ਫਾਜ਼ਿਲਕਾ ਵਿਖੇ ਡੇਰਾ ਸ਼ਰਧਾਲੂਆਂ ਵੱਲੋਂ ਸਫ਼ਾਈ ਸੇਵਕਾਂ ਦਾ ਕੀਤਾ ਗਿਆ ਸਨਮਾਨ

ਡੇਰਾ ਸ਼ਰਧਾਲੂਆਂ ਵੱਲੋਂ ਸਫ਼ਾਈ ਸੇਵਕਾਂ ਦਾ ਕੀਤਾ ਗਿਆ ਸਨਮਾਨ

ਫਾਜ਼ਿਲਕਾ (ਰਜਨੀਸ਼ ਰਵੀ) ਫਾਜ਼ਿਲਕਾ ਕਰੋਨਾ ਮਹਾਮਾਰੀ ਦੇ ਚੱਲਦਿਆ ਡੇਰਾ ਸੱਚਾ ਸੌਦਾ ਦੀ ਸਾਧ ਸ਼ੰਗਤ ਵੱਲੋਂ ਅੱਜ ਫਾਜ਼ਿਲਕਾ ਸ਼ਹਿਰ ਨੂੰ ਸੇਨਾਟਾਇਜ਼ ਕਰਨ ਅਤੇ ਸਾਫ ਸੁਥਰਾ ਰੱਖਣ ਲਈ ਸਫਾਈ ਸੇਵਕਾਂ ਦਾ ਸਨਮਾਨ ਕੀਤਾ ਗਿਆ ।

ਸਥਾਨਕ ਨਾਮ ਚਰਚਾ ਘਰ ਵਿਖੇ ਪਬਲਿਕ ਡਿਸਟੈਂਸ ਨੂੰ ਧਿਆਨ ਵਿੱਚ ਰੱਖ ਕੇ ਕਰਵਾਏ ਗਏ ਇੱਕ ਸਨਮਾਨ ਸਮਾਰੋਹ ਦੇ ਵਿੱਚ ਜੁੰਮੇਵਾਰਾ ਅਤੇ ਸਾਹ ਸਤਨਾਮ ਜੀ ਗਰੀਨ ਅੈਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਅਤੇ ਹਾਰ ਪਹਿਨਾ ਕੇ ਸਫ਼ਾਈ ਸੇਵਕਾਂ ਦਾ ਸਨਮਾਨ ਕੀਤਾ ਗਿਆ । ਇਸ ਸਨਮਾਨ ਸਮਾਰੋਹ ਦੇ ਵਿੱਚ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਫਤਿਹ ਚੰਦ ,ਪੰਜਾਬ ਮੀਤ ਪ੍ਰਧਾਨ ਅਰਜਨ ਦੇਵ ਅਤੇ ਹੋਰ ਅਹੁਦੇ ਦਾਰ ਮਜੋਦ ਸਨ ।

Humanity | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਟੇਟ 45 ਮੈਂਬਰ ਗੁਰਦੀਪ ਸਿੰਘ ਪਟਵਾਰੀ ਵੱਲੋਂ ਸਫਾਈ ਸੇਵਕਾਂ ਵੱਲੋਂ ਕੀਤੇ ਜਾ ਰਹੇ ਕੰਮ ਦੀ ਭਰਪੂਰ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਕਿ ਅੱਜ ਦੇਸ਼ ਕੌਮਾਂਤਰੀ ਕਰੋਨਾ ਮਾਂਹਮਾਰੀ ਨਾਲ ਜੰਗ ਲੜ ਰਿਹਾ ਹੈ ਅਤੇ ਇਸ ਜੰਗ ਦੇ ਵਿੱਚ ਸਫ਼ਾਈ ਸੇਵਕ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਸਫ਼ਾਈ ਸੇਵਕਾਂ ਵੱਲੋਂ ਫਾਜ਼ਿਲਕਾ ਸ਼ਹਿਰ ਨੂੰ ਸੇਨਾਟਾਈਜ ਅਤੇ ਸਾਫ਼ ਸੁਥਰਾ ਰੱਖਣ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਾ ਹਾ ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕਾ ਦਾ ਕੰਮ ਪ੍ਰਭਾਵਿਤ ਕਰਨ ਵਾਲਾ ਹੈ ।

ਇਸ ਮੌਕੇ ਸਾਧ ਸੰਗਤ ਦਾ ਧੰਨਵਾਦ ਕਰਦਿਆਂ ਸਫ਼ਾਈ ਸੇਵਕ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਫਤਿਹ ਚੰਦ ਅਤੇ ਦੇ ਸੂਬਾ ਮੀਤ ਪ੍ਰਧਾਨ ਅਰਜਨ ਦੇਵ ਕਿਹਾ ਕਿ ਡੇਰਾ ਸੱਚਾ ਸੋਦਾ ਦੀ ਸਾਧ ਸੰਗਤ ਵਲੋ ਫਾਜ਼ਿਲਕਾ ਦੇ ਨਾਲ ਨਾਲ ਪੂਰੇ ਦੇਸ ਵਿੱਚ ਸੇਵਾ ਭਾਵਨਾ ਨਾਲ ਜਰੂਰਤਮੰਦ ਲੋਕਾ ਦੀ ਸੇਵਾ ਕੀਤੀ ਜਾ ਰਹੀ ।

Humanity | ਇਸ ਮੌਕੇ ਹੋਰਨਾਂ ਤੋਂ ਇਲਾਵਾ ਅਸ਼ੋਕ ਇੰਸਾ ਸ਼ਾਮ ਲਾਲ ਇੰਸਾ ਵਨੀਤ ਗਿਲੋਹਤਰਾ ਪਵਨ ਕੁਮਾਰ ਅਮਰ ਲਾਲ ਕੁੱਕੜ ਆਕਾਸ਼ ਰਜਤ ਸ਼ਗਨ ਲਾਲ ਵਿਜੇ ਕੁਮਾਰ ਬੰਟੀ ਇੰਸ਼ਾ ਦਰਸ਼ਨ ਲਾਲ ਲਾਲ ਚੰਦ ਆਦਿ ਹਾਜ਼ਰ ਸਨ ।ਇਸ ਦੇ ਨਾਲ ਸਫਾਈ ਸੇਵਕ ਯੂਨੀਅਨ ਦੇ ਅਹੁਦੇਦਾਰ ਜਿਨ੍ਹਾਂ ਵਿੱਚ ਸੁਭਾਸ ਚੰਦਰ ਜ਼ਿਲ੍ਹਾ ਪ੍ਰਧਾਨ ਫ਼ਾਜ਼ਿਲਕਾ ਗੌਤਮ ਜੀ ਵੀ ਮਜੌਦ ਸੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here