ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News ਡੇਰਾ ਸ਼ਰਧਾਲੂਆਂ...

    ਡੇਰਾ ਸ਼ਰਧਾਲੂਆਂ ਨੇ ਜਰੂਰਤਮੰਦ ਪਰਿਵਾਰ ਦੀ ਲੜਕੀ ਦੇ ਵਿਆਹ ‘ਚ ਆਰਥਿਕ ਮੱਦਦ ਕੀਤੀ

    ਡੇਰਾ ਸ਼ਰਧਾਲੂਆਂ ਨੇ ਜਰੂਰਤਮੰਦ ਪਰਿਵਾਰ ਦੀ ਲੜਕੀ ਦੇ ਵਿਆਹ ‘ਚ ਆਰਥਿਕ ਮੱਦਦ ਕੀਤੀ

    ਕਿਲਾ ਰਾਏਪੁਰ, (ਵਨਰਿੰਦਰ ਸਿੰਘ ਮਣਕੂ)। ਸਮਾਜ ਭਲਾਈ ਨੂੰ ਸਮਰਪਿਤ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਣਾ ‘ਤੇ ਰਹਿਮਤ ਨਾਲ 134 ਮਾਨਵਤਾ ਭਲਾਈ ਦੇ ਕਾਰਜ ਵਿਸ਼ਵ ਭਰ ਵਿੱਚ ਕੀਤੇ ਜਾ ਰਹੇ ਹਨ। ਇਨਾਂ ਸਮਾਜ-ਕਲਿਆਣ ਕਾਰਜਾਂ ਵਿੱਚੋਂ ਹੀ ਇੱਕ ਮਹੱਤਵਪੂਰਨ ਕਾਰਜ ਹੈ ‘ਅਸ਼ੀਰਵਾਦ’ ਜਿਸਦੇ ਅਨੁਸਾਰ ਸੰਸਥਾ ਵੱਲੋਂ ਗ਼ਰੀਬ ਪਰਿਵਾਰ ਦੇ ਬੱਚਿਆਂ ਦੇ ਵਿਆਹ ਵਿੱਚ ਆਰਥਿਕ ਪੱਖੋਂ ਮੱਦਦ ਕੀਤੀ ਜਾਦੀ ਹੈ। ਇਸ ਦੇ ਤਹਿਤ ਬਲਾਕ ਕਿਲਾ ਰਾਏਪੁਰ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਵੱਲੋਂ ਸਮੂਹ ਸਾਧ-ਸੰਗਤ ਦੇ ਸਹਿਯੋਗ ਨਾਲ ਇਕ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਵਿੱਚ ਆਰਥਿਕ ਸਹਾਇਤਾ ਦੇ ਕੇ ਸ਼ਲਾਘਾਯੋਗ ਕਾਰਜ ਕੀਤਾ ਗਿਆ ਹੈ।

    ਇਸ ਮੌਕੇ 15ਮੈਂਬਰ ਜਗਤਾਰ ਇੰਸਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਲਾ ਰਾਏਪੁਰ ਦੇ ਵਸਨੀਕ ਸੁਰਜੀਤ ਸਿੰਘ ਦੇ ਪਰਿਵਾਰ ਦੀ ਆਰਥਿਕ ਸਥਿਤੀ ਬਹੁਤ ਚੰਗੀ ਨਹੀ ਹੈ, ਜਿਸ ਕਰਕੇ ਸਾਧ-ਸੰਗਤ ਵੱਲੋਂ ਉਨ੍ਹਾਂ ਦੀ ਬੇਟੀ ਸੁਖਪ੍ਰੀਤ ਕੌਰ ਦੇ ਵਿਆਹ ਮੌਕੇ ਕੁਝ ਜ਼ਰੂਰੀ ਸਮਾਨ ‘ਤੇ ਹੋਰ ਆਰਥਿਕ ਸਹਾਇਤਾ ਦਿੱਤੀ ਗਈ। ਇਸ ਮੌਕੇ ‘ਤੇ 25ਮੈਂਬਰ ਜਸਪਾਲ ਕੌਰ ਇੰਸਾਂ, 15ਮੈਂਬਰ ਜਗਤਾਰ ਇੰਸਾਂ, ਅਵਤਾਰ ਸਿੰਘ, ਗੁਰਮੀਤ ਸਿੰਘ, ਬਲਾਕ ਭੰਗੀਦਾਸ ਸੱਗੜ ਸਿੰਘ, 25ਮੈਂਬਰ ਅਮਰੀਕ ਸਿੰਘ, ਭੰਗੀਦਾਸ ਗੁਰਦੇਵ ਸਿੰਘ, ਭੈਣ ਰਾਜਵੰਤ ਕੌਰ, ਪਰਮਜੀਤ ਕੌਰ, ਰੱਜੀ, ਹਰਜਿੰਦਰ ਕੌਰ, ਗੁਰਮੀਤ ਕੌਰ ਆਦਿ ਹੋਰ ਹਾਜ਼ਰ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.