Diwali: ਡੇਰਾ ਸ਼ਰਧਾਲੂਆਂ ਨੇ ਆਸ਼ਰਮ ’ਚ ਮੰਦਬੁੱਧੀ ਤੇ ਬਜ਼ੁਰਗਾਂ ਨਾਲ ਮਨਾਈ ਦੀਵਾਲੀ

Diwali
Diwali: ਡੇਰਾ ਸ਼ਰਧਾਲੂਆਂ ਨੇ ਆਸ਼ਰਮ ’ਚ ਮੰਦਬੁੱਧੀ ਤੇ ਬਜ਼ੁਰਗਾਂ ਨਾਲ ਮਨਾਈ ਦੀਵਾਲੀ

(ਵਿੱਕੀ ਕੁਮਾਰ) ਮੋਗਾ। ਮੋਗਾ ਬਲਾਕ ਦੀ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਮੋਗਾ ਦੇ ਇਕ ਆਸ ਸੇਵਾ ਸੁਸਾਇਟੀ ਆਸ਼ਰਮ ਵਿੱਚ ਜਾ ਕੇ ਫਰੂਟ, ਮਠਿਆਈ ਤੇ ਹੋਰ ਸਮੱਗਰੀ ਵੰਡੀ ਤੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ। Diwali

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਗਾ ਤੋਂ ਜ਼ੋਨ ਨੰਬਰ 4 ਦੇ ਪ੍ਰੇਮੀ ਸੇਵਕ ਪ੍ਰੇਮ ਇੰਸਾਂ ਤੇ 15 ਮੈਂਬਰ ਭਗਵਾਨ ਦਾਸ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਵੱਲੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਜਾ ਰਹੇ 167 ਮਾਨਵਤਾ ਕਾਰਜਾਂ ’ਚੋਂ ਇੱਕ ਕਾਰਜ ਲੋੜਵੰਦਾਂ ਨੂੰ ਖਾਣਾ ਖਵਾਉਣਾ ਹੈ ਤਾਂ ਜੋ ਕੋਈ ਵੀ ਭੁੱਖਾ ਨਾ ਰਹੇ। ਸਾਧ-ਸੰਗਤ ਸਮੇਂ-ਸਮੇਂ ’ਤੇ ਅਜਿਹਾ ਕਰਦੀ ਰਹਿੰਦੀ ਹੈ, ਉਹਨਾਂ ਅੱਗੇ ਦੱਸਿਆ ਕਿ ਜੋ ਕਿਸੇ ਕਾਰਨ ਜਾਂ ਆਪਣੇ ਪਰਿਵਾਰਾਂ ਤੋਂ ਵਿਛੜ ਕੇ ਇੱਥੇ ਆਸ਼ਰਮ ਵਿੱਚ ਰਹਿਣ ਲਈ ਮਜ਼ਬੂਰ ਹਨ। Diwali

ਇਹ ਵੀ ਪੜ੍ਹੋ: Blood Donation: ਬਲਾਕ ਬਠਿੰਡਾ ਦੇ ਸੇਵਾਦਾਰਾਂ ਵੱਲੋਂ 3 ਯੂਨਿਟ ਖ਼ੂਨਦਾਨ

ਅੱਜ ਇੱਥੇ ਡੇਰਾ ਪ੍ਰੇਮੀਆਂ ਨੇ ਮਿਲ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਜਦੋਂ ਸੇਵਾਦਾਰ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਸੰਗਠਨ ਦੀ ਵਰਦੀ ਪਾ ਕੇ ਆਸ਼ਰਮ ’ਚ ਦਾਖਲ ਹੋਏ ਤਾਂ ਉੱਥੇ ਰਹਿ ਰਹੇ ਬਜ਼ੁਰਗ ਇਨ੍ਹਾਂ ਸੇਵਾਦਾਰਾਂ ਨੂੰ ਦੇਖ ਕੇ ਬਹੁਤ ਖੁਸ਼ ਹੋਏ ਸੇਵਾਦਾਰਾਂ ਨੇ ਇਨ੍ਹਾਂ ਬਜ਼ੁਰਗਾਂ ਅਤੇ ਮੰਦਬੁੱਧੀਆਂ ਨੂੰ ਖਾਣਾ ਵੀ ਖੁਆਇਆ। ਖਾਣਾ ਖਾਣ ਤੋਂ ਬਾਅਦ ਸੇਵਾਦਾਰਾਂ ਦੀ ਪਿਆਰ ਭਰੀ ਭਾਵਨਾ ਦੇਖ ਕੇ ਬਜ਼ੁਰਗਾਂ ਨੇ ਸੇਵਾਦਾਰਾਂ ਨੂੰ ਅਸੀਸਾਂ ਦਿੱਤੀਆਂ। ਜਿੰਮੇਵਾਰਾਂ ਨੇ ਦੱਸਿਆ ਕਿ ਬਜ਼ੁਰਗਾਂ ਸਾਨੂੰ ਮਿਲ ਕੇ ਇੰਨੇ ਖੁਸ਼ ਹੋਏ ਕਿ ਉਨ੍ਹਾਂ ਕਿਹਾ ਕਿ ਪੁੱਤਰ ਤੁਸੀਂ ਹੀ ਸਾਡੇ ਸੱਚੇ ਪੁੱਤਰ ਹੋ ਜੋ ਸਾਡੀ ਸੇਵਾ ਕਰਨ ਆਏ ਹੋ ਤੇ ਇਹ ਕਹਿੰਦੇ ਹੋਏ ਉਨ੍ਹਾਂ ਦੀਆਂ ਅੱਖਾਂ ਨਮ ਹੋ ਗਈਆਂ। Diwali

ਤਿਉਹਾਰ ਮੌਕੇ ਮੋਗਾ ਦੇ ਇਕ ਆਸ ਸੇਵਾ ਸੁਸਾਇਟੀ ਆਸ਼ਰਮ ਵਿੱਚ ਜਾ ਕੇ ਫਰੂਟ, ਮਠਿਆਈ ਤੇ ਹੋਰ ਸਮੱਗਰੀ ਵੰਡੀ

ਬਿਰਧ ਆਸ਼ਰਮ ’ਚ ਸੇਵਾ ਕਰ ਰਹੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਸੰਗਠਨ ਦੀ ਸੇਵਾਦਾਰ ਭੈਣ ਮੰਜੂ ਇੰਸਾਂ ਨੇ ਦੱਸਿਆ ਕੇ ਅੱਜ-ਕੱਲ੍ਹ ਦੇ ਆਧੁਨਿਕ ਯੁੱਗ ’ਚ ਨੌਜਵਾਨ, ਬੱਚੇ ਬਜ਼ੁਰਗਾਂ ਤੋਂ ਦੂਰ ਹੋ ਰਹੇ ਹਨ ਇਸ ਕਰਕੇ ਬਜ਼ੁਰਗਾਂ ਦੀ ਅਣਦੇਖੀ ਹੋ ਰਹੀ ਹੈ ਤੇ ਉਹ ਬਿਰਧ ਆਸ਼ਰਮਾਂ ’ਚ ਰਹਿਣ ਲਈ ਮਜ਼ਬੂਰ ਹਨ। ਇਨ੍ਹਾਂ ਬਜ਼ੁਰਗਾਂ ਦੀ ਸਾਰ ਲੈਂਦਿਆਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮਾਨਵਤਾ ਭਲਾਈ ਦਾ ਕਾਰਜ ਸ਼ੁਰੂ ਕੀਤਾ ਹੈ ਕਿ ‘ਬਿਰਧ ਆਸ਼ਰਮ ’ਚ ਜਾ ਕੇ ਉੱਥੇ ਰਹਿ ਰਹੇ ਬਜ਼ੁਰਗਾਂ ਨਾਲ ਸਮਾਂ ਬਿਤਾਓ ਤੇ ਉਨ੍ਹਾਂ ਦੀ ਦੇਖਭਾਲ ਕਰੋ, ਜਿਸ ਤਹਿਤ ਅੱਜ ਸਾਧ-ਸੰਗਤ ਨੇ ਬਿਰਧ ਆਸ਼ਰਮ ਪਹੁੰਚ ਕੇ ਇੱਥੇ ਰਹਿ ਰਹੇ ਬਜ਼ੁਰਗਾਂ ਨੂੰ ਖਾਣਾ ਖਵਾਇਆ ਤੇ ਉਨ੍ਹਾਂ ਨਾਲ ਗੱਲਾਂ-ਬਾਤਾਂ ਕੀਤੀਆਂ। Diwali

ਇਹ ਵੀ ਪੜ੍ਹੋ: Mastana Ji Maharaj: ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸੁਫ਼ਨੇ ’ਚ ਦਰਸ਼ਨ ਦੇ ਕੇ ਜੀਵ ਨੂੰ ਪਾਇਆ ਸਿੱਧੇ ਰਾਹ

ਡੇਰਾ ਪ੍ਰੇਮੀਆਂ ਦੀ ਸੇਵਾ ਭਾਵਨਾ ਨੂੰ ਦੇਖਦਿਆਂ ਬਿਰਧ ਆਸ਼ਰਮ ਦੇ ਸੇਵਾਦਾਰ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਬਾਰੇ ਬਹੁਤ ਕੁਝ ਸੁਣਿਆ ਸੀ ਪਰ ਅੱਜ ਸੇਵਾਦਾਰਾਂ ਦੀ ਸੇਵਾ ਭਾਵਨਾ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਹੈ। ਇਹ ਮਨੁੱਖਤਾ ਦੀ ਸੱਚੀ ਸੇਵਾ ਹੈ, ਜਿਸ ਦੇ ਬਦਲੇ ਸਾਨੂੰ ਬਹੁਤ ਸਾਰੀਆਂ ਬਰਕਤਾਂ ਤੇ ਦੁਆਵਾਂ ਤੇ ਸਕੂਨ ਮਿਲਦਾ ਹੈ। ਇਹ ਉਹ ਸੇਵਕ ਹਨ ਜੋ ਅੱਜ ਦੇ ਕਲਯੁੱਗ ’ਚ ਵੀ ਬਹੁਤ ਵੱਡੀ ਸੇਵਾ ਕਰ ਰਹੇ ਹਨ। ਇਸ ਮੌਕੇ ਪ੍ਰੀਤ ਇੰਸਾਂ, ਰਾਜੀਵ ਬੰਟੀ, ਜਸਵੀਰ ਸਿੰਘ, ਮੁੱਕਲ ਇੰਸਾਂ, ਰਾਜਨ ਇੰਸਾਂ, ਸੰਜੇ ਇੰਸਾਂ, ਹਰਪ੍ਰੀਤ ਸਿੰਘ ਨਿੱਕਾ, ਮਹਿੰਦਰ ਇੰਸਾਂ, ਵਿਸ਼ਾਲ ਇੰਸਾਂ, ਭੈਣ ਮੀਨੂੰ ਇੰਸਾਂ, ਨੈਨਸੀ ਇੰਸਾਂ, ਭੋਲੀ ਇੰਸਾਂ, ਕਮਲੇਸ਼ ਇੰਸਾਂ, ਜਗਜੀਤ ਕੌਰ ਇੰਸਾਂ, ਦੀਆ ਇੰਸਾਂ ਹਾਜ਼ਿਰ ਸਨ।