Lohri: (ਨੈਨਸੀ ਲਹਿਰਾਗਾਗਾ) ਲਹਿਰਾਗਾਗਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ’ਤੇ ਚੱਲਦੇ ਹੋਏ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਰ ਤਿਉਹਾਰ ਨੂੰ ਮਨਵਤਾਂ ਭਲਾਈ ਦੇ ਕੰਮ ਕਰਕੇ ਮਨਾਉਂਦੇ ਹਨ ਇਸੇ ਕੜੀ ਤਹਿਤ ਪਿੰਡ ਭੁਟਾਲ ਕਲਾ ਦੀ ਸਾਧ-ਸੰਗਤ ਦੇ ਸਹਿਯੋਗ ਨਾਲ ਭੂਟਾਲ ਕਲਾ ਦੇ ਨੇੜੇ ਢੀਡਸਾ ਰੋਡ ’ਤੇ ਬਣੀ ਪਥੇਰ ਤੇ ਜ਼ਰੂਰਤਮੰਦ 50 ਔਰਤਾਂ ਅਤੇ ਬੱਚਿਆਂ ਨੂੰ ਬੂਟ ਵੰਡੇ ਅਤੇ ਸਾਰਿਆਂ ਨਾਲ ਰਲ ਮਿਲ ਕੇ ਲੋਹੜੀ ਮਨਾਈ ਅਤੇ ਨਾਲ ਹੀ ਲੋਹੜੀ ਦਾ ਸਮਾਨ ਵੰਡਿਆ ਗਿਆ। ਇਸ ਮੌਕੇ 15 ਮੈਂਬਰ ਸੰਮਤੀ ਗੁਰਮੇਲ ਇੰਸਾਂ, ਬਲਵਿੰਦਰ ਇੰਸਾਂ ,ਸਿਮਰਨਜੀਤ ਇੰਸਾਂ, ਬਬਲਾ ਇੰਸਾਂ, ਪ੍ਰੇਮੀ ਸੇਵਕ ਸੋਹਣ ਸਿੰਘ ਅਤੇ ਹੋਰ ਸਾਧ-ਸੰਗਤ ਸ਼ਾਮਲ ਸੀ। Lohri

Lohri Celebrated: ਸਮੁੱਚੇ ਪਿੰਡ ਵੱਲੋਂ ਰਲ-ਮਿਲ ਮਨਾਈ ਧੀਆਂ ਦੀ ਲੋਹੜੀ
Lohri Celebrated: (ਸੁਸ਼ੀਲ ਕੁਮਾਰ) ਭਾਦਸੋਂ । ਜਿਸ ਤਰ੍ਹਾਂ ਆਖਿਆ ਜਾਂਦਾ ਹੈ ਕਿ ‘ ਪੁੱਤਰ ਮਿੱਠੜੇ ਮੇਵੇ, ਧੀਆਂ ਮਿਸਰੀ ਦੀਆਂ ਡੱਲੀਆਂ’ ਅਨੁਸਾਰ ਪਿੰਡ ਕਨਸੂਹਾ ਖੁਰਦ ’ਚ ਧੀਆਂ ਦੀ ਲੋਹੜੀ ਮਨਾਈ ਗਈ। ਪਿੰਡ ਵਿੱਚ ਨਵ-ਜੰਮੀਆਂ ਧੀਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਪਿੰਡ ਵਿੱਚ ਨਵੀਂ ਰਵਾਇਤ ਦੀ ਸ਼ੁਰੂਆਤ ਕਰਦੇ ਹੋਏ ਸਰਪੰਚ ਸਤਨਾਮ ਸਿੰਘ ਸੱਤੀ ਵੱਲੋਂ ਖੁਸ਼ੀ ਜ਼ਾਹਿਰ ਕੀਤੀ ਕਿ ਪਿੰਡ ਵਿੱਚ ਪਹਿਲੀ ਵਾਰ ਧੀਆਂ ਦੀ ਸਾਰੇ ਪਿੰਡ ਵੱਲੋਂ ਰਲ-ਮਿਲ ਕੇ ਲੋਹੜੀ ਮਨਾਈ ਗਈ।
ਇਸ ਦੌਰਾਨ ਮਾਵਾਂ-ਭੈਣਾਂ ਨੇ ਧੂਣੀ ਬਾਲ਼ ਕੇ, ਗਿੱਧਾ ਪਾ ਕੇ ਅਤੇ ਲੋਹੜੀ ਦੇ ਗੀਤ ਗਾ ਕੇ ਖੂਬ ਰੌਣਕਾਂ ਲਾਈਆਂ। ਇਸ ਸਮੇਂ ਸੰਬੋਧਨ ਕਰਦਿਆਂ ਸਟੇਟ ਐਵਾਰਡੀ ਜਗਜੀਤ ਸਿੰਘ ਸਿੰਘ ਨੌਹਰਾ ਬੀਪੀਈਓ ਭਾਦਸੋਂ ਨੇ ਕਿਹਾ ਸਮਾਜ ਨੂੰ ਸੇਧ ਦੇਣ ਲਈ ਅਜਿਹੇ ਉਪਰਾਲੇ ਸ਼ਲਾਘਾਯੋਗ ਕਦਮ ਹਨ। ਉਹਨਾਂ ਕਿਹਾ ਧੀਆਂ ਹਰੇਕ ਖੇਤਰ ਵਿੱਚ ਉੱਚੀ ਪਦਵੀ ’ਤੇ ਪਹੁੰਚ ਰਹੀਆਂ ਹਨ। ਇਸ ਲਈ ਧੀਆਂ ਨੂੰ ਵੱਧ ਤੋਂ ਵੱਧ ਪੜ੍ਹਨ ਦੇ ਮੌਕੇ ਦੇਣੇ ਚਾਹੀਦੇ ਹਨ। Lohri Celebrated
ਇਹ ਵੀ ਪੜ੍ਹੋ: Farmers Meeting: ਕਿਸਾਨਾਂ ਦੀ ਸਾਂਝੀ ਹੋਈ ਸਾਂਝੀ ਮੀਟਿੰਗ, ਜਾਣੋ ਕੀ-ਕੀ ਹੋਇਆ
ਇਸ ਮੌਕੇ ਸਮੁੱਚੇ ਪਿੰਡ ਲਈ ਚਾਹ-ਪਕੌੜਿਆਂ ਦਾ ਲੰਗਰ ਲਗਾਇਆ। ਇਸ ਸਮੇਂ ਸਟੇਟ ਐਵਾਰਡੀ ਗੁਰਮੀਤ ਸਿੰਘ ਨਿਰਮਾਣ, ਜੋਗਾ ਸਿੰਘ ਪ੍ਰਧਾਨ, ਜੱਗਾ ਸਿੰਘ ਮੀਤ ਪ੍ਰਧਾਨ, ਸੰਦੀਪ ਸਿੰਘ ਸਕੱਤਰ, ਦਲਵਾਰਾ ਸਿੰਘ ਸੈਕਟਰੀ, ਹਰਬੰਸ ਸਿੰਘ ਭਗਤ ,ਜਗਤਾਰ ਸਿੰਘ ਕਾਲਾ, ਮੇਘ ਸਿੰਘ, ਸੁਖਦੇਵ ਸਿੰਘ, ਬਲਰਾਜ ਸਿੰਘ, ਸਤਿਗੁਰ ਸਿੰਘ ,ਜੀਤ ਸਿੰਘ ਲਵੀ ਸਿੰਘ, ਲਾਡੀ ਸਿੰਘ ,ਸੁਰਿੰਦਰ ਸਿੰਘ, ਪੰਚ ਪਰਮਜੀਤ ਸਿੰਘ, ਹਰਦੇਵ ਸਿੰਘ, ਅਮਰੀਕ ਸਿੰਘ, ਸੰਦੀਪ ਕੌਰ, ਜਸਵੰਤ ਕੌਰ, ਮੈਡਮ ਮਨਜੀਤ ਕੌਰ,ਸ਼ਮਿੰਦਰ ਕੌਰ, ਜਸਪ੍ਰੀਤ ਕੌਰ ਤੇ ਪਿੰਡ ਦੇ ਪਤਵੰਤੇ ਸੱਜਣ, ਮਾਵਾਂ ਭੈਣਾਂ ਅਤੇ ਨਵ-ਜੰਮੀਆਂ ਧੀਆਂ ਦੀਆਂ ਮਾਵਾਂ ਹਾਜ਼ਰ ਸਨ। Lohri