ਡੇਰਾ ਸ਼ਰਧਾਲੂਆਂ ਨੇ 6 ਯੂਨਿਟ ਖੂਨਦਾਨ ਕੀਤਾ

Dera Devotees

ਡੇਰਾ ਸ਼ਰਧਾਲੂਆਂ ਨੇ 6 ਯੂਨਿਟ ਖੂਨਦਾਨ ਕੀਤਾ

(ਮਨੋਜ ਕੁਮਾਰ) ਘੱਗਾ, ਬਾਦਸ਼ਾਹਪੁਰ । ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਹਸਪਤਾਲ ਵਿੱਚ ਜ਼ੇਰੇ-ਇਲਾਜ ਇੱਕ ਮਰੀਜ਼ ਨੂੰ 6 ਯੂਨਿਟ ਖੂਨਦਾਨ ਕੀਤਾ। ਜਾਣਕਾਰੀ ਅਨੁਸਾਰ ਪਿੰਡ ਕੁਲਾਰਾਂ ਬਲਾਕ (ਮਵੀਕਲਾਂ) ਦੇ ਭੰਗੀਦਾਸ ਭਾਗ ਸਿੰਘ ਇੰਸਾਂ ਨੇ ਦੱਸਿਆ ਕਿ ਬੱਬੂ ਸ਼ਰਮਾ ਪੁੱਤਰ ਪਵਨ ਸ਼ਰਮਾ ਵਾਸੀ ਕੁਲਾਰਾ, ਜੋ ਕਿ ਬਲੱਡ ਕੈਂਸਰ ਤੋਂ ਪੀੜਤ ਹੈ ਅਤੇ ਇਸ ਮਰੀਜ਼ ਨੂੰ ਹਰ ਤੀਸਰੇ ਦਿਨ ਇੱਕ ਯੂਨਿਟ ਖੂਨ ਚੜ੍ਹਦਾ ਹੈ। ਜਦੋਂ ਬੱਬੂ ਸ਼ਰਮਾ ਦੇ ਪਿਤਾ ਪਵਨ ਸ਼ਰਮਾ ਨੇ ਭੰਗੀਦਾਸ ਭਾਗ ਸਿੰਘ ਨੂੰ ਇਸ ਬਾਰੇ ਦੱਸਿਆ ਤਾਂ ਭਾਗ ਸਿੰਘ ਨੇ ਤੁਰੰਤ ਹੀ ਕੁਲਦੀਪ ਸਿੰਘ, ਦੀਪਕ ਸਿੰਘ, ਗੁਰਮੁਖ ਸਿੰਘ, ਟੋਨੀ ਅਤੇ ਦੋ ਹੋਰ ਖੂਨਦਾਨੀ ਭੈਣਾਂ ਨੂੰ ਮੌਕੇ ’ਤੇ ਹੀ ਸਮਾਣਾ ਹਸਪਤਾਲ ਵਿਖੇ ਭੇਜ ਦਿੱਤਾ। ਇਨ੍ਹਾਂ ਸੇਵਾਦਾਰਾਂ ਦਾ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਦਿਲੋਂ ਧੰਨਵਾਦ ਵੀ ਕੀਤਾ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ