ਸਾਡੇ ਨਾਲ ਸ਼ਾਮਲ

Follow us

9.5 C
Chandigarh
Sunday, January 18, 2026
More
    Home Breaking News ਡੇਰਾ ਸ਼ਰਧਾਲੂਆ...

    ਡੇਰਾ ਸ਼ਰਧਾਲੂਆਂ ਵੱਲੋਂ ਖੂਨਦਾਨ ਕਰਨ ਦਾ ਸਿਲਸਿਲਾ ਜਾਰੀ…

    ਡੇਰਾ ਸ਼ਰਧਾਲੂਆਂ ਵੱਲੋਂ ਖੂਨਦਾਨ ਕਰਨ ਦਾ ਸਿਲਸਿਲਾ ਜਾਰੀ…

    ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ *ਤੇ ਚੱਲਦਿਆਂ ਭੂਮਿਕਾ ਇੰਸਾਂ (ਤਾਮਿਲਨਾਡੂ) ਨੇ ਲੋੜਵੰਦ ਮਰੀਜ਼ ਲਈ ਦੂਜੀ ਵਾਰ ਖੂਨਦਾਨ ਕੀਤਾ। ਦੂਜੇ ਪਾਸੇ, ਜ਼ਿਲ੍ਹਾ ਕਰਨਾਲ ਦੇ ਜੁੰਡਲਾ ਬਲਾਕ ਤੋਂ ਸਾਹਿਲ ਇੰਸਾਂ (35 ਵੀਂ ਵਾਰ) ਅਤੇ ਉਸਦੀ ਪਤਨੀ ਮਮਤਾ (5 ਵੀਂ ਵਾਰ) ਨੇ ਲੋੜਵੰਦ ਮਰੀਜ਼ਾਂ ਲਈ ਖੂਨਦਾਨ ਕੀਤਾ ਅਤੇ ਮਨੁੱਖਤਾ ਦਾ ਫਰਜ਼ ਅਦਾ ਕੀਤਾ। ਇਸੇ ਕੜੀ ਵਿੱਚ ਸਰਸਾ ਦੇ ਬਲਾਕ ਏਲਨਾਬਾਦ ਤੋਂ ਮੋਹਿਤ ਇੰਸਾਂ, ਬਲਵਿੰਦਰ ਕੌਰ ਇੰਸਾਂ ਨੇ ਵੀ ਸ਼ਾਹ ਸਤਨਾਮ ਜੀ ਸਪੈਸ਼ਲਿਟੀ ਹਸਪਤਾਲ ਸਥਿਤ ਪੂਜਯ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਬੈਂਕ ਵਿੱਚ ਪਹੁੰਚ ਕੇ ਖੂਨਦਾਨ ਕੀਤਾ। ਜਦਕਿ ਉਪਕਾਰ ਕਲੋਨੀ ਦੇ ਸੌਰਭ ਇੰਸਾਂ (5ਵਾਂ) ਨੇ ਖੂਨਦਾਨ ਕੀਤਾ।

    ਡੇਂਗੂ ਦੇ ਮਰੀਜ਼ ਨੂੰ ਦੋ ਯੂਨਿਟ ਖੂਨ ਦਾਨ ਕੀਤਾ

    ਅੰਬਾਲਾ (ਸੱਚ ਕਹੂੰ ਨਿਊਜ਼)। ਬਲਾਕ ਅੰਬਾਲਾ ਕੈਂਟ ਦੇ 15 ਮੈਂਬਰ ਹਿਮਾਂਸ਼ੂ ਇੰਸਾਂ ਅਤੇ 15 ਮੈਂਬਰ ਰਾਮ ਰਤਨ ਇੰਸਾਂ ਵਾਸੀ ਗੁਰੂ ਨਾਨਕ ਨਗਰ ਅੰਬਾਲਾ ਕੈਂਟ ਨੇ ਸੰਜੀਵਨੀ ਬਲੱਡ ਬੈਂਕ ਮਾਡਲ ਟਾਊਨ ਵਿੱਚ ਡੇਂਗੂ ਤੋਂ ਪੀੜਤ ਮਰੀਜ਼ ਨੂੰ 2 ਯੂਨਿਟ ਖੂਨ ਦਾਨ ਕੀਤਾ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ