ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੀ ਐਂਬੂਲੈਂਸ ਨਿਭਾ ਰਹੀ ਐ ਕੋਰੋਨਾ ਮਹਾਂਮਾਰੀ ਦੌਰਾਨ ਲਗਾਤਾਰ ਸੇਵਾ

Welfare Work Sachkahoon

ਘਰ-ਘਰ ਪਹੁੰਚਾ ਰਹੇ ਹਨ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਕੋਰੋਨਾ ਮਰੀਜਾਂ ਦੀਆਂ ਮ੍ਰਿਤਕ ਦੇਹਾਂ

ਸ੍ਰੀ ਮੁਕਤਸਰ ਸਾਹਿਬ, (ਸੁਰੇਸ਼ ਗਰਗ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਸ਼ਾਹੀ 5ਵੀਂ ਚਿੱਠੀ ਰਾਹੀਂ ਕੀਤੇ ਬਚਨਾਂ ’ਤੇ ਅਮਲ ਕਰਦਿਆਂ ਬਲਾਕ ਸ੍ਰੀ ਮੁਕਤਸਰ ਸਾਹਿਬ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੀ ਸੈਨੇਟਾਇਜ਼ਰ ਟੀਮ ਵੱਲੋਂ ਕੋਰੋਨਾ ਮਰੀਜਾਂ ਤੇ ਕੋਰੋਨਾ ਵਾਲੀਆਂ ਮ੍ਰਿਤਕ ਦੇਹਾਂ ਦੀ ਸੇਵਾ ਲਈ ਐਂਬੂਲੈਂਸ ਬਣਾਈ ਗਈ ਸੀ, ਲਗਾਤਾਰ ਐਂਬੂਲੈਂਸ ਸੇਵਾ ਜਾਰੀ ਹੈ। ਰੈੱਡ ਕਰਾਸ ਸੋਸਾਇਟੀ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ’ਚੋਂ ਡੈੱਡ ਬਾਡੀਆਂ ਚੁੱਕ ਦੇ ਸ਼ਮਸ਼ਾਨਘਾਟ ਪਹੁੰਚਾਈਆਂ ਜਾ ਰਹੀਆਂ ਹਨ। ਇਸ ਮੌਕੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਤੇ ਸੈਨੇਟਾਇਜ਼ਰ ਟੀਮ ਦੇ ਸੇਵਾਦਾਰ ਕੁਲਦੀਪ ਸਿੰਘ ਵਿੱਕੀ ਇੰਸਾਂ, ਗੁਰਪ੍ਰੀਤ ਸਿੰਘ ਮਹਾਂਬੱਧਰ, ਵਿਸ਼ਾਲ ਇੰਸਾਂ ਤੇ ਰਾਹੁਲ ਇੰਸਾਂ ਆਦਿ ਨੇ ਦੱਸਿਆ ਕਿ ਹੋਣ ਤੱਕ ਟੀਮ ਵੱਲੋਂ 15 ਡੈੱਡ ਬਾਡੀਆਂ ਚੁੱਕ ਕੇ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਸ਼ਮਸ਼ਾਨਘਾਟ ’ਚ ਪਹੁੰਚਾਈਆਂ ਗਈਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।