ਡੇਰਾ ਸ਼ਰਧਾਲੂਆਂ ਨੇ ਕੀਤਾ 12 ਯੂਨਿਟ ਖੂਨਦਾਨ

ਡੇਰਾ ਸ਼ਰਧਾਲੂਆਂ ਨੇ ਕੀਤਾ 12 ਯੂਨਿਟ ਖੂਨਦਾਨ

ਲੁਧਿਆਣਾ (ਸੱਚ ਕਹੂੰ ਨਿਊਜ਼/ਬੁੱਟਾ ਸਿੰਘ)। ਅੱਜ ਦੇ ਸੁਆਰਥੀ ਯੁੱਗ ਵਿੱਚ ਜਿੱਥੇ ਉਹ ਆਪਣੇ ਆਪਣਿਆਂ ਲਈ ਖੂਨਦਾਨ ਕਰਨ ਤੋਂ ਝਿਜਕਦੇ ਹਨ, ਉੱਥੇ ਹੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਬਿਨਾਂ ਕਿਸੇ ਸਵਾਰਥ ਦੇ ਅਣਜਾਣ ਲੋੜਵੰਦਾਂ ਤੱਕ ਪਹੁੰਚ ਕੇ ਆਪਣੇ ਖਰਚੇ ’ਤੇ ਖੂਨਦਾਨ ਕਰਦੇ ਹਨ। ਇਸੇ ਕਰਕੇ ਇਨ੍ਹਾਂ ਡੇਰਾ ਸ਼ਰਧਾਲੂਆਂ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ‘ਟਿ੍ਰਊ ਬਲੱਡ ਪੰਪ’ ਦੇ ਖਿਤਾਬ ਨਾਲ ਨਿਵਾਜਿਆ ਗਿਆ ਹੈ ਅਤੇ ਪੂਜਨੀਕ ਗੁਰੂ ਜੀ ਦੀਆਂ ਪਾਵਨ ਸਿੱਖਿਆਵਾਂ ’ਤੇ ਚੱਲਦਿਆਂ ਲੁਧਿਆਣਾ ਦੇ ਸੇਵਾਦਾਰਾਂ ਨੇ ‘ਵਲੱਡ ਬਲੱਡ ਡੋਨਰਜ਼ ਡੇ’ ’ਤੇ ਖੂਨਦਾਨ ਕੀਤਾ ਹੈ।

ਖੂਨਦਾਨ ਕਰਨ ਵਾਲਿਆਂ ਵਿੱਚ 45 ਮੈਂਬਰ ਸੰਦੀਪ ਇੰਸਾਂ, ਰਾਮਦੇਵ ਇੰਸਾਂ, ਨਵਨੀਤ ਇੰਸਾਂ, ਰਮਨਜੀਤ ਸਿੰਘ, ਹਰਜਿੰਦਰਪਾਲ ਇੰਸਾਂ, ਮੁਕੇਸ਼ ਕੁਮਾਰ, ਸੁਰਜੀਤ ਇੰਸਾਂ, ਨੀਤੂ ਇੰਸਾਂ, ਸਿਮਰਨ ਇੰਸਾਂ, ਅਮਰੀਕ ਕੌਰ ਇੰਸਾਂ, ਗੁਰਲੀਨ ਕੌਰ ਇੰਸਾਂ, ਜਸਵਿੰਦਰ ਕੌਰ ਇੰਸਾਂ ਸ਼ਾਮਲ ਹਨ। ਖੂਨਦਾਨ ਕਮੇਟੀ ਦੇ ਜਿੰਮੇਵਾਰ ਜਗਜੀਤ ਇੰਸਾਂ ਨੇ ਦੱਸਿਆ ਕਿ ਡੇਰੇ ਦੇ ਸ਼ਰਧਾਲੂਆਂ ਨੇ ਅੱਜ ਹਸਪਤਾਲਾਂ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਵੱਖ-ਵੱਖ ਹਸਪਤਾਲਾਂ ਵਿੱਚ ਖੂਨਦਾਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਖੂਨਦਾਨ ਕਰਨ ਵਾਲਿਆਂ ਦਾ ਉਤਸ਼ਾਹ ਦੇਖ ਕੇ ਬਲੱਡ ਬੈਂਕ ਵਾਲੇ ਵੀ ਹੈਰਾਨ ਰਹਿ ਗਏ ਕਿ ਡੇਰੇ ਦੇ ਸ਼ਰਧਾਲੂ ਇਕ ਦੂਜੇ ਤੋਂ ਖੂਨਦਾਨ ਕਰਨ ਲਈ ਬੇਤਾਬ ਹੋ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here