ਮੰਦਬੁੱਧੀ ਔਰਤ ਲਈ ਫਰਿਸ਼ਤਾ ਬਣ ਕੇ ਬਹੁੜੇ ਡੇਰਾ ਸ਼ਰਧਾਲੂ

ਸਮਾਣਾ (ਸੁਨੀਲ ਚਾਵਲਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਡੇਰਾ ਸ਼ਰਧਾਲੂਆਂ ਵੱਲੋਂ ਇੱਕ ਮੰਦਬੁੱਧੀ ਔਰਤ (Rretarded Woman) ਨੂੰ ਇਲਾਜ ਕਰਵਾਉਣ ਤੋਂ ਬਾਅਦ ਸਮਾਣਾ ਦੇ ਪਿੰਗਲਾ ਆਸ਼ਰਮ ਵਿਖੇ ਪਹੁੰਚਾਇਆ ਗਿਆ। ਇਸ ਮੌਕੇ ਬਲਾਕ ਸਮਾਣਾ ਦੇ 15 ਮੈਂਬਰ ਅਮਿਤ ਇੰਸਾਂ ਨੇ ਦੱਸਿਆ ਕਿ ਬਲਾਕ ਬਠੋਈ-ਡਕਾਲਾ ਦੇ ਬਠੋਈ ਕਲਾਂ ਬੱਸ ਅੱਡੇ ਦੇ ਨਜਦੀਕ ਮੈਲੇ-ਕੁਚੈਲੇ ਫਟੇ ਹੋਏ ਕੱਪੜਿਆਂ ਵਿੱਚ ਇੱਕ ਔਰਤ ਬੈਠੀ ਸੀ ਤੇ ਬਠੋਈ ਕਲਾਂ ਦੇ ਸੇਵਾ ਸੰਮਤੀ ਦੇ ਸੇਵਾਦਾਰ ਲਖਵੀਰ ਸਿੰਘ ਇੰਸਾਂ ਨੇ ਇਸ ਦੀ ਜਾਣਕਾਰੀ ਲਈ ਤਾਂ ਪਤਾ ਲੱਗਿਆ ਕਿ ਇਹ ਔਰਤ ਦਿਮਾਗੀ ਰੂਪ ਤੋਂ ਬਿਮਾਰ ਹੈ।

ਇਸ ’ਤੇ ਲਖਵੀਰ ਸਿੰਘ ਇੰਸਾਂ ਨੇ ਆਪਣੀ ਮਾਤਾ ਸੁਰਜੀਤ ਕੌਰ ਇੰਸਾਂ ਤੇ ਸੁਜਾਨ ਭੈਣ ਚਰਨਜੀਤ ਕੌਰ ਨੂੰ ਨਾਲ ਲੈ ਕੇ ਡਾਕਲਾ ਥਾਣੇ ਵਿੱਚ ਉਕਤ ਔਰਤ (Rretarded Woman) ਦੀ ਜਾਣਕਾਰੀ ਦੇਣ ਤੋਂ ਬਾਅਦ ਬਲਾਕ ਬਠੋਈ-ਡਕਾਲਾ ਦੇ ਪਿੰਡ ਬਠੋਈ ਕਲਾਂ ਨਾਮ ਚਰਚਾ ਘਰ ਲੈ ਗਏ। ਉਨ੍ਹਾਂ ਦੱਸਿਆ ਕਿ ਮੰਦਬੁੱਧੀ ਔਰਤ ਨੂੰ ਚੰਗੀ ਤਰ੍ਹਾਂ ਨੁਹਾਉਣ ਤੋਂ ਬਾਅਦ ਸਾਫ-ਸੁਥਰੇ ਕੱਪੜੇ ਪਾਉਣ ਤੋਂ ਬਾਅਦ ਔਰਤ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ। ਉਕਤ ਔਰਤ ਆਪਣਾ ਨਾਂਅ ਮੰਜੂ ਵਾਸੀ ਬਿਹਾਰ ਹੀ ਦੱਸ ਸਕੀ ਤੇ ਬਲਾਕ ਬਠੋਈ ਡਕਾਲਾ ਦੇ ਜਿੰਮੇਵਾਰ ਮੰਦਬੁੱਧੀ ਔਰਤ ਨੂੰ ਅੱਜ ਸਮਾਣਾ ਦੇ ਪਿੰਗਲਾ ਆਸ਼ਰਮ ਵਿੱਚ ਛੱਡਣ ਲਈ ਆਏ।

Rretarded Woman

ਮੰਦਬੁੱਧੀਆਂ ਨੂੰ ਪਿੰਗਲਾ ਆਸ਼ਰਮ ਪਹੁੰਚਾਉਣਾ ਸੱਚੀ ਮਾਨਵਤਾ ਦੀ ਸੇਵਾ : ਡਾ ਸ਼ਾਮ ਲਾਲ

ਇਸ ਮੌਕੇ ਪਿੰਗਲਾ ਆਸ਼ਰਮ ਦੇ ਡਾਕਟਰ ਸ਼ਾਮ ਲਾਲ ਨੇ ਕਿਹਾ ਕਿ ਮੰਦਬੁੱਧੀ ਨੂੰ ਪਿੰਗਲਾ ਆਸ਼ਰਮ ਵਿੱਚ ਛੱਡਣਾ ਸੱਚੀ ਮਾਨਵਤਾ ਦੀ ਸੇਵਾ ਹੈ, ਇਨ੍ਹਾਂ ਮੰਦਬੁੱਧੀਆਂ ਨੂੰ ਨਾ ਠੰਢ, ਗਰਮੀ, ਰੁੱਤਾਂ, ਚੰਗੇ ਮਾੜੇ ਦਾ ਕੁਝ ਨਹੀਂ ਪਤਾ ਹੁੰਦਾ, ਮੈਂ ਆਪਣੀ ਪੂਰੀ ਟੀਮ ਵੱਲੋਂ ਸਮੂਹ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦਾ ਤਹਿਦਿਲੋਂ ਧੰਨਵਾਦ ਕਰਦਾ ਹਾਂ, ਜਿਹੜੇ ਮੰਦਬੁੱਧੀ ਜੀਵਾਂ ਨੂੰ ਪਿੰਗਲਾ ਆਸ਼ਰਮ ਛੱਡ ਕੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਵਿੱਛੜਿਆਂ ਨੂੰ ਮਿਲਾਉਣ ਵਿੱਚ ਮੋਹਰੀ ਹਨ। ਇਸ ਮੌਕੇ 15 ਮੈਂਬਰ ਸਮਾਣਾ ਸ਼ੰਟੀ ਇੰਸਾਂ, 15 ਮੈਂਬਰ ਨਛੱਤਰ ਇੰਸਾਂ ਬਲਾਕ ਬਠੋਈ ਡਕਾਲਾ, ਹਰਭਜਨ ਇੰਸਾਂ, 15 ਮੈਂਬਰ ਬਲਾਕ ਨਵਾਂ ਗਾਓਂ ਸੁਰਿੰਦਰ ਇੰਸਾਂ ਤੇ ਸੇਵਾਦਾਰ ਜੀਵਨ ਇੰਸਾਂ, ਭੈਣ ਚਰਨਜੀਤ ਇੰਸਾਂ, ਭੁਪਿੰਦਰ ਕੌਰ ਇੰਸਾਂ ਵੀ ਮੌਜ਼ੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here