ਡੇਰਾ ਪ੍ਰੇਮੀਆਂ ਵੱਲੋਂ 2 ਯੂਨੀਟ ਖੂਨਦਾਨ ਕਰਕੇ ਇਲਾਜ ’ਚ ਕੀਤੀ ਮੱਦਦ

Blood Donation

ਸੁਨਾਮ ਊਧਮ ਸਿੰਘ ਵਾਲਾ (ਖੁਸ਼ਪ੍ਰੀਤ ਜੋਸ਼ਨ)। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਕਾਰਜ ਪੂਰੀ ਦੁਨੀਆਂ ਅੰਦਰ ਮਿਸਾਲ ਬਣ ਚੁੱਕੇ ਹਨ। ਇਸੇ ਕੜੀ ਤਹਿਤ ਬਲਾਕ ਸੁਨਾਮ ਦੇ ਸ਼ਹਿਰੀ ਪ੍ਰੇਮੀ ਸੇਵਕ ਅਵਤਾਰ ਇੰਸਾਂ ਤੇ ਧਰਮਪਾਲ ਇੰਸਾਂ ਵੱਲੋਂ 2 ਯੂਨੀਟ ਖੂਨਦਾਨ ਕਰਦਿਆਂ ਮਰੀਜ ਰੁਪੈਨ ਇੰਸਾਂ, ਜਿਸ ਦਾ ਇਲਾਜ ਏਮਜ ਬਠਿੰਡਾ ਵਿਖੇ ਚੱਲ ਰਿਹਾ ਹੈ, ’ਚ ਮੱਦਦ ਕੀਤੀ। ਇਸ ਮੌਕੇ ਅਵਤਾਰ ਇੰਸਾਂ ਨੇ ਦੱਸਿਆ ਕਿ ਇਹ ਸਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਗਈ ਸਿੱਖਿਆ ਦਾ ਨਤੀਜਾ ਹੈ, ਜਿਸ ’ਤੇ ਅਮਲ ਕਰਕੇ ਉਹ ਲਗਾਤਾਰ ਖੂਨਦਾਨ ਕਰਦੇ ਆ ਰਹੇ ਹਨ ਤੇ ਲਗਭਗ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਖੂਨਦਾਨ ਕਰਨਾ ਇਨਸਾਨੀਅਤ ਦਾ ਸਭ ਤੋਂ ਵੱਡਾ ਫਰਜ ਹੈ ਤੇ ਇਸ ਨਾਲ ਸਰੀਰ ਨੂੰ ਆਤਮਿਕ ਸ਼ਾਂਤੀ ਪ੍ਰਦਾਨ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਾਰੇ ਵਿਅਕਤੀਆਂ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਸਮਾਜ ਦਾ ਜ਼ਿਆਦਾ ਤੋਂ ਜ਼ਿਆਦਾ ਭਲਾ ਹੋ ਸਕੇ। (Blood Donation)

Read This : ਬੋਰਵੈੱਲ ‘ਚ ਡਿੱਗੇ ਬੱਚੇ ਨੂੰ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਸੁਰੱਖਿਅਤ ਬਾਹਰ ਕੱਢਿਆ

LEAVE A REPLY

Please enter your comment!
Please enter your name here