Welfare: (ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 167 ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਐੱਮਐੱਸਜੀ ਆਈਟੀ ਵਿੰਗ ਦੇ ਸੇਵਾਦਾਰਾਂ ਨੇ ਠੰਢ ਦੀ ਸ਼ੁਰੂਆਤ ਵਿੱਚ ਪੁੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਸਟੇਸ਼ਨ, ਫੁੱਟ-ਪਾਥਾਂ, ਮੰਡੀ, ਸੜਕਾਂ ’ਤੇ ਸਰਦੀ ਦੇ ਮੌਸਮ ਵਿਚ ਸੁੱਤੇ ਪਏ ਗਰੀਬ ਤੇ ਬੇਸਹਾਰਾ ਲੋੜਵੰਦਾਂ ਵਿਅਕਤੀਆਂ ’ਤੇ ਗਰਮ ਕੰਬਲ ਪਾ ਕੇ ਪਵਿੱਤਰ ਅਵਤਾਰ ਮਹੀਨਾ ਮਨਾਇਆ।
ਇਹ ਵੀ ਪੜ੍ਹੋ: Welfare Work: ਮਾਤਾ ਤੇਜ ਕੌਰ ਇੰਸਾਂ ਬਣੇ 14 ਵੇਂ ਸਰੀਰਦਾਨੀ
ਉਨ੍ਹਾਂ ਕਿਹਾ ਕਿ ਨਵੰਬਰ ਮਹੀਨੇ ਵਿੱਚ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਮਹੀਨਾ ਸਾਧ-ਸੰਗਤ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਂਦੀ ਹੈ। ਇਹ ਮਹੀਨਾ ਸਾਧ-ਸੰਗਤ ਲੋੜਵੰਦਾਂ ਦੀ ਮੱਦਦ ਕਰਕੇ ਵੀ ਮਨਾਉਂਦੀ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਬਲਾਕ ਸ੍ਰੀ ਮੁਕਤਸਰ ਸਾਹਿਬ ਦੀ ਸਾਧ-ਸੰਗਤ ਪਹਿਲਾਂ ਹੀ ਬਹੁਤ ਸਾਰੇ ਮਾਨਵਤਾ ਭਲਾਈ ਦੇ ਕਾਰਜ ਕਰ ਰਹੀ ਹੈ। ਆਉਣ ਵਾਲੀ ਠੰਢ ਨੂੰ ਧਿਆਨ ਵਿੱਚ ਰੱਖਦਿਆਂ ਸੜਕਾਂ, ਸਟੇਸ਼ਨਾਂ ਅਤੇ ਬੱਸ ਅੱਡਿਆਂ ਦੇ ਬੇਸਹਾਰਾ ਲੋਕਾਂ ਨੂੰ ਠੰਢ ਤੋਂ ਬਚਾਉਣ ਲਈ ਐੱਮਐੱਸਜੀ ਆਈਟੀ ਵਿੰਗ ਦੇ ਸੇਵਾਦਾਰ ਨਿਤਿਸ਼ ਇੰਸਾਂ, ਵੰਸ਼ ਇੰਸਾਂ, ਯੁਵਰਾਜ ਇੰਸਾਂ, ਸੁਖਵਿੰਦਰ ਇੰਸਾ, ਪੰਕਜ ਇੰਸਾਂ, ਸਾਜਨ ਇੰਸਾਂ, ਦੁਰਲਭ ਇੰਸਾਂ, ਸ਼ਿਵਮ ਇੰਸਾਂ, ਅਨਮੋਲ ਇੰਸਾਂ, ਵਾਸ਼ੂ ਇੰਸਾਂ, ਅਰਸ਼ਦੀਪ ਇੰਸਾਂ, ਗੁਰਚਰਨ ਇੰਸਾਂ, ਰਾਜਬੀਰ ਇੰਸਾਂ, ਅਰਮਾਨਕਮਲ ਇੰਸਾਂ ਵੱਲੋਂ ਕੰਬਲ ਵੰਡੇ ਗਏ। Welfare