ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਆਗਮਨ ’ਚ ਬਾਲੇ ਘਿਓ ਦੇ ਦੀਵੇ
(ਸੁਖਨਾਮ) ਬਠਿੰਡ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਗਮਨ ’ਤੇ ਦੇਸ਼-ਵਿਦੇਸ਼ ਦੀ ਸਾਧ ਸੰਗਤ ਵੱਖ-ਵੱਖ ਤਰੀਕਿਆਂ ਨਾਲ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹੀ ਹੈ। ਇਸੇ ਤਰਾਂ ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ’ਚ ਬਲਾਕ ਬਠਿੰਡਾ ਦੀ ਸਾਧ-ਸੰਗਤ ਵੱਲੋਂ ਆਪੋ ਆਪਣੇ ਏਰੀਆ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਕਿਤੇ ਘਿਓ ਦੇ ਦੀਵੇ ਬਾਲੇ ਜਾ ਰਹੇ ਹਨ, ਕਿਤੇ ਕੇਕ ਕੱਟੇ ਜਾ ਰਹੇ ਹਨ, ਕਿਤੇ ਗੁਰੂ ਜੱਸ ਗਾਇਆ ਰਿਹਾ ਹੈ, ਕਿਤੇ ਸਾਧ ਸੰਗਤ ਸਿਮਰਨ ਕਰ ਰਹੀ ਹੈ। ਸਾਧ ਸੰਗਤ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। (Block Bathinda Celebrate)
ਬਲਾਕ ਬਠਿੰਡਾ ਦੇ ਏਰੀਆ ਗੁਰੂ ਗੋਬਿੰਦ ਸਿੰਘ ਨਗਰ ਦੇ ਸੇਵਾਦਾਰਾਂ ਵੱਲੋਂ ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ਵਿਚ ਦੀਵੇ ਬਾਲ ਕੇ ਐਮਐਸਜੀ ਵੈਲਕਮ ਲਿਖਿਆ ਗਿਆ। ਇਸ ਉਪਰੰਤ ਸੇਵਾਦਾਰਾਂ ਵੱਲੋਂ ਕੇਕ ਕੱਟਿਆ ਗਿਆ ਅਤੇ ਸ਼ਬਦ ਬਾਣੀ ਕੀਤੀ ਗਈ। ਇਸ ਮੌਕੇ 15 ਮੈਂਬਰ ਅਸ਼ਵਨੀ ਇੰਸਾਂ, 15 ਮੈਂਬਰ ਰਜਿੰਦਰ ਰਾਜੂ ਇੰਸਾਂ ਅਤੇ ਏਰੀਆ ਭੰਗੀਦਾਸ ਵਿੱਕੀ ਇੰਸਾਂ ਨੇ ਕਿਹਾ ਕਿ ਜਿਵੇਂ ਹੀ ਸਾਧ-ਸੰਗਤ ਨੂੰ ਪੂਜਨੀਕ ਗੁਰੂ ਜੀ ਦੇ ਯੂ.ਪੀ ਆਸ਼ਰਮ ਵਿੱਚ ਪਧਾਰਨ ਦਾ ਸਮਾਚਾਰ ਮਿਲਿਆ ਤਾਂ ਸਾਧ-ਸੰਗਤ ਦੇ ਪੈਰ ਧਰਤੀ ’ਤੇ ਨਹੀਂ ਲੱਗ ਰਹੇ ਸਨ ਇਹ ਖੁਸ਼ੀਆਂ ਉਸ ਵੇਲੇ ਦੂਣ ਸਵਾਈਆਂ ਹੋ ਗਈਆਂ ਜਦੋਂ ਪੂਜਨੀਕ ਗੁਰੂ ਜੀ ਨੇ ਯੂ-ਟਿਊਬ ’ਤੇ ਲਾਈਵ ਹੋ ਕੇ ਦਰਸ਼ਨ ਦਿੱਤੇ ਲਗਭਗ ਪਿਛਲੇ 5 ਸਾਲਾਂ ਤੋਂ ਪੂਜਨੀਕ ਗੁਰੂ ਜੀ ਦੀ ਉਡੀਕ ਵਿਚ ਸਾਡੀਆਂ ਅੱਖਾਂ ਥੱਕ ਗਈਆਂ ਸਨ। ਸੋਹਣੇ ਮੁਰਿਸ਼ਦ ਦੇ ਦੀਦਾਰ ਕਰਕੇ ਰੂਹ ਨੂੰ ਜੋ ਸਕੂਨ ਮਿਲਿਆ ਹੈ ਉਸ ਦਾ ਲਿਖ ਬੋਲ ਕੇ ਵਰਨਣ ਨਹੀਂ ਕੀਤਾ ਜਾ ਸਕਦਾ।
ਅਸੀਂ ਤਾਂ ਵਾਰ-ਵਾਰ ਪੂਜਨੀਕ ਗੁਰੂ ਜੀ ਦਾ ਸ਼ੁਕਰਾਨਾ ਹੀ ਕਰ ਸਕਦੇ ਹਾਂ ਜਿੰਨ੍ਹਾਂ ਰੂਹਾਂ ਦੀ ਤੜਫ ਨੂੰ ਦੇਖਦਿਆਂ ਦੇਹ ਰੂਪ ਵਿਚ ਦਰਸ਼ਨ ਦੇ ਕੇ ਸਾਡੀ ਪਿਆਸ ਬੁਝਾਈ ਹੈ। ਪੂਜਨੀਕ ਗੁਰੂ ਜੀ ਨੇ ਜੋ ਲਾਈਵ ਹੋ ਕੇ ਬਚਨ ਫਰਮਾਏ ਹਨ ਅਸੀਂ ਉਨ੍ਹਾਂ ’ਤੇ ਪੂਰਾ-ਪੂਰਾ ਅਮਲ ਕਮਾਵਾਂਗੇ ਜਿਵੇਂ ਵੀ ਸਾਨੂੰ ਐਡਮ ਬਲਾਕ ਦੇ ਜਿੰਮੇਵਾਰ ਸੇਵਾਦਾਰ ਬੇਨਤੀ ਕਰਨਗੇ ਮੰਨਾਂਗੇ ਅਤੇ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਹੋਰ ਗਤੀ ਦੇਵਾਂਗੇ।
ਮਹਿਣਾ ਚੌਂਕ ਏਰੀਆ ਦੀ ਭੰਗੀਦਾਸ ਭੈਣ ਸਪਨਾ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ਦਾ ਬਿਆਨ ਕਰਨਾ ਬੜਾ ਹੀ ਮੁਸ਼ਕਿਲ ਹੈ ਸਾਡੇ ਕੋਲ ਸ਼ਬਦ ਨਹੀਂ ਹਨ ਜਿੰਨ੍ਹਾਂ ਨਾਲ ਅਸੀਂ ਸਤਿਗੁਰੂ ਜੀ ਦਾ ਸ਼ੁਕਰਾਨਾ ਕਰ ਸਕੀਏ ਪਰਿਵਾਰ ਵੱਲੋਂ ਘਿਓ ਦੇ ਦੀਵੇ ਬਾਲ ਕੇ ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ਮਨਾਈ ਗਈ ਹੈ। ਏਰੀਆ ਆਈਟੀਆਈ ਦੀ ਭੰਗੀਦਾਸ ਭੈਣ ਵੀਨਾ ਇੰਸਾਂ ਅਤੇ ਭੰਗੀਦਾਸ ਭੀਮ ਸੈਨ ਇੰਸਾਂ ਨੇ ਕਿਹਾ ਕਿ ਸਾਧ-ਸੰਗਤ ਪੂਜਨੀਕ ਗੁਰੂ ਜੀ ਦੇ ਦਰਸ਼ਨ ਕਰਕੇ ਖੁਸ਼ੀ ਵਿਚ ਫੁੱਲੀ ਨਹੀਂ ਸਮਾ ਰਹੀ ਸਾਧ-ਸੰਗਤ ਵੱਲੋਂ ਘਿਓ ਦੇ ਦੀਵੇ ਜਗਾਏ ਗਏ ਹਨ ਏਰੀਆ ਦੀਪ ਨਗਰ ਦੀ ਸਾਧ-ਸੰਗਤ ਵੱਲੋਂ ਵੀ ਕੇਕ ਕੱਟ ਕੇ ਖੁਸ਼ੀ ਸਾਂਝੀ ਕੀਤੀ ਗਈ।
ਬਲਾਕ ਬਠਿੰਡਾ ਦੇ ਏਰੀਆ ਨਵੀਂ ਬਸਤੀ ਦੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਰਵੀ ਢੀਂਗਰਾ ਇੰਸਾਂ ਨੇ ਦੱਸਿਆ ਕਿ ਸਾਡੇ ਲਈ 17 ਜੂਨ ਦਾ ਦਿਨ ਬੜੇ ਹੀ ਭਾਗਾਂ ਵਾਲਾ ਹੈ ਜੋ ਸਤਿਗੁਰੂ ਜੀ ਨੇ ਸਾਨੂੰ ਦੇਹ ਰੂਪ ਵਿਚ ਦਰਸ਼ਨ ਦੇ ਕੇ ਨਿਹਾਲ ਕੀਤਾ ਹੈ। ਅੱਜ ਪੂਜਨੀਕ ਗੁਰੂ ਜੀ ਦੇ ਦਰਸ਼ਨ ਦੇਣ ਦੇ ਨਾਲ-ਨਾਲ ਸਾਡੇ ਪਰਿਵਾਰ ਵੱਲੋਂ ਨਵੇਂ ਘਰ ਵਿਚ ਗ੍ਰਹਿ ਪ੍ਰਵੇਸ਼ ਕੀਤਾ ਗਿਆ ਹੈ ਵਿਸ਼ਾਲ ਨਗਰ ’ਚ ਅਸੀਂ ਆਪਣੇ ਨਵੇਂ ਘਰ ਵਿਚ ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ਵਿਚ ਘਿਓ ਦੇ ਦੀਵੇ ਬਾਲ ਕੇ ਖੁਸ਼ੀ ਮਨਾਈ ਹੈ ਪੂਜਨੀਕ ਗੁਰੂ ਜੀ ਦੇ ਕੀਤੇ ਪਰ ਉਪਕਾਰਾਂ ਦਾ ਬਦਲਾ ਅਸੀਂ ਕਈ ਜਨਮ ਲੈ ਕੇ ਵੀ ਨਹੀਂ ਚੁਕਾ ਸਕਦੇ।
ਬਲਾਕ ਬਠਿੰਡਾ ਦੇ ਜਿੰਮੇਵਾਰਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਨੇ ਦੇਹ ਰੂਪ ਵਿਚ ਦਰਸ਼ਨ ਦੇ ਕੇ ਸਾਧ-ਸੰਗਤ ’ਤੇ ਬਹੁਤ ਵੱਡਾ ਪਰਉਪਕਾਰ ਕੀਤਾ ਹੈ। ਪੂਜਨੀਕ ਗੁਰੂ ਜੀ ਦੇ ਦੇਹ ਰੂਪ ਵਿਚ ਦਰਸ਼ਨ ਕਰਕੇ ਜੋ ਰੂਹ ਨੂੰ ਅਸੀਮ ਸ਼ਾਂਤੀ ਮਿਲੀ ਹੈ ਇਸ ਦਾ ਵਰਨਣ ਨਹੀਂ ਕੀਤਾ ਜਾ ਸਕਦਾ। ਪੂਜਨੀਕ ਗੁਰੂ ਜੀ ਨੇ ਜੋ ਯੂ ਟਿਊਬ ਤੇ ਲਾਈਵ ਹੋ ਕੇ ਸਾਧ ਸੰਗਤ ਲਈ ਬਚਨ ਫਰਮਾਏ ਹਨ ਬਲਾਕ ਬਠਿੰਡਾ ਦੀ ਸਾਧ ਸੰਗਤ ਉਸ ਤੇ 100 ਫੀਸਦੀ ਅਮਲ ਕਮਾਏਗੀ, ਜੋ ਵੀ ਐਡਮਿਨ ਬਲਾਕ ਜਾਂ ਸੇਵਾਦਾਰਾਂ ਵੱਲੋਂ ਸਾਧ ਸੰਗਤ ਨੂੰ ਕੋਈ ਸੁਨੇਹਾ ਮਿਲੇਗਾ ਉਨ੍ਹਾਂ ਦਾ ਕਹਿਣਾ ਮੰਨੇਗੀ।
ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨ
ਦੁਪਹਿਰ 12 ਵਜੇ ਪੂਜਨੀਕ ਗੁਰੂ ਜੀ ਆਪਣੇ ਆਫਿਸ਼ੀਅਲ ਯੂ-ਟਿਊਬ ਚੈਨਲ ’ਤੇ ਸਾਧ-ਸੰਗਤ ਨਾਲ ਰੂਬਰੂ ਹੋਏ। ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਫਰਮਾਇਆ, ‘‘ਪਿਆਰੀ ਸਾਧ-ਸੰਗਤ ਜੀਓ, ਅਸੀਂ ਯੂਪੀ ਤੋਂ ਬੋਲ ਰਹੇ ਹਾਂ। ਤੁਹਾਨੂੰ ਸਾਰਿਆਂ ਨੂੰ ਅਤੇ ਤੁਹਾਡੇ ਪਰਿਵਾਰਾਂ ਨੂੰ ਬਹੁਤ-ਬਹੁਤ ਆਸ਼ੀਰਵਾਦ, ਭਗਵਾਨ ਖੁਸ਼ੀਆਂ ਦੇਵੇ। ਤੁਸੀਂ ਬਹੁਤ ਦੇਰ ਤੋਂ ਕਹਿੰਦੇ ਸੀ ਕਿ ਗੁਰੂ ਜੀ ਕਦੋਂ ਆਓਗੇ, ਲਓ ਜੀ ਰਾਮ ਜੀ ਨੇ ਸੁਣ ਲਈ ਹੈ, ਸ਼ਾਹ ਸਤਿਨਾਮ ਜੀ, ਸ਼ਾਹ ਮਸਤਾਨਾ ਜੀ ਨੇ ਸੁਣ ਲਈ ਹੈ ਅਸੀਂ ਤੁਹਾਡੀ ਸੇਵਾ ’ਚ ਤੁਹਾਡੇ ਸਾਹਮਣੇ ਖੜ੍ਹੇ ਹਾਂ। ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦੇ ਹਾਂ ਕਿ ਤੁਸੀਂ ਹਮੇਸ਼ਾ ਸਾਡੀ ਗੱਲ ਮੰਨੀ ਹੈ, ਅਸੀਂ ਤੁਹਾਨੂੰ ਦਸ ਚਿੱਠੀਆਂ ਭੇਜੀਆਂ ਸਨ ਅਤੇ ਤੁਸੀਂ ਬਹੁਤ ਪਿਆਰ ਨਾਲ ਸੁਣੀਆਂ, ਪੜ੍ਹੀਆਂ, ਮੰਨੀਆਂ, ਵੈਰਾਗ ਵੀ ਆਇਆ ਹੋਵੇਗਾ ਬਹੁਤ ਵਧੀਆ ਲੱਗਿਆ ਤੁਸੀਂ ਹਰ ਬਚਨ ਮੰਨਿਆ, ਤਾਂ ਤੁਹਾਨੂੰ ਗੁਜਾਰਿਸ਼ ਹੈ, ਹੁਣ ਵੀ ਸਾਡੇ ਬਚਨ ਮੰਨਣਾ ਤੁਸੀਂ ਆਪਣੇ-ਆਪਣੇ ਘਰਾਂ ’ਚ ਰਹਿਣਾ ਸਿਮਰਨ ਕਰਦੇ ਰਹੋ ਕੰਮ-ਧੰਦਾ ਕਰਦੇ ਹੋਏ ਵੀ ਸਿਮਰਨ ਕਰਦੇ ਰਹੋ।
ਐਡਮ ਬਲਾਕ ਦੇ ਸੇਵਾਦਾਰ ਜਾਂ ਫਿਰ ਉਹ ਤੁਹਾਡੇ ਕੋਲ ਜਿਨ੍ਹਾਂ ਸੇਵਾਦਾਰਾਂ ਨੂੰ ਭੇਜਣਗੇ ਤਾਂ ਉਨ੍ਹਾਂ ਦੀ ਗੱਲ ਤੁਸੀਂ ਮੰਨਣੀ ਹੈ। ਆਪਣੀ ਮਰਜੀ ਨਾਲ ਭੱਜ-ਦੌੜ ਨਹੀਂ ਕਰਨੀ ਹੈ, ਇਹ ਤੁਹਾਨੂੰ ਬੇਨਤੀ ਹੈ ਅਤੇ ਤੁਹਾਨੂੰ ਆਸ਼ੀਰਵਾਦ ਅਤੇ ਸਾਈਂ ਜੀ, ਸ਼ਾਹ ਸਤਿਨਾਮ ਜੀ, ਸ਼ਾਹ ਮਸਤਾਨ ਜੀ ਤੋਂ ਤੁਹਾਡੇ ਸਾਰਿਆਂ ਲਈ ਬਹੁਤ-ਬਹੁਤ ਖੁਸ਼ੀਆਂ ਮੰਗਦੇ ਹਾਂ, ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਆਸ਼ੀਰਵਾਦ ਕਹਿੰਦੇ ਹਾਂ, ਤੁਸੀਂ ਖੁਸ਼ ਰਹੋ, ਭਗਵਾਨ ਖੁਸ਼ੀਆਂ ਦੇਵੇ ਬਚਨ ਮੰਨਣਾ ਅਤੇ ਪ੍ਰਸ਼ਾਸਨ ਦਾ ਵੀ ਸਾਥ ਦੇਣਾ, ਜਿਵੇਂ ਉਹ ਚਾਹੁੰਦੇ ਹਨ ਉਵੇਂ ਹੀ ਕਰਨਾ ਹੈ ਪਹਿਲਾਂ ਵੀ ਤੁਸੀਂ ਕਰਕੇ ਦਿਖਾਇਆ ਹੈ ਜਦੋਂ ਅਸੀਂ ਗੁਰੂਗ੍ਰਾਮ ’ਚ ਆਏ ਸੀ, ਗਜ਼ਬ ਕਰ ਦਿੱਤਾ ਸੀ ਇੱਕ ਵੀ ਬੰਦਾ ਨਹੀਂ ਆਇਆ ਸੀ, ਇਸੇ ਤਰ੍ਹਾਂ ਹੀ ਹੁਣ ਵੀ ਮੰਨਣਾ ਹੈ, ਹਾਂ ਤੁਹਾਡੇ ਕੋਲ ਐਡਮ ਬਲਾਕ ਦੇ ਸੇਵਾਦਾਰ ਵੀ ਆਉਣਗੇ, ਜਾਂ ਉਹ ਤੁਹਾਡੇ ਕੋਲ ਸੇਵਾਦਾਰਾਂ ਨੂੰ?ਭੇਜਣਗੇ ਤਾਂ ਉਨ੍ਹਾਂ ਦੀ ਮੰਨ ਕੇ ਪੂਰਾ-ਪੂਰਾ ਅਮਲ ਕਰਨਾ ਹੈ ਬਹੁਤ-ਬਹੁਤ ਆਸ਼ੀਰਵਾਦ।’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ