ਸਾਡੇ ਨਾਲ ਸ਼ਾਮਲ

Follow us

19.2 C
Chandigarh
Sunday, February 22, 2026
More
    Home ਸੂਬੇ ਪੰਜਾਬ ਡੇਰਾ ਸ਼ਰਧਾਲੂ ਪ...

    ਡੇਰਾ ਸ਼ਰਧਾਲੂ ਪਰਿਵਾਰ ਨੇ ਜ਼ਰੂਰਤਮੰਦਾਂ ਨੂੰ ਰਾਸ਼ਨ ਵੰਡਿਆ

    Humanity | ਡੇਰਾ ਸ਼ਰਧਾਲੂ ਪਰਿਵਾਰ ਨੇ ਜ਼ਰੂਰਤਮੰਦਾਂ ਨੂੰ ਰਾਸ਼ਨ ਵੰਡਿਆ

    ਸਾਦਿਕ, (ਅਰਸ਼ਦੀਪ ਸੋਨੀ) (Humanity) ਸਾਦਿਕ ਨੇੜੇ ਪਿੰਡ ਜੰਡਵਾਲਾ ਦੇ ਸਰੀਰਦਾਨੀ ਮਾਤਾ ਬਲਜੀਤ ਕੌਰ ਇੰਸਾਂ ਦੀ ਯਾਦ ਨੂੰ ਸਮਰਪਿਤ ਅਤੇ ਡੇਰਾ ਸੱਚਾ ਸੌਦਾ ਸਰਸਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਲੋੜਵੰਦਾਂ ਦੀ ਮੱਦਦ ਕਰਨ ਲਈ ਚਲਾਈ ਗਈ ਮਰਿਆਦਾ ਅਨੁਸਾਰ ਉਨ੍ਹਾਂ ਦੇ ਪਰਿਵਾਰ ਵੱਲੋਂ ਬਲਾਕ ਦੇ ਜਰੂਰਤਮੰਦ ਪਰਿਵਾਰਾਂ ਨੂੰ ਨਾਮ ਚਰਚਾ ਘਰ ਸਾਦਿਕ ਵਿਖੇ ਰਾਸ਼ਨ ਵੰਡਿਆ ਗਿਆ। ਬਲਦੇਵ ਸਿੰਘ ਇੰਸਾਂ ਨੇ ਦੱਸਿਆ ਕਿ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ‘ਤੇ ਅਮਲ ਕਰਦਿਆਂ ਜ਼ਰੂਰਤਮੰਦ ਪਰਿਵਾਰ ਨੂੰ ਰਾਸ਼ਨ ਦੇਣਾ, ਅੱਖਾਂ ਦਾਨ , ਸਰੀਰਦਾਨ , ਮਾਨਵਤਾ ਦੀ ਸੇਵਾ ਕਰਨੀ ਅਤੇ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ। ਇਸ ਮੌਕੇ ਪਿੰਡ ਜੰਡਵਾਲਾ ਦੇ ਸਰਪੰਚ ਗਗਨ ਸੰਧੂ, ਨੈਬ ਸਿੰਘ ਸੰਧੂ ਡਾਇਰੈਕਟਰ, ਜਸਵੀਰ ਸਿੰਘ ਸੈਕਟਰੀ, ਗੁਰਚਰਨ ਸਿੰਘ, ਅਜਮੇਰ ਸਿੰਘ, ਗੁਰਦੇਵ ਸਿੰਘ ਨੰਬਰਦਾਰ, ਸ਼ਿੰਦਾ ਸਿੰਘ, ਸਮੂਹ ਬਲਾਕ ਕਮੇਟੀ ਤੋਂ ਇਲਾਵਾ ਬਲਦੇਵ ਸਿੰਘ ਦੇ ਪਰਿਵਾਰਕ ਮੈਂਬਰ ਤੇ ਪਿੰਡ ਵਾਸੀ ਹਾਜ਼ਰ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here