(ਸੱਚ ਕਹੂੰ ਨਿਊਜ਼) ਗਿੱਦਡ਼ਬਾਹਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਡੇਰਾ ਸ਼ਰਧਾਲੂ ਲਗਾਤਾਰ ਮਾਨਵਤਾ ਭਲਾਈ ਕਾਰਜਾਂ ’ਚ ਹਿੱਸਾ ਲੈ ਰਹੇ ਹਨ। ਇਸੇ ਕਡ਼ੀ ਤਹਿਤ ਬਲਾਕ ਗਿੱਦਡ਼ਬਾਹਾ ਤੋਂ ਡੇਰਾ ਸ਼ਰਧਾਲੂ ਡਾ. ਹਰਮੀਤ ਇੰਸਾਂ ਨੇ ਆਪਣਾ ਜਨਮ ਦਿਨ ਫਾਲਤੂ ਖਰਚ ਕਰਨ ਦੀ ਬਜਾਇ ਮਾਨਵਤਾ ਭਲਾਈ ਕਾਰਜ ਕਰਕੇ ਮਨਾਇਆ।
ਇਹ ਵੀ ਪੜ੍ਹੋ: New Zealand News: ਨਿਊਜ਼ੀਲੈਂਡ ਦੀ ਸਾਧ-ਸੰਗਤ ਨੇ ਖੂਨਦਾਨ ਕਰਕੇ ਮਨਾਇਆ ਮਹਾਂ ਪਰਉਪਕਾਰ ਮਹੀਨਾ

ਹਰਮੀਤ ਇੰਸਾਂ ਨੇ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ, ਗਿੱਦਡ਼ਬਾਹਾ ’ਚ ਵਾਤਾਵਰਨ ਦੀ ਸ਼ੁੱਧਤਾ ਲਈ ਪੌਦਾ ਲਾ ਕੇ ਅਤੇ ਇੱਕ ਜ਼ਰੂਰਤਮੰਦ ਪਰਿਵਾਰ ਨੂੰ ਰਾਸ਼ਨ ਵੰਡ ਕੇ ਮਨਾਇਆ। ਇਸ ਮੌਕੇ ਉਸਦੇ ਮਾਤਾ-ਪਿਤਾ ਨੀਲਮ ਬੱਤਰਾ ਇੰਸਾਂ ਅਤੇ ਰਮੇਸ਼ ਇੰਸਾਂ ਵੀ ਮੌਜ਼ੂਦ ਰਹੇ। Tree Plantation