ਡੇਰਾ ਸ਼ਰਧਾਲੂਆਂ ਨੇ ਇੱਕ ਦਿਨ ’ਚ ਜੋਗਾ ਸਿੰਘ ਨੂੰ ਬਣਾ ਦਿੱਤਾ ਮਕਾਨ ਦਾ ਮਾਲਕ

Walfare Work

ਪਿਛਲੀ ਬਾਰਿਸ਼ ਕਾਰਨ ਡਿੱਗ ਗਈਆਂ ਸਨ ਮਕਾਨ ਦੀਆਂ ਛੱਤਾਂ

ਫਰੀਦਕੋਟ (ਗੁਰਪ੍ਰੀਤ ਪੱਕਾ)। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ 163 ਮਾਨਵਤਾ ਭਲਾਈ ਦੇ ਕਾਰਜਾਂ ਤੇ ਚਲਦਿਆਂ ਬਲਾਕ ਫਰੀਦਕੋਟ ਬਾਜੀਗਰ ਬਸਤੀ ਵਿਖੇ ਡੇਰਾ ਸ਼ਰਧਾਲੂਆਂ ਨੇ ਇੱਕ ਦਿਨ ’ਚ ਜੋਗਾ ਸਿੰਘ ਨੂੰ ਮਕਾਨ ਦਾ ਮਾਲਕ ਬਣਾ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਜੋਗਾ ਸਿੰਘ ਪੁੱਤਰ ਨਿਹਾਲ ਸਿੰਘ ਵਾਸੀ ਬਾਜੀਗਰ ਬਸਤੀ ਜੋ ਕਿ ਆਪਣੀ ਮਿਹਨਤ ਮਜਦੂਰੀ ਕਰਕੇ ਘਰ ਦਾ ਗੁਜਾਰਾ ਪੂਰਾ ਕਰਦਾ ਸੀ, ਪਿਛਲੇ ਦਿਨੀ ਹੋਈ ਬਾਰਿਸ਼ ਨੇ ਜੋਗਾ ਸਿੰਘ ਨੂੰ ਘਰੋਂ ਬੇਘਰ ਕਰ ਦਿੱਤਾ। ਜੋਗਾ ਸਿੰਘ ਨੇ ਡੇਰਾ ਸ਼ਰਧਾਲੂਆਂ ਨੂੰ ਮਦਦ ਦੀ ਗੁਹਾਰ ਲਾਈ। ਇਸ ਮੌਕੇ ’ਤੇ ਬਾਜੀਗਰ ਬਸਤੀ ਦੇ ਪ੍ਰੇਮੀ ਸੇਵਕ ਜੋਗਿੰਦਰ ਸਿੰਘ ਇੰਸਾਂ ਸਮੂਹ 15 ਮੈਂਬਰਾਂ ਨੇ ਇਕੱਠੇ ਹੋ ਕੇ ਬਲਾਕ ਫਰੀਦਕੋਟ ਦੀ ਕਮੇਟੀ ਨੂੰ ਇਸ ਦੇ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ। Walfare Work

ਤਾਂ ਮੌਕੇ ’ਤੇ ਹੀ ਬਲਾਕ ਫਰੀਦਕੋਟ ਦੀ ਕਮੇਟੀ ਤੇ ਸਮੂਹ ਸਾਧ-ਸੰਗਤ ਨੇ ਇਸ ਨੂੰ ਜਰੂਰੀ ਸਮਝਦੇ ਹੋਏ ਇੱਕ ਦਿਨ ’ਚ ਹੀ ਦੋ ਕਮਰੇ ਦੀ ਛੱਤ ਪਾ ਕੇ ਜੋਗਾ ਸਿੰਘ ਨੂੰ ਘਰ ਦਾ ਮਾਲਕ ਬਣਾ ਦਿੱਤਾ। ਇਸ ਮੌਕੇ ’ਤੇ ਜਾਣਕਾਰੀ ਦਿੰਦੇ ਹੋਏ 85 ਮੈਂਬਰ ਜਗਮੀਤ ਸਿੰਘ ਇੰਸਾਂ ਨੇ ਦੱਸਿਆ ਕਿ ਜੋਗਾ ਸਿੰਘ ਬਹੁਤ ਹੀ ਲੋੜਵੰਦ ਪਰਿਵਾਰ ਸੀ ਜਿਸ ਨੂੰ ਦੇਖਦੇ ਹੋਏ ਸਾਧ-ਸੰਗਤ ਵੱਲੋਂ ਇੱਕ ਦਿਨ ’ਚ ਇਸ ਨੂੰ ਦੋ ਕਮਰਿਆਂ ਦੀ ਛੱਤ ਪਾ ਕੇ ਦਿੱਤੀ। ਸਾਧ-ਸੰਗਤ ਨੇ ਬੜੇ ਹੀ ਉਤਸ਼ਾਹ ਨਾਲ ਸੇਵਾ ਕੀਤੀ। ਇਸ ਮੌਕੇ ’ਤੇ 15 ਮੈਂਬਰ ਪ੍ਰੇਮੀ ਨਛੱਤਰ ਇੰਸਾਂ ਨੇ ਕਿਹਾ ਕਿ ਬਾਜੀਗਰ ਵਸਤੀ ਵਿੱਚ ਇਹ ਚੌਥਾ ਮਕਾਨ ਬਣਾ ਕੇ ਦਿੱਤਾ ਜਾ ਰਿਹਾ ਹੈ। Walfare Work

Read This : ‘ਆਸ਼ਿਆਨਾ’ ਮੁਹਿੰਮ ਤਹਿਤ ਸਾਧ-ਸੰਗਤ ਨੇ ਲੋੜਵੰਦ ਪਰਿਵਾਰ ਨੂੰ ਬਣਾ ਕੇ ਦਿੱਤਾ ਘਰ

ਤਾਂ ਸਾਧ-ਸੰਗਤ ਹਰ ਸਮੇਂ ਸੇਵਾ ਲਈ ਤਿਆਰ ਰਹਿੰਦੀ ਹੈ। ਇਸ ਮੌਕੇ ’ਤੇ ਪੁੱਜੇ ਬਾਜੀਗਰ ਵਸਤੀ ਦੇ ਸਾਬਕਾ ਐਮਸੀ ਕਾਕਾ ਸਿੰਘ ਪ੍ਰੈਸ ਨਾਲ ਗੱਲਬਾਤ ਕਰਦਿਆਂ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਸਾਧ-ਸੰਗਤ ਜੀ ਦੀ ਧੰਨਵਾਦ ਤੇ ਸ਼ਲਾਘਾ ਕਰਦਿਆਂ ਕਿਹਾ ਕੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਹਰ ਕਿਸੇ ਦੇ ਦੁੱਖ-ਸੁੱਖ ’ਚ ਮੋਹਰੀ ਹੋ ਕੇ ਖੜਦੀ ਹੈ। ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਰੇ ਹੀ ਆਪਾਂ ਵੀ ਰਲ ਕੇ ਇਹੋ ਜਿਹੇ ਕੰਮ ਕਰਨੇ ਚਾਹੀਦੇ ਹਨ। ਇਸ ਮੌਕੇ ’ਤੇ ਸਮੂਹ 85 ਮੈਂਬਰ ਸਮੂਹ 15 ਮੈਂਬਰ ਤੇ ਪਿੰਡਾਂ ਸ਼ਹਿਰਾਂ ਦੇ ਪ੍ਰੇਮੀ ਸੇਵਕ ਤੇ ਵੱਡੀ ਗਿਣਤੀ ’ਚ ਸਾਧ-ਸੰਗਤ ਹਾਜਰ ਸੀ। Walfare Work