ਸੇਵਾ ਕਾਰਜ ਵਾਲੀ ਥਾਂ ‘ਤੇ ਭੈਣਾਂ ਨੂੰ ਬੁਲਾ ਕੇ ਬੰਨ੍ਹਵਾਈ ਰੱਖੜੀ
- ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਰੋਕਣ ਲਈ ਵੀ ਚਲਾ ਰਿਹੈ ਹੈ ਮੁਹਿੰਮ
ਰਾਏਕੋਟ (ਰਾਮ ਗੋਪਾਲ ਰਾਏਕੇਟੀ)। ਮਾਨਵਤਾ ਦੀ ਸੇਵਾ ਦਾ ਅਨੋਖਾ ਜਜ਼ਬਾ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਡੇਰਾ ਸੱਚਾ ਸੌਦਾ ‘ਚ ਲੱਗੇ ਖੂਨਦਾਨ ਕੈਂਪ ‘ਚ ਸੇਵਾ ਕਰ ਰਹੇ ਸੇਵਾਦਾਰ ਨੇ ਆਪਣੀਆਂ ਭੈਣਾਂ ਨੂੰ ਕੈਂਪ ‘ਚ ਬੁਲਾ ਕੇ ਰੱਖੜੀ ਬੰਨ੍ਹਵਾਈ ਡੇਰਾ ਸ਼ਰਧਾਲੂ ਮੁਕੇਸ਼ ਇੰਸਾਂ ਵਾਸੀ ਰਾਏਕੋਟ ਬੀਤੇ ਵੀਰਵਾਰ ਡੇਰਾ ਸੱਚਾ ਸੌਦਾ ਸਰਸਾ ਵਿਖੇ ਖੂਨਦਾਨ ਕੈਂਪ ‘ਚ ਸੇਵਾ ਲਈ ਗਿਆ ਹੋਇਆ ਸੀ ਰੱਖੜੀ ਦੇ ਤਿਉਹਾਰ ਕਾਰਨ ਉਸ ਨੇ ਆਪਣੀਆਂ ਭੈਣਾਂ ਤੋਂ ਰੱਖੜੀ ਬੰਨ੍ਹਵਾਉਣ ਲਈ ਘਰ ਰਹਿਣਾ ਸੀ। (Dera Devotees)
ਪਰ ਸੇਵਾ ਦੇ ਜਜ਼ਬੇ ਕਾਰਨ ਉਹ ਰੱਖੜੀ ਵਾਲੇ ਦਿਨ ਵੀ ਘਰ ਨਾ ਰਿਹਾ ਪਰ ਭੈਣਾਂ ਤੋਂ ਰੱਖੜੀ ਬੰਨ੍ਹਵਾਉਣ ਦਾ ਚਾਅ ਵੀ ਉਸ ਦੇ ਦਿਲ ਵਿੱਚ ਬਰਕਰਾਰ ਸੀ ਅਖੀਰ ਉਸ ਨੇ ਸੇਵਾ ਨੂੰ?ਪਹਿਲ ਦਿੰਦਿਆਂ ਮਲੋਟ ਵਿਆਹੀ ਆਪਣੀ ਭੈਣ ਨੂੰ ਸਰਸਾ ਦਰਬਾਰ ਆਉਣ ਲਈ ਕਿਹਾ ਭੈਣ ਨੇ ਸਰਸਾ ਦਰਬਾਰ ਪਹੁੰਚ ਕੇ ਆਪਣੇ ਭਰਾ ਨੂੰ ਰੱਖੜੀ ਬੰਨ੍ਹੀ ਜ਼ਿਕਰਯੋਗ ਹੈ ਕਿ ਡੇਰਾ ਸ਼ਰਧਾਲੂ ਮੁਕੇਸ਼ ਕੁਮਾਰ ਇੰਸਾਂ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਅਨੁਸਾਰ ਖੂਨਦਾਨ ਦੀ ਮੁਹਿੰਮ ਨੂੰ ਚਲਾਉਣ?ਲਈ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ ਅਤੇ ਹੋਰ ਵੀ ਭਲਾਂਈ ਕਾਰਜਾਂ ‘ਚ ਵੱਧ-ਚੜ੍ਹ ਕੇ ਹਿੱਸਾ ਲੈਂਦਾ ਹੈ। (Dera Devotees)