ਜਦੋਂ Saint Dr. MSG ਦੇ ਹੋਏ ਦਰਸ਼ਨ ਤਾਂ ਸਾਲਾਂ ਤੋਂ ਤੜਪ ਰਹੀ ਰੂਹ ਨੂੰ ਮਿਲਿਆ ਸਕੂਨ

pita ji ok

ਜਦੋਂ Saint Dr. MSG ਦੇ ਹੋਏ ਦਰਸ਼ਨ ਤਾਂ ਸਾਲਾਂ ਤੋਂ ਤੜਪ ਰਹੀ ਰੂਹ ਨੂੰ ਮਿਲਿਆ ਸਕੂਨ

ਬਰਨਾਵਾ (ਸੱਚ ਕਹੂੰ ਨਿਊਜ਼)। ਜਦੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਲਾਈਵ ਦਰਸ਼ਨ ਦਿੱਤੇ ਤਾਂ ਸਾਧ-ਸੰਗਤ ਦੇ ਹਿਰਦੇ ਖੁਸ਼ੀ ਨਾਲ ਝੂਮ ਉੱਠੇ। ਜਿਉਂ ਹੀ ਪੂਜਨੀਕ ਗੁਰੂ ਜੀ ਲਾਈਵ ਹੋਏ ਤਾਂ ਸਾਧ-ਸੰਗਤ ਨੇ ਆਪਣੇ ਸਤਿਗੁਰੂ ਦਾ ਨਾਅਰੇ ਨਾਲ ਸਵਾਗਤ ਕੀਤਾ। ਇਸ ਦੇ ਨਾਲ ਹੀ ਪੂਜਨੀਕ ਹਜ਼ੂਰ ਪਾਪਾ ਦੀ ਇਹ ਵੀਡੀਓ ਕਲਿੱਪ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਗਈ। ਬਰਨਾਵਾ ਆਸ਼ਰਮ ਵਿਖੇ ਪੂਜਨੀਕ ਪਿਤਾ ਜੀ ਦੇ ਆਉਣ ਦੀ ਖੁਸ਼ੀ ਵਿੱਚ ਸਮੂਹ ਸਾਧ-ਸੰਗਤ ਨੇ ਵੱਖ-ਵੱਖ ਤਰੀਕਿਆਂ ਨਾਲ ਖੁਸ਼ੀ ਦਾ ਇਜ਼ਹਾਰ ਕਰਦਿਆਂ ਥਾਂ-ਥਾਂ ਮਠਿਆਈਆਂ ਵੰਡੀਆਂ। ਸਾਧ-ਸੰਗਤ ਨੇ ਕਿਹਾ ਕਿ ਦਰਸ਼ਨਾਂ ਤੋਂ ਬਿਨ੍ਹਾਂ ਸਾਲਾਂ ਤੋਂ ਦੁਖੀ ਹੋਈ ਆਤਮਾ ਨੂੰ ਰਾਹਤ ਮਿਲੀ ਹੈ।

ਬਠਿੰਡਾ। ਇਲਾਕਾ ਨਾਈ ਬਸਤੀ, ਬਲਾਕ ਬਠਿੰਡਾ ਦੇ ਸੇਵਾਦਾਰ ਤੇਜਿੰਦਰ ਸਿੰਘ ਜੌੜਾ ਇੰਸਾਂ ਨੇ ਡੇਰਾ ਸੱਚਾ ਸੌਦਾ ਦੀ ਨਵੀਂ ਬਸਤੀ, ਗਲੀ ਨੰ.6 ਵਿੱਚ ਆਪਣੀ ਨਵੀਂ ਦੁਕਾਨ ਜੇ.ਐਸ.ਐਸ ਜਵੈਲਰਜ਼ ਦੇ ਉਦਘਾਟਨ ਮੌਕੇ ਮਨਾਇਆ। ਇਸ ਮੌਕੇ ਬਲਾਕ ਬਠਿੰਡਾ ਦੇ ਸੇਵਾਦਾਰ ਜੌੜਾ ਨੂੰ ਸ਼ੁੱਭ ਕਾਮਨਾਵਾਂ ਦਿੰਦੇ ਹੋਏ। ਫੋਟੋ ਅਤੇ ਵੇਰਵਾ: ‘ਸੁਖਨਮ’


ਬਠਿੰਡਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਗਮਨ ਪੁਰਬ ਦੀ ਖੁਸ਼ੀ ਵਿੱਚ ਬਲਾਕ ਬਠਿੰਡਾ ਦੇ ਇਲਾਕਾ ਲਾਲ ਸਿੰਘ ਨਗਰ ਦੀ ਸੇਵਾਦਾਰ ਭੈਣ ਰਾਕੇਸ਼ ਇੰਸਾਂ ਵੱਲੋਂ ਉਨ੍ਹਾਂ ਦੇ ਗ੍ਰਹਿ ਵਿਖੇ ਨਾਮ ਚਰਚਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੰਦੇ ਹੋਏ ਪਰਿਵਾਰਕ ਮੈਂਬਰ ਅਤੇ ਜਿੰਮੇਵਾਰ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here