Mansa News: ਪੰਚਾਇਤ ਨੇ ਕੀਤੀ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਭਰਵੀਂ ਸਲਾਘਾ
ਸਰਦੂਲਗੜ੍ਹ (ਗੁਰਜੀਤ ਸੀਂਹ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਅਮਲ ਕਰਦਿਆਂ ਬਲਾਕ ਨੰਗਲ ਕਲਾਂ ਦੀ ਸਾਧ-ਸੰਗਤ ਵੱਲੋਂ ਪਿੰਡ ਦਲੀਏਵਾਲੀ ਦੀ ਇੱਕ ਵਿਧਵਾ ਮਹਿਲਾ ਦਾ ਮਕਾਨ ਬਣਾ ਕੇ ਦਿੱਤਾ ਹੈ। ਇਸ ਨਾਲ ਉਸ ਨੂੰ ਡਿੱਗੂ ਡਿੱਗੂ ਕਰਦੇ ਮਕਾਨ ਦਾ ਫਿਕਰ ਮੁੱਕ ਗਿਆ ਹੈ।
ਵੇਰਵਿਆਂ ਅਨੁਸਾਰ ਪਿੰਡ ਦਲੀਏਵਾਲੀ ਦੀ ਸੁਰਜੀਤ ਕੌਰ ਦਾ ਪਤੀ ਸੁਰਜੀਤ ਸਿੰਘ ਜੋ ਕਿ ਪਿੰਡ ਵਿੱਚ ਦਿਹਾੜੀ ਮਜਦੂਰੀ ਕਰਦਾ ਸੀ, ਦੀ ਤਿੰਨ ਸਾਲ ਪਹਿਲਾਂ ਇਕ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਤਿੰਨ ਲੜਕੀਆਂ ਦੀ ਮਾਂ ਸੁਰਜੀਤ ਕੌਰ ਨੇ ਆਪਣੀ ਵੱਡੀ ਲੜਕੀ ਦੇ ਸਹਿਯੋਗ ਨਾਲ ਦਿਹਾੜੀ ਮਜਦੂਰੀ ਕਰਕੇ ਦੋ ਲੜਕੀਆਂ ਦੀ ਪਹਿਲਾਂ ਸਾਦੀ ਕਰ ਦਿੱਤੀ ਹੈ, ਜਦਕਿ ਇੱਕ ਲੜਕੀ ਮਾਤਾ ਦੇ ਨਾਲ ਹੀ ਰਹਿੰਦੀ ਹੈ ਜਿਸ ਦੇ ਮਕਾਨ ਦੀ ਖਸਤਾ ਹਾਲਤ ਹੋਣ ’ਤੇ ਮਕਾਨ ਕਿਸੇ ਵੀ ਸਮੇਂ ਡਿੱਗ ਕੇ ਪਰਿਵਾਰ ਦਾ ਨੁਕਸਾਨ ਕਰ ਸਕਦਾ ਸੀ। Mansa News
Read Also : Welfare Works 2024: ਮਨੁੱਖਤਾ ਦੀ ਸੇਵਾ ਲਈ ਇਹ ਨਵੇਂ ਭਲਾਈ ਕਾਰਜ ਦੇ ਗਿਆ ਵਰ੍ਹਾ 2024
ਇਸ ਸੰਬੰਧੀ ਵਿਧਵਾ ਸੁਰਜੀਤ ਕੌਰ ਵੱਲੋਂ ਸਾਧ-ਸੰਗਤ ਦੇ ਜ਼ਿੰਮੇਵਾਰਾਂ ਕੋਲ ਮਕਾਨ ਬਣਾਉਣ ਦੀ ਬੇਨਤੀ ਕੀਤੀ ਗਈ ਤਾਂ ਬਲਾਕ ਨੰਗਲ ਕਲਾਂ ਦੇ ਜਿੰਮੇਵਾਰਾਂ ਨੇ ਬਿਨਾਂ ਕਿਸੇ ਦੇਰੀ ’ਤੇ ਕੜਾਕੇ ਦੀ ਠੰਡ ਦੇ ਬਾਵਜੂਦ ਅੱਜ ਸਵੇਰੇ ਮਕਾਨ ਦੀ ਨੀਂਹ ਰੱਖ ਕੇ ਸਾਮ ਨੂੰ ਦੋ ਕਮਰੇ ਇੱਕ ਰਸੋਈ ਬਣਾ ਕੇ ਮਾਂ-ਧੀ ਨੂੰ ਸੌਂਪ ਦਿੱਤਾ ਹੈ ਜਿਸ ਦੀ ਪੂਰੇ ਪਿੰਡ ’ਚ ਖੂਬ ਚਰਚਾ ਹੋ ਰਹੀ ਹੈ।
ਮਕਾਨ ਬਣਾਉਣ ਸਮੇਂ ਦਰਜਨਾਂ ਮਿਸਤਰੀਆਂ ਤੋਂ ਇਲਾਵਾ, 85 ਮੈਂਬਰ ਸੁਖਮੰਦਰ ਸਿੰਘ, 85 ਮੈਂਬਰ ਸੁਖਬੀਰ ਸਿੰਘ , ਬਲਾਕ ਪ੍ਰੇਮੀ ਸੇਵਕ ਅਵਤਾਰ ਸਿੰਘ, ਗੁਰਦੀਪ ਸਿੰਘ ਨੰਗਲ ਕਲਾਂ, ਹਰਦੀਪ ਸਿੰਘ ਫੀਰਾ, ਨੰਬਰਦਾਰ ਗੁਰਸੇਵਕ ਸਿੰਘ ਮਾਖਾ, ਗੁਲਾਬ ਸਿੰਘ, ਅਮੋਲਕ ਸਿੰਘ, ਬਲਜੀਤ ਸਿੰਘ, ਰਜਿੰਦਰ ਸਿੰਘ, ਭੋਲਾ ਸਿੰਘ, ਪਿਰਥੀ ਸਿੰਘ, ਜਗਪਾਲ ਸਿੰਘ, ਦਰਸਨ ਸਿੰਘ ਕਰਮਗੜ ਔਤਾਂਵਾਲੀ, ਰਸਪਾਲ ਸਿੰਘ, ਬਲਜਿੰਦਰ ਸਿੰਘ, ਜਗਦੇਵ ਸਿੰਘ, ਮਨਪ੍ਰੀਤ ਸਿੰਘ , ਭੈਣ ਪਰਮਜੀਤ ਕੌਰ, ਗੁਰਮੇਲ ਕੌਰ ,ਨਸੀਬ ਕੌਰ ਚਰਨਜੀਤ ਕੌਰ, ਗੁਰਪਾਲ ਕੌਰ ਆਦਿ ਹਾਜਰ ਸਨ।
ਪੂਜਨੀਕ ਗੁਰੂ ਜੀ ਤੇ ਸਾਧ ਸੰਗਤ ਦੇ ਹਮੇਸ਼ਾਂ ਰਿਣੀ ਰਹਾਂਗੇ : ਸੁਰਜੀਤ ਕੌਰ | Mansa News
ਵਿਧਵਾ ਸੁਰਜੀਤ ਕੌਰ ਤੇ ਉਸ ਦੀ ਬੇਟੀ ਸਰਬਜੀਤ ਕੌਰ ਸਰਬੀ ਨੇ ਕਿਹਾ ਕਿ ਸਾਨੂੰ ਮਾਵਾਂ ਧੀਆਂ ਨੂੰ ਬਹੁਤ ਫਿਕਰ ਸੀ ਕਿ ਪਿਛਲੇ ਦਿਨੀ ਆਏ ਮੀਹ ਨਾਲ ਕਿਤੇ ਉਹਨਾਂ ਦਾ ਮਕਾਨ ਹੀ ਨਾ ਡਿੱਗ ਪਵੇ। ਅੱਜ ਉਹਨਾਂ ਦਾ ਮਕਾਨ ਡਿੱਗਣ ਦਾ ਫਿਕਰ ਮੁੱਕ ਗਿਆ। ਉਹਨਾਂ ਕਿਹਾ ਕਿ ਉਹ ਸੱਚੇ ਸਤਿਗੁਰੂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਹਮੇਸਾ ਰਿਣੀ ਰਹਿਣਗੇ ਜਿਨਾਂ ਨੇ ਆਪਣੇ ਸੇਵਾਦਾਰਾਂ ਨੂੰ ਭੇਜ ਕੇ ਉਹਨਾਂ ਦਾ ਸਾਰੀ ਉਮਰ ਦਾ ਫਿਕਰ ਇੱਕ ਦਿਨ ’ਚ ਹੀ ਮੁਕਾ ਦਿੱਤਾ।
ਸਾਧ-ਸੰਗਤ ਦੇ ਨੇਕ ਕਾਰਜ ਨੂੰ ਭੁਲਾਇਆ ਨਹੀਂ ਜਾ ਸਕਦਾ: ਨਿੱਕਾ ਸਿੰਘ
ਪਿੰਡ ਦੀ ਸਰਪੰਚ ਬੇਅੰਤ ਕੌਰ ਦੇ ਪਤੀ ਨਿੱਕਾ ਸਿੰਘ ਨੇ ਦੱਸਿਆ ਕਿ ਵਿਧਵਾ ਸਰਜੀਤ ਕੌਰ ਮਕਾਨ ਬਣਾਉਣ ਤੋਂ ਅਸਮਰਥ ਸੀ। ਸਾਧ ਸੰਗਤ ਵੱਲੋਂ ਮਾਤਾ ਦੇ ਮਕਾਨ ਬਣਾਉਣ ਲਈ ਜੋ ਨੇਕ ਕਾਰਜ ਕੀਤਾ ਹੈ ਉਸ ਨੂੰ ਕਦੇ ਨੀ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਜਿੱਥੇ ਮਕਾਨ ਬਣਾਉਣ ਆਏ ਸੇਵਾਦਾਰਾਂ ਦਾ ਕੋਟਿਨ ਕੋਟ ਧੰਨਵਾਦ ਕੀਤਾ ਉੱਥੇ ਸਮੁੱਚੀ ਪੰਚਾਇਤ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ 167 ਮਾਨਵਤਾ ਭਲਾਈ ਕਾਰਜਾਂ ਦੀ ਸਲਾਘਾ ਕੀਤੀ ਗਈ।
ਡੇਰਾ ਸ਼ਰਧਾਲੂਆਂ ਨੇ ਪੁੰਨ ਖੱਟ ਲਿਆ: ਕਿਸਾਨ ਆਗੂ
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਲਵੰਤ ਸਿੰਘ ਨੇ ਕਿਹਾ ਲੰਬੇ ਸਮੇਂ ਤੋਂ ਵਿਧਵਾ ਮਾਤਾ ਸੁਰਜੀਤ ਕੌਰ ਅਤੇ ਉਸਦੀ ਲੜਕੀ ਦੋਨੇ ਖਸਤਾ ਹਾਲਤ ਮਕਾਨ ’ਚ ਰਹਿੰਦੇ ਸਨ ਜੋ ਕਿਸੇ ਵੀ ਸਮੇਂ ਇਸ ਮਕਾਨ ਦੀ ਛੱਤ ਡਿੱਗ ਕੇ ਪਰਿਵਾਰ ਦਾ ਜਾਨੀ ਜਾ ਮਾਲੀ ਨੁਕਸਾਨ ਹੋ ਸਕਦਾ ਸੀ। ਜਿਸਦਾ ਮਕਾਨ ਬਣਾ ਕੇ ਅੱਜ ਡੇਰਾ ਸ਼ਰਧਾਲੂਆਂ ਨੇ ਬਹੁਤ ਵੱਡਾ ਪੁੰਨ ਖੱਟ ਲਿਆ ਹੈ।