ਬਲਬੇੜਾ ਦੀ ਸਾਧ-ਸੰਗਤ ਵੱਲੋਂ ਲਗਾਏ 3500 ਬੂਟੇ
(ਰਾਮ ਸਰੂਪ) ਬਲਬੇੜਾ/ਪੰਜੋਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਪਵਿੱਤਰ ਅਵਤਾਰ ਦਿਹਾੜਾ ਬਲਾਕ ਬਲਬੇੜਾ ਦੀ ਸਾਧ-ਸੰਗਤ ਵੱਲੋਂ 3500 ਬੂਟੇ ਲਾ ਕੇ ਮਨਾਇਆ ਗਿਆ। ਸਾਧ-ਸੰਗਤ ਵੱਲੋਂ ਬਲਬੇੜਾ ਨਾਮ ਚਰਚਾ ਘਰ ਵਿਖੇ ਤਿਰੰਗਾ ਲਹਿਰਾਇਆ ਤੇ ਸਲੂਟ ਕੀਤਾ ਗਿਆ। ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਸਵੇਰੇ 8 ਵਜੇ “ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ ਦਾ ਨਾਅਰਾ ਲਗਾ ਕੇ ਬੂਟੇ ਲਾਉਣ ਦੀ ਸ਼ੁਰੂਆਤ ਮੁੱਖ ਮਹਿਮਾਨ ਵਜੋਂ ਪਹੁੰਚੇ ਸਰਪੰਚ ਰਣਜੀਤ ਸਿੰਘ, ਮੈਂਬਰ ਗੁਰਧਿਆਨ ਸਿੰਘ, ਪੁਲਿਸ ਅਫ਼ਸਰ ਗੁਰਮੀਤ ਸਿੰਘ, ਤਰਲੋਕ ਸਿੰਘ ਵੱਲੋਂ ਕੀਤੀ ਗਈ। ਜਿਸ ਤੋਂ ਬਾਅਦ ਸਾਧ-ਸੰਗਤ ਨੇ ਵੱਡੀ ਗਿਣਤੀ ’ਚ ਪੌਦੇ ਲਾਏ। ਇਸ ਦੌਰਾਨ ਸਾਧ-ਸੰਗਤ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਪੌਦੇ ਲਗਾਏ। ਇੱਥੇ ਵਰਨਣਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਦੇ ਅਵਤਾਰ ਦਿਵਸ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੇਸ਼ ਅਤੇ ਦੁਨੀਆ ’ਚ ਪੌਦਾ ਲਾ ਕੇ ਮਨਾ ਰਹੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭੰਗੀਦਾਸ ਜਗਮੇਲ ਸਿੰਘ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦਾ ਪਵਿੱਤਰ ਅਵਤਾਰ ਦਿਹਾੜਾ 15 ਅਗਸਤ ਨੂੰ ਹੁੰਦਾ ਹੈ। ਜਿਸ ਨੂੰ ਸਾਧ-ਸੰਗਤ ਅੱਜ ਦੇਸ਼ ਅਤੇ ਦੁਨੀਆ ਵਿਚ ਬੂਟੇ ਲਗਾ ਕੇ ਮਨਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ 15 ਅਗਸਤ ਨੂੰ ਪੂਜਨੀਕ ਗੁਰੂ ਜੀ ਦੀ ਅਗਵਾਈ ਵਿੱਚ ਹਰ ਸਾਲ ਵੱਡੀ ਗਿਣਤੀ ’ਚ ਪੌਦੇ ਲਗਾਉਂਦੀ ਹੈ ਅਤੇ ਡੇਰਾ ਸੱਚਾ ਸੌਦਾ ਦੇ ਨਾਂਅ ਬੂਟੇ ਲਾਉਣ ’ਚ ਕਈ ਵਿਸ਼ਵ ਰਿਕਾਰਡ ਦਰਜ ਵੀ ਹਨ।
ਇਸ ਮੌਕੇ ਸਰਪੰਚ ਰਣਜੀਤ ਸਿੰਘ, ਮੈਂਬਰ ਗੁਰਧਿਆਨ ਸਿੰਘ, ਪੁਲਿਸ ਅਫਸਰ ਗੁਰਮੀਤ ਸਿੰਘ, ਪੁਲਿਸ ਅਫ਼ਸਰ ਤਰਲੋਕ ਸਿੰਘ, ਭੰਗੀਦਾਸ ਜਗਮੇਲ ਸਿੰਘ ਇੰਸਾਂ, ਜੋਤੀ ਇੰਸਾਂ, ਗੁਰਧਿਆਨ ਇੰਸਾਂ,ਰਾਜਾ ਇਸਾਂ, ਹਰਜੀਤ ਇੰਸਾਂ ਪਵਨ ਇੰਸਾਂ. ਨਿੱਕਾ ਇੰਸਾਂ, ਸ਼ਮਸ਼ੇਰ ਇੰਸਾਂ ਹਰਮਨ ਇੰਸਾਂ ਤੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪ੍ਰਿੰਸ ਇੰਸਾਂ. ਗੁਰਜੰਟ ਇੰਸਾਂ, ਗੁਰਕਿਰਤ ਇਸਾਂ ਤੇ ਵੱਡੀ ਗਿਣਤੀ ’ਚ ਸਾਧ-ਸੰਗਤ ਹਾਜ਼ਰ ਸੀ।
ਜਿੰਨਾ ਚਿਰ ਬੂਟਾ ਵੱਡਾ ਨਹੀਂ ਹੋ ਜਾਂਦਾ ਸਾਧ-ਸੰਗਤ ਕਰਦੀ ਹੈ ਸੰਭਾਲ
ਭੰਗੀਦਾਸ ਜਗਮੇਲ ਸਿੰਘ ਇਂਸਾਂ ਨੇ ਅੱਗੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਜੋ ਬੂਟੇ ਲਾਉਂਦੀ ਹੈ ਉਨ੍ਹਾਂ ਦੀ ਸੰਭਾਲ ਬੱਚਿਆਂ ਵਾਂਗ ਕਰਦੀ ਹੈ। ਜਦੋਂ ਤੱਕ ਬੂਟਾ ਵੱਡਾ ਨਹੀਂ ਹੋ ਜਾਂਦਾ ਉਦੋਂ ਤੱਕ ਉਸਦੀ ਪੂਰੀ ਦੇਖਭਾਲ ਕਰਦੀ ਹੈ। ਜਿਵੇਂ ਸਮੇਂ ਸਮੇਂ ਸਿਰ ਪਾਣੀ ਦੇਣਾ, ਸਮੇਂ-ਸਮੇਂ ’ਤੇ ਕਟਾਈ-ਛਗਾਂਈ ਕਰਦੇ ਰਹਿਣਾ। ਜਦੋਂ ਤੱਕ ਬੂਟਾ ਪੂਰੀ ਤਰ੍ਹਾਂ ਵੱਧ ਫੂਲ ਨਹੀਂ ਜਾਂਦਾ ਸਾਧ-ਸੰਗਤ ਉਦੋਂ ਤੱਕ ਪੂਰੀ ਜਿੰਮੇਵਾਰੀ ਨਾਲ ਬੂਟੇ ਦੀ ਸੰਭਾਲ ਕਰਦੀ ਹੈ।