ਅਮਰਗੜ੍ਹ, (ਸੁਰਿੰਦਰ ਸਿੰਗਲਾ)। ਕੋਰੋਨਾ ਮਹਾਂਮਾਰੀ ’ਚ ਫਰੰਟ ਲਾਈਨ ’ਤੇ ਕੰਮ ਕਰਨ ਵਾਲੇ ਡਾਕਟਰ, ਐਂਬੂਲੈਂਸ ਦੇ ਡਰਾਈਵਰ, ਪੁਲਿਸ ਪ੍ਰਸ਼ਾਸਨ ਆਦਿ ਦਾ ਮਾਣ ਵਧਾਉਣ ਲਈ ਬਲਾਕ ਗੁਆਰਾ ਦੇ ਡੇਰਾ ਸ਼ਰਧਾਲੂਆਂ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸਮੂਹ ਮੈਂਬਰਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ਅਨੁਸਾਰ ਕੋਰੋਨਾ ਯੋਧਿਆਂ ਨੂੰ ਸਲੂਟ ਕਰਨ ਦੇ ਨਾਲ-ਨਾਲ ਫਰੂਟ ਕਿੱਟਾਂ ਤੇ ਨਿੰਬੂ ਪਾਣੀ ਪਿਆ ਕੇ ਉਨ੍ਹਾਂ ਦਾ ਮਾਣ ਸਨਮਾਨ ਕੀਤਾ ਗਿਆ।
ਇਸ ਸਬੰਧੀ ਬਲਾਕ ਗੁਆਰਾ ਦੇ ਜ਼ਿੰਮੇਵਾਰ ਸੇਵਾਦਾਰਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਵੱਲੋਂ ਆਈ ਪਵਿੱਤਰ ਪੰਜਵੀਂ ਸ਼ਾਹੀ ਚਿੱਠੀ ’ਚ ਕੀਤੇ ਬਚਨਾਂ ਅਨੁਸਾਰ ਸੀਐਚਸੀ ਅਮਰਗੜ੍ਹ ਤੇ ਪੁਲਿਸ ਥਾਣਾ ਵਿਖੇ ਡਿਊਟੀ ਨਿਭਾ ਰਹੇ ਡਾਕਟਰਾਂ ਤੇ ਪੁਲਿਸ ਮੁਲਾਜ਼ਮਾਂ ਨੂੰ ਸਲੂਟ ਕਰਕੇ ਤੇ ਉਨ੍ਹਾਂ ਨੂੰ ਫਰੂਟ ਕਿੱਟਾਂ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਸੰਜੇ ਗੋਇਲ ਨੇ ਕਿਹਾ ਕਿ ਕੋਵਿਡ-19 ਦੀ ਦੂਜੀ ਲਹਿਰ ਦੇ ਚਲਦਿਆਂ ਮੈਡੀਕਲ ਸਟਾਫ ਕਾਫ਼ੀ ਜੋਖ਼ਮ ਉਠਾਉਂਦਿਆਂ ਇਨਸਾਨੀਅਤ ਦੀ ਸੇਵਾ ’ਚ ਜੁਟਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਵੱਲੋਂ ਆਪਣੇ ਭਗਤਾਂ ਨੂੰ ਇਨਸਾਨੀਅਤ ਦੀ ਸੇਵਾ ਕੋਰੋਨਾ ਯੋਧਿਆਂ ਦਾ ਸਨਮਾਨ ਕਰਨ ਲਈ ਕਹਿਣਾ ਵਾਕਿਆ ਹੀ ਕਾਬਿਲੇ ਤਾਰੀਫ ਹੈ, ਉਸ ਕੋਲ ਕਹਿਣ ਲਈ ਉਨ੍ਹਾਂ ਦੇ ਸਤਿਕਾਰ ’ਚ ਸ਼ਬਦ ਨਹੀਂ, ਇਹ ਉੱਦਮ ਸ਼ਲਾਘਾਯੋਗ ਹੈ। ਇਸ ਮੌਕੇ ਡਾ. ਅਮਿ੍ਰਤਪਾਲ ਸਿੰਘ, ਡਾ ਕਮਲਪ੍ਰੀਤ ਕੌਰ, ਮੈਡਮ ਸਰਬਜੀਤ ਕੌਰ, ਗੁਰਪ੍ਰੀਤ ਸਿੰਘ, ਸੀਤਲ ਸਿੰਘ ਆਦਿ ਨੇ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚਲਦਿਆਂ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।