹਸਪਤਾਲ ਦੇ ਡਾਇਰੈਕਟਰ ਡਾ. ਅਨਿਰੁਧ ਪੱਤਕੀ ਨੇ ਸਾਧ ਸੰਗਤ ਨਾਲ ਬੂਟਾ ਲਾਇਆ । ਨਾਗਪੁਰ ਨਗਰ ਨਿਗਮ ਦੇ ਕੌਂਸਲਰ ਸੰਜੇ ਚਾਵਰੇ ਜੀ ਅਤੇ ਮਨੋਜ ਦਸ਼ਰਥ ਸੰਘੋਲੇ ਜੀ ਨੇ ਨਾਗਪੁਰ ਦੀ ਸਾਧ ਸੰਗਤ ਦੇ ਨਾਲ ਰੁੱਖ ਲਗਾ ਕੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕੀਤਾ। ਦੂਜੇ ਪਾਸੇ, ਪੂਜਨੀਕ ਗੁਰੂ ਜੀ ਦੇ ਅਵਤਾਰ ਦਿਹਾੜੇ ’ਤੇ ਮਹਾਰਾਸ਼ਟਰ ਦੇ ਵੱਖ-ਵੱਖ ਇਲਾਕਿਆਂ ’ਚ ਨਾਮ ਚਰਚਾਵਾਂ ਦਾ ਆਯੋਜਨ ਕੀਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ