ਅਨੋਖਾ ਜਜ਼ਬਾ : ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਖ਼ੂਨਦਾਨ ਕਰਕੇ ਮਨਾਈ

Welfare
ਸੁਨਾਮ ਊਧਮ ਸਿੰਘ ਵਾਲਾ : ਖੂਨਦਾਨ ਕਰਦੇ ਹੋਏ 85 ਮੈਂਬਰ ਗਗਨਦੀਪ ਇੰਸਾਂ ਅਤੇ 85 ਮੈਂਬਰ ਸਹਿਦੇਵ ਇੰਸਾਂ।

ਡੇਰਾ ਸ਼ਰਧਾਲੂ ਖੁਸ਼ੀ ਗ਼ਮੀ ਦੇ ਮੌਕੇ ’ਤੇ ਕਰਦੇ ਨੇ ਖ਼ੂਨਦਾਨ  Welfare

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। Welfare: ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ 166 ਮਾਨਵਤਾ ਭਲਾਈ ਦੇ ਕਾਰਜਾਂ ਨੂੰ ਬੜੀ ਹੀ ਸ਼ਿੱਦਤ ਨਾਲ ਕਰ ਰਹੀ ਹੈ। ਮਾਨਵਤਾ ਭਲਾਈ ਦੇ ਕਾਰਜ ਟ੍ਰਿਊ ਬਲੱਡ ਪੰਪ ਤਹਿਤ ਡੇਰਾ ਸ਼ਰਧਾਲੂ ਖੂਨਦਾਨ ਵਿੱਚ ਵੱਖਰੀ ਪਛਾਣ ਬਣਾ ਚੁੱਕੇ ਹਨ। ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆਵਾਂ ਅਨੁਸਾਰ ਡੇਰਾ ਸ਼ਰਧਾਲੂ ਖੂਨਦਾਨ ਕਰਨ ਲਈ ਹਰ ਸਮੇਂ ਤਿਆਰ ਬਰ ਤਿਆਰ ਰਹਿੰਦੇ ਹਨ।

ਇਹ ਵੀ ਪੜ੍ਹੋ: Pingalwara: ਰੋਟਰੀ ਕਲੱਬ ਪਾਤੜਾਂ ਵੱਲੋਂ ਪਿੰਗਲਵਾੜਾ ‘ਚ ਲੰਗਰ, ਚਾਹ ਅਤੇ ਫਰੂਟ ਵੰਡਿਆ

ਇਸੇ ਤਰ੍ਹਾਂ 85 ਮੈਂਬਰ ਗਗਨਦੀਪ ਇੰਸਾਂ ਅਤੇ 85 ਮੈਂਬਰ ਸਹਿਦੇਵ ਇੰਸਾਂ ਵੱਲੋਂ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਇੱਕ-ਇੱਕ ਯੂਨਿਟ ਖੂਨਦਾਨ ਕੀਤਾ ਗਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ 85 ਮੈਂਬਰ ਗਗਨਦੀਪ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆ ਹੋਇਆ ਸਾਧ-ਸੰਗਤ ਕਿਸੇ ਵੀ ਖੁਸ਼ੀ ਦੇ ਮੌਕੇ ’ਤੇ ਭਲਾਈ ਕਾਰਜ ਕਰਨ ਨੂੰ ਹੀ ਤਰਜ਼ੀਹ ਦਿੰਦੀ ਹੈ, ਇਸੇ ਤਹਿਤ ਉਹਨਾਂ ਵੱਲੋਂ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਲੋੜਵੰਦਾਂ ਦੀ ਮੱਦਦ ਲਈ ਇੱਕ-ਇੱਕ ਯੂਨਿਟ ਖੂਨਦਾਨ ਕੀਤਾ ਗਿਆ ਹੈ ਤਾਂ ਜੋ ਕਿਸੇ ਮਰੀਜ਼ ਨੂੰ ਐਮਰਜੰਸੀ ਦੇ ਵਿੱਚ ਇਹ ਖੂਨ ਕੰਮ ਆ ਸਕੇ।