ਕਈ ਡਾਕਖਾਨਿਆਂ ‘ਚ ਸਵੇਰ ਤੋਂ ਹੀ ਲੱਗ ਜਾਂਦੀਆਂ ਹਨ ਲੰਮੀਆਂ ਕਤਾਰਾਂ
- ਪੂਜਨੀਕ ਗੁਰੂ ਜੀ ਦੇ ਅਵਤਾਰ ਮਹੀਨੇ ਪ੍ਰਤੀ ਸਾਧ-ਸੰਗਤ ‘ਚ ਭਾਰੀ ਉਤਸ਼ਾਹ
ਸਰਸਾ (ਸੁਨੀਲ ਵਰਮਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 52ਵੇਂ ਪਵਿੱਤਰ ਅਵਤਾਰ ਮਹੀਨੇ ਅਗਸਤ ਨੂੰ ਸ਼ੁਰੂ ਹੋਏ ਇੱਕ ਹਫ਼ਤਾ ਹੋਣ ਨੂੰ ਹੈ ਬੇਸ਼ੱਕ ਕਾਨੂੰਨੀ ਪਹਿਲੂਆਂ ਦੇ ਮੱਦੇਨਜ਼ਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਡੇਰਾ ਸੱਚਾ ਸੌਦਾ ਤੋਂ ਦੂਰ ਸੁਨਾਰੀਆ ‘ਚ ਹਨ ਪਰ ਉਨ੍ਹਾਂ ਦੇ ਪ੍ਰਤੀ ਵਿਸ਼ਵਾਸ ਤੇ ਆਸਥਾ ਡੇਰਾ ਸ਼ਰਧਾਲੂਆਂ ‘ਚ ਜਿਉਂ ਦੀ ਤਿਉਂ ਹੈ ਪੂਜਨੀਕ ਗੁਰੂ ਜੀ ਪ੍ਰਤੀ ਆਪਣੀਆਂ ਭਾਵਨਾਵਾਂ ਨੂੰ ਜ਼ਾਹਿਰ ਕਰਨ ਲਈ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਪਣੇ ਪਵਿੱਤਰ ਅਵਤਾਰ ਦਿਹਾੜੇ 15 ਅਗਸਤ ਦੀ ਖੁਸ਼ੀ ‘ਚ ਗ੍ਰੀਟਿੰਗ ਕਾਰਡ ਸੁਨਾਰੀਆ ‘ਚ ਵਧਾਈ ਸੰਦੇਸ਼ ਭੇਜਣ ‘ਚ ਜੁਟ ਗਏ ਹਨ।
ਆਲਮ ਇਹ ਹੈ ਕਿ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਵਤਾਰ ਦਿਵਸ ਦੇ ਵਧਾਈ ਸੰਦੇਸ਼ ਦੀਆਂ ਸ਼ੁੱਭਕਾਮਨਾਵਾਂ ਦੇ ਨਾਲ-ਨਾਲ ਮਾਤਾ, ਭੈਣਾਂ, ਬੇਟੀਆਂ ਉਨ੍ਹਾਂ ਨੂੰ ਰੱਖਿਆ ਸੂਤਰ ਵੀ ਭੇਜ ਰਹੀਆਂ ਹਨ ਬੁੱਧਵਾਰ ਨੂੰ ਬਲਾਕ ਕਲਿਆਣ ਨਗਰ ਦੇ ਡੇਰਾ ਸ਼ਰਧਾਲੂਆਂ ਨੇ ਆਪਣੇ ਹੱਥਾਂ ਨਾਲ ਸੁੰਦਰ-ਸੁੰਦਰ ਗ੍ਰੀਟਿੰਗ ਕਾਰਡ ਤੇ ਸੁੰਦਰ-ਸੁੰਦਰ ਰੱਖੜੀਆਂ ਬਣਾਉਣ ‘ਚ ਜੁਟੇ ਹੋਏ ਸਨ ਬਲਾਕ ਦਾਰੇਵਾਲਾ ਦੇ ਡੇਰਾ ਸ਼ਰਧਾਲੂਆਂ ਨੇ ਗੋਰੀਵਾਲਾ ਉਪ ਡਾਕਘਰ ਤੋਂ ਪੂਜਨੀਕ ਗੁਰੂ ਜੀ ਨੂੰ ਗ੍ਰੀਟਿੰਗ ਕਾਰਡ ਤੇ ਰੱਖੜੀਆਂ ਭੇਜੀਆਂ।