50 ਜੋੜੇ ਬੂਟ, 42 ਕੋਟੀਆਂ ਤੇ 50 ਕੰਬਲ ਵੰਡੇ | Welfare Work
ਲੁਧਿਆਣਾ (ਰਘਬੀਰ ਸਿੰਘ/ਬੂਟਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਮਾਨਵਤਾ ਭਲਾਈ ਕਾਰਜਾਂ ਤਹਿਤ ਲੁਧਿਆਣਾ ਦੇ ਦੁੱਗਰੀ ਜੋਨ ਦੀ ਸਾਧ-ਸੰਗਤ ਨੇ ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ’ਚ ਭਲਾਈ ਕਾਰਜਾਂ ਨੂੰ ਜਾਰੀ ਰੱਖਦੇ ਹੋਏ ਲੋੜਵੰਦ ਲੋਕਾਂ ਨੂੰ ਗਰਮ ਕੱਪੜੇ, ਬੂਟ ਤੇ ਕੰਬਲ ਵੰਡੇ। ਗਰਮ ਕੱਪੜੇ ਵੰਡਣ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਦੇ ਸਪੋਰਟਸ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਤੇ ਵਾਰਡ ਨੰਬਰ 48 ਦੇ ਇੰਚਾਰਜ ਪ੍ਰਦੀਪ ਅੱਪੂ ਨੇ ਕੀਤੀ। ਇਸ ਤੋਂ ਬਾਅਦ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਬੱਚਿਆਂ, ਔਰਤਾਂ ਤੇ ਮਰਦਾਂ ਨੂੰ ਕੰਬਲ, ਗਰਮ ਕੋਟੀਆਂ, ਬੂਟ ਤੇ ਬੱਚਿਆਂ ਨੂੰ ਗਰਮ ਕੱਪੜੇ ਵੰਡੇ। ਪ੍ਰੇਮੀ ਸੇਵਕ ਸੱਤਿਆ ਦੇਵ ਇੰਸਾਂ ਨੇ ਦੱਸਿਆ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ’ਚ ਸਾਧ-ਸੰਗਤ ਮਾਨਵਤਾ ਭਲਾਈ ਦੇ ਸੇਵਾ ਕਾਰਜ ਪੂਰੇ ਜੋਸ਼ ਨਾਲ ਕਰ ਰਹੀ ਹੈ। (Welfare Work)
ਇਸ ਤਹਿਤ ਹੀ ਅੱਜ ਸਾਧ-ਸੰਗਤ ਨੇ 50 ਜੋੜੇ ਬੂਟ, 42 ਕੋਟੀਆਂ ਤੇ 50 ਕੰਬਲ ਲੋੜਵੰਦਾਂ ਨੂੰ ਵੰਡ ਕੇ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ਮਨਾਈ ਹੈ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਯੋਗ ਅਗਵਾਈ ਹੇਠ ਮਾਨਵਤਾ ਭਲਾਈ ਦੇ ਅਜਿਹੇ ਕਾਰਜ ਅੱਗੇ ਵੀ ਜਾਰੀ ਰਹਿਣਗੇ ਗਰਮ ਕੱਪੜੇ ਤੇ ਕੰਬਲ ਲੈਣ ਆਏ ਲੋਕਾਂ ਨੇ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ’ ਦਾ ਪਵਿੱਤਰ ਨਾਅਰਾ ਬੋਲ ਕੇ ਪੂਜਨੀਕ ਗੁਰੂ ਜੀ ਦਾ ਧੰਨਵਾਦ ਕੀਤਾ। ਇਸ ਸਮੇਂ ਪ੍ਰਧਾਨ ਅੱਪੂ ਦੇ ਨਾਲ ਰਜਿੰਦਰ ਕੁਮਾਰ ਨੇ ਹਾਜ਼ਰੀ ਭਰੀ। ਇਸ ਮੌਕੇ ਸਾਧ-ਸੰਗਤ ਵਿੱਚੋਂ ਮੁਲਖ ਰਾਜ ਇੰਸਾਂ, ਪੁਨੀਤ ਇੰਸਾਂ, ਪਾਰਸ ਇੰਸਾਂ, ਸਿਮਰਨ ਇੰਸਾਂ, ਪਿੰਕੀ ਇੰਸਾਂ, ਜਸਵੀਰ ਕੌਰ ਇੰਸਾਂ, ਸੁਰੇਸ਼ ਇੰਸਾਂ, ਸੋਮਾ ਇੰਸਾਂ, ਮਨਜੀਤ ਕੌਰ ਇੰਸਾਂ, ਰਣਜੀਤ ਕੌਰ ਇੰਸਾਂ ਹਾਜ਼ਰ ਸਨ। (Welfare Work)
ਸਾਰਿਆਂ ਦਾ ਭਲਾ ਮੰਗੋ ਅਤੇ ਕਰੋ : ਪੂਜਨੀਕ ਗੁਰੂ ਜੀ
ਆਮ ਆਦਮੀ ਪਾਰਟੀ ਦੇ ਸਪੋਰਟਸ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਤੇ ਵਾਰਡ ਨੰਬਰ 48 ਦੇ ਇੰਚਾਰਜ ਪ੍ਰਦੀਪ ਅੱਪੂ ਨੇ ਕਿਹਾ ਕਿ ਸਾਧ-ਸੰਗਤ ਵੱਲੋਂ ਜੋ ਲੋੜਵੰਦਾਂ ਨੂੰ ਗਰਮ ਕੱਪੜੇ ਵੰਡਣ ਦਾ ਉਪਰਾਲਾ ਕੀਤਾ ਗਿਆ ਹੈ, ਇਹ ਬੇਹੱਦ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਅੱਜ ਕੜਾਕੇ ਦੀ ਠੰਢ ’ਚ ਸਾਧ-ਸੰਗਤ ਵੀ ਆਪੋ ਆਪਣੇ ਘਰਾਂ ’ਚ ਰਜਾਈ ਤੇ ਹੀਟਰ ਦਾ ਨਿੱਘ ਮਾਣ ਸਕਦੀ ਸੀ ਪ੍ਰੰਤੂ ਜੋ ਅਨੰਦ ਇਨ੍ਹਾਂ ਨੂੰ ਲੋੜਵੰਦ ਲੋਕਾਂ ਦੀ ਮੱਦਦ ਕਰਕੇ ਮਿਲਿਆ ਹੈ ਉਹ ਕਹਿਣ ਸੁਣਨ ਤੋਂ ਪਰੇ ਹੈ। ਉਨ੍ਹਾਂ ਸਾਧ-ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਆਪ ਨੂੰ ਸੁਭਾਗਾ ਸਮਝਦੇ ਹਨ ਜੋ ਉਨ੍ਹਾਂ ਨੂੰ ਇਹੋ ਜਿਹੇ ਪਵਿੱਤਰ ਕਾਰਜ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ। ਉਨ੍ਹਾਂ ਹੋਰਨਾਂ ਵੀ ਲੋੜਵੰਦਾਂ ਦੀ ਮੱਦਦ ਲਈ ਅੱਗੇ ਆਉਣ ਦਾ ਸੱਦਾ ਦਿੱਤਾ। (Welfare Work)