ਮੱਧ ਪ੍ਰਦੇਸ਼ ਦੇ ਡੇਰਾ ਸ਼ਰਧਾਲੂਆਂ ਨੇ ਦਿੱਤੀ ਹਰਿਆਲੀ ਦੀ ਸੌਗਾਤ

ਮੱਧ ਪ੍ਰਦੇਸ਼ ਦੇ ਡੇਰਾ ਸ਼ਰਧਾਲੂਆਂ ਨੇ ਦਿੱਤੀ ਹਰਿਆਲੀ ਦੀ ਸੌਗਾਤ

ਬੁਦਨੀ, ਸਿਹੋਰ (ਮੱਧ ਪ੍ਰਦੇਸ਼)। ਡੇਰਾ ਸੱਚਾ ਸੌਦਾ ‘ਸ਼ਾਹ ਸਤਿਨਾਮ ਜੀ ਸੁਚੈਨਪੁਰ ਧਾਮ’ ਬੁਦਨੀ, ਸਿਹੋਰ (ਮੱਧ ਪ੍ਰਦੇਸ਼) ਵਿਖੇ ਸਾਧ-ਸੰਗਤ ਨੇ ਪਵਿੱਤਰ ਅਵਤਾਰ ਦਿਹਾੜੇ ਮੌਕੇ ਬੂਟੇ ਲਗਾਏ। ਬੂਟੇ ਲਗਾਉਣ ਦੀ ਸ਼ੁਰੂਆਤ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਨਾਅਰੇ ਨਾਲ ਕੀਤੀ ਅਤੇ ਬੂਟੇ ਲਗਾਏ ਗਏ। ਆਸ-ਪਾਸ ਦੀਆਂ ਸਾਧ-ਸੰਗਤਾਂ ਆਸ਼ਰਮ ਵਿੱਚ ਪੁੱਜੀਆਂ। ਤੁਹਾਨੂੰ ਦੱਸ ਦੇਈਏ ਕਿ ਮੱਧ ਪ੍ਰਦੇਸ਼ ਦੇ ਵੱਖ-ਵੱਖ ਇਲਾਕਿਆਂ ’ਚ ਸਾਧ-ਸੰਗਤਾਂ ਨੇ ਬੂਟੇ ਲਗਾ ਕੇ ਪਵਿੱਤਰ ਅਵਤਾਰ ਮਹੀਨਾ ਮਨਾਇਆ।

ਪੂਜਨੀਕ ਗੁਰੂ ਜੀ ਨੇ ਸਮਾਜ ਵਿਚ ਫੈਲੀਆਂ ਬੁਰਾਈਆਂ ਦੇ ਖਾਤਮੇ ਲਈ ਜਾਗਰੂਕਤਾ ਮੁਹਿੰਮ ਚਲਾਈ ਅਤੇ ਮਨੁੱਖਤਾ ਦੀ ਭਲਾਈ ਲਈ 142 ਕਾਰਜ ਆਰੰਭੇ। ਅੱਜ 79 ਗਿੰਨੀਜ਼ ਵਰਲਡ ਰਿਕਾਰਡ ਅਤੇ ਏਸ਼ੀਆ ਬੁੱਕ ਆਫ਼ ਰਿਕਾਰਡ ਵਿੱਚ ਡੇਰਾ ਸੱਚਾ ਸੌਦਾ ਦੇ ਨਾਮ ਮਨੁੱਖਤਾ ਦੇ ਕੰਮਾਂ ਲਈ ਦਰਜ ਹੈ। ਇਨ੍ਹਾਂ ਵਿਸ਼ਵ ਰਿਕਾਰਡਾਂ ਵਿੱਚੋਂ ਖੂਨਦਾਨ, ਅੱਖਾਂ ਦੀ ਜਾਂਚ, ਸਫ਼ਾਈ ਮੁਹਿੰਮ, ਪੌਦੇ ਲਗਾਉਣ, ਬਲੱਡ ਪ੍ਰੈਸ਼ਰ ਟੈਸਟ, ਕੋਲੈਸਟ੍ਰੋਲ ਟੈਸਟ, ਸ਼ੂਗਰ ਟੈਸਟ ਅਤੇ ਹਾਰਟ ਈਕੋ ਟੈਸਟ ਸਮੇਤ ਵੱਖ-ਵੱਖ ਖੇਤਰਾਂ ਵਿੱਚ ਪੂਜਨੀਕ ਗੁਰੂ ਜੀ ਦੇ ਨਾਮ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ