ਖੂਨ ਦੇਣ ਨਾਲ ਸਾਡੇ ਸਰੀਰ ਚ ਨਹੀਂ ਆਉਂਦੀ ਕੋਈ ਕਮੀ, ਸਰੀਰ ਹੁੰਦਾ ਹੈ ਹੋਰ ਤੰਦਰੁਸਤ : ਡੇਰਾ ਸ਼ਰਧਾਲੂ
Blood Donation: (ਸੁਸ਼ੀਲ ਕੁਮਾਰ) ਭਾਦਸੋਂ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਦਿਨ-ਰਾਤ ਮੋਹਰੀ ਰਹਿੰਦੇ ਹਨ, ਅਜਿਹੀ ਹੀ ਮਿਸਾਲ ਡੇਰਾ ਸ਼ਰਧਾਲੂ 15 ਮੈਂਬਰ ਹਰਵਿੰਦਰ ਇੰਸਾਂ ਪਿੰਡ ਬਹਿਬਲ ਪੁਰ, ਪ੍ਰਦੀਪ ਸਿੰਘ ਇੰਸਾਂ ਪਿੰਡ ਜਾਤੀਵਾਲ ਬਲਾਕ ਭਾਦਸੋਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਨੀਲਮ ਹਸਪਤਾਲ ਰਾਜਪੁਰਾ ਵਿਖੇ ਇੱਕ ਜ਼ਰੂਰਤਮੰਦ ਮਰੀਜ਼ ਮਨਜੀਤ ਸਿੰਘ ਪਿੰਡ ਹਕੀਮਪੁਰਾ ਦੀ ਹਾਰਟ ਦੀ ਸਰਜੀ ਲਈ ਐਮਰਜੈਂਸੀ 2 ਯੂਨਿਟ ਬਲੱਡ ਦੇ ਕੇ ਉਸ ਮਰੀਜ਼ ਦੀ ਮੱਦਦ ਕੀਤੀ।
ਇਹ ਵੀ ਪੜ੍ਹੋ: Weather Punjab: ਲਗਾਤਾਰ ਪੈ ਰਹੇ ਮੀਂਹ ਨੇ ਕਿਸਾਨਾਂ ਦੇ ਸਾਹ ਸੂਤੇ
ਇਸ ਮੌਕੇ ਡੇਰਾ ਸ਼ਰਧਾਲੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜ਼ਰੂਰਤਮੰਦ ਨੂੰ ਖੂਨਦਾਨ ਕਰਕੇ ਇੱਕ ਵੱਖਰੀ ਹੀ ਖੁਸ਼ੀ ਮਹਿਸੂਸ ਹੋਈ ਹੈ ਅਤੇ ਉਨ੍ਹਾਂ ਕਿਹਾ ਕਿ ਖੂਨ ਦੇਣ ਨਾਲ ਸਾਡੇ ਸਰੀਰ ’ਚ ਕੋਈ ਕਮੀ ਨਹੀਂ ਆਉਂਦੀ ਅਤੇ ਸਾਡਾ ਸ਼ਰੀਰ ਪਹਿਲਾਂ ਨਾਲੋਂ ਹੋਰ ਵੀ ਜ਼ਿਆਦਾ ਤੰਦਰੁਸਤ ਹੋ ਜਾਂਦਾ ਹੈ।