ਅਖੰਡ ਸਿਮਰਨ ਵਿੱਚ ਪਾਣੀਪਤ ਦਾ ਬਲਾਕ ਕਾਬੜੀ ਪਹਿਲੇ ਸਥਾਨ ’ਤੇ ਰਿਹਾ
- 7120 ਸੇਵਾਦਾਰਾਂ ਨੇ 19 ਲੱਖ 81 ਹਜ਼ਾਰ 817 ਘੰਟੇ ਕੀਤਾ ਰਾਮ-ਨਾਮ ਦਾ ਜਾਪ
 - ਟਾਪ-10 ’ਚ ਹਰਿਆਣਾ ਦੇ 8 ਬਲਾਕ ਅਤੇ ਪੰਜਾਬ ਦੇ 2 ਬਲਾਕ ਸ਼ਾਮਲ
 
(ਸੱਚ ਕਹੂੰ ਨਿਊਜ਼) ਸਰਸਾ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਅਖੰਡ ਸਿਮਰਨ (Meditation) ਮੁਕਾਬਲੇ ’ਚ ਇਸ ਵਾਰ 1 ਮਾਰਚ ਤੋਂ 31 ਮਾਰਚ 2022 ਤੱਕ ਦੇਸ਼-ਵਿਦੇਸ਼ ਦੇ 539 ਬਲਾਕਾਂ ਦੇ 4,87822 ਡੇਰਾ ਸ਼ਰਧਾਲੂਆਂ ਨੇ 3 ਕਰੋੜ, 94 ਲੱਖ, 71 ਹਜ਼ਾਰ 485 ਘੰਟੇ ਰਾਮ-ਨਾਮ ਦਾ ਜਾਪ ਕੀਤਾ। ਟਾਪ-10 ਦੀ ਗੱਲ ਕਰੀਏ ਤਾਂ ਇਸ ਵਾਰ ਹਰਿਆਣਾ ਦੇ 8 ਤੇ ਪੰਜਾਬ ਦੇ 2 ਬਲਾਕਾਂ ਨੇ ਆਪਣੀ ਜਗ੍ਹਾ ਬਣਾਈ ਹੈ। ਜਦੋਂਕਿ ਪੂਰੇ ਵਿਸ਼ਵ ’ਚ ਹਰਿਆਣਾ ਦਾ ਕਾਬੜੀ ਬਲਾਕ ਮੋਹਰੀ ਰਿਹਾ। ਬਲਾਕ ਦੇ 7120 ਡੇਰਾ ਸ਼ਰਧਾਲੂਆਂ ਨੇ 19,81,817 ਸਿਮਰਨ (Meditation) ਕੀਤਾ। ਦੂਜੇ ਸਥਾਨ ’ਤੇ ਵੀ ਹਰਿਆਣਾ ਦਾ ਬਲਾਕ ਕੁਰੂਕਸ਼ੇਤਰ ਰਿਹਾ। ਜਿੱਥੇ 6849 ਡੇਰਾ ਸ਼ਰਧਾਲੂਆਂ ਨੇ 10 ਲੱਖ 43 ਹਜ਼ਾਰ 669 ਘੰਟੇ ਸਿਮਰਨ ਕੀਤਾ।
ਜਦੋਂਕਿ ਬਲਾਕ ਜ਼ਿਲ੍ਹਾ ਕਰਨਾਲ ਦੇ ਬਲਾਕ ਕੁੰਜਪੁਰਾ ਦੇ 4725 ਸੇਵਾਦਾਰਾਂ ਨੇ 9 ਲੱਖ 17 ਹਜ਼ਾਰ 671 ਘੰਟੇ ਸਿਮਰਨ ਕਰਕੇ ਤੀਜਾ ਸਥਾਨ ਹਾਸਲ ਕੀਤਾ। ਜਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਰੇ ਵਿਸ਼ਵ ’ਚ 138 ਮਾਨਵਤਾ ਭਲਾਈ ਕਾਰਜਾਂ ਦੇ ਨਾਲ ਸ੍ਰਿਸ਼ਟੀ ਦੀ ਭਲਾਈ ਤੇ ਦੇਸ਼ ਨੂੰ ਕੋਰੋਨਾ ਸੰਕਟ ਤੋਂ ਬਚਾਉਣ ਲਈ ਅਖੰਡ ਸਿਮਰਨ ਕਰਕੇ ਪਰਮਾਤਮਾ ਅੱਗੇ ਅਰਦਾਸ ਕਰਦੀ ਹੈ। ਤਾਂ ਕਿ ਭਾਰਤ ਦੇਸ਼ ਫਿਰ ਤੋਂ ਖੁਸ਼ਹਾਲੀ ਦੇ ਮਾਰਗ ਵੱਲ ਵਧੇ।
ਵਿਦੇਸ਼ਾਂ ਦੀ ਸਾਧ-ਸੰਗਤ ਨੇ 29,759 ਘੰਟੇ ਜਪਿਆ ਰਾਮ-ਨਾਮ
ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਅਨੌਖੇ ਸਿਮਰਨ ਪ੍ਰੇਮ ਮੁਕਾਬਲੇ ’ਚ ਵਿਦੇਸ਼ਾਂ ਦੀ ਸਾਧ-ਸੰਗਤ ਵੀ ਵਧ-ਚੜ੍ਹ ਕੇ ਹਿੱਸਾ ਲੈ ਰਹੀ ਹੈ। ਇਸ ਸਬੰਧੀ ਮੇਲਬੌਰਨ , ਨਿਊਜ਼ੀਲੈਂਡ, ਇਟਲੀ, ਕੈਨੇਡਾ, ਬ੍ਰਿਸਬੇਨ, ਇੰਗਲੈਂਡ, ਯੂਏਈ, ਕੈਨਬੇਰਾ, ਕੁਵੈਤ, ਸਿਡਨੀ, ਬਿਜਿੰਗ ’ਚ 782 ਸੇਵਾਦਾਰਾਂ ਨੇ 29,759 ਘੰਟੇ ਰਾਮ-ਨਾਮ ਦਾ ਜਾਪ ਕੀਤਾ।
ਪੂਰੇ ਦੇਸ਼ ’ਚ ਟਾਪ-10 ਬਲਾਕ
| ਬਲਾਕ | ਮੈਂਬਰ | ਸਿਮਰਨ (ਘੰਟਿਆਂ ’ਚ) | 
| ਕਾਬੜੀ | 7120 | 19,81,817 | 
| ਕੁਰੂਕਸ਼ੇਤਰ | 6849 | 10,43,669 | 
| ਕੁੰਜਪੁਰਾ | 4725 | 9,17,671 | 
| ਅਸੰਧ | 8594 | 8,60,942 | 
| ਪਿਹੋਵਾ | 5439 | 8,29,808 | 
| ਪਟਿਆਲਾ | 3055 | 6,79,803 | 
| ਲੁਧਿਆਣਾ | 4556 | 6,77,463 | 
| ਨੰਗਲਖੇੜੀ | 3449 | 6,67,865 | 
| ਕੰਬੋਪੁਰਾ | 12623 | 6,56,456 | 
| ਪਿਪਲੀ-ਥਾਣੇਸਰ | 2854 | 6,46,918 | 
ਪੂਰੇ ਦੇਸ਼ ’ਚ ਟਾਪ-5 ਸੂਬੇ
| ਸੂਬੇ | ਸੇਵਾਦਾਰ | ਘੰਟੇ | ਬਲਾਕ | 
| ਹਰਿਆਣਾ | 193191 | 1,59,60,756 | 119 | 
| ਉੱਤਰ ਪ੍ਰਦੇਸ਼ | 68328 | 1,25,84,205 | 66 | 
| ਪੰਜਾਬ | 137731 | 89,55,597 | 132 | 
| ਉਤਰਾਖੰਡ | 10133 | 8,21,443 | 19 | 
| ਦਿੱਲੀ | 7521 | 5,24,520 | 29 | 
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ














