ਹੜ੍ਹ ਪੀੜਤਾਂ ਦੀ ਮੱਦਦ ਲਈ ਲਗਾਤਾਰ ਲੱਗੇ ਹੋਏ ਨੇ ਡੇਰਾ ਸ਼ਰਧਾਲੂ, ਪਸ਼ੂਆਂ ਲਈ ਭੇਜਿਆ ਚਾਰਾ

Flood-Releaf
ਹੜ੍ਹ ਪ੍ਰਭਾਵਿਤ ਇਲਾਕੇ ਵਿਚ ਹਰਾ ਚਾਰਾ ਦੇ ਵੰਡ ਦੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਫੋਟੋ (ਰਜਨੀਸ਼ ਰਵੀ)

ਫ਼ਾਜ਼ਿਲਕਾ (ਰਜਨੀਸ਼ ਰਵੀ)– ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ‘ਤੇ ਚੱਲਦੇ ਹੋਏ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਸ਼ਾਹ ਸਤਨਾਮ ਜੀ ਗਰੀਨ ਐਸ ਵੈੱਲਫੇਅਰ ਵਿੰਗ ਦੇ ਸੇਵਾਦਾਰਾ ਦੀ ਅਗੁਵਾਈ ’ਚ ਬਾਰਡਰ ਪੱਟੀ ਹੜ੍ਹਾ ਦੀ ਲਪੇਟ ’ਚ ਆਏ ਪਿੰਡਾਂ ’ਚ ਹੜ ਪ੍ਰਭਾਵਿਤ ਲੋਕਾ ਦੀ ਮਦਦ ਲਈ ਅਗੇ ਆਏ ਹਨ। (Flood Relief)

ਇਥੇ ਦੱਸ ਦੀਏ ਕਿ ਸਰਹੱਦੀ ਪਿੰਡਾ ਵਿੱਚ ਹੜਾ ਕਾਰਨ ਹਰਾ ਚਾਰਾ ਡੁੱਬ ਗਿਆ ਜਿਸ ਦੇ ਚੱਲਦਿਆ ਪਸ਼ੂਆ ਲਈ ਹਰੇ ਚਾਰੇ ਦੀ ਰੋਜਾਨਾ ਹੀ ਜਰੂਰਤ ਹੈ ।ਇਸ ਲਈ ਡੇਰਾ ਸਰਧਾਲੂਆ ਵਲੋ ਪਸ਼ੂਆਂ ਲਈ ਹਰੇ ਚਾਰੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜੁੰਮੇਵਾਰਾਂ ਨੇ ਦੱਸਿਆ ਕਿ ਪਿੰਡ ਤੇਜਾ ਰੁਹੇਲਾ , ਦੋਨਾ ਨਾਨਕਾ , ਮਾਹਤਮ ਨਗਰ, ਰਾਮ ਸਿੰਘ ਭੈਣੀ ਦੇ 480 ਘਰਾਂ ਨੂੰ ਲਗਭਗ 200 ਕੁਵਿੰਟਲ ਦੇ ਕਰੀਬ ਹਰਾ ਚਾਰਾ ਵੰਡੀਆਂ ਗਿਆ। ਇਸੇ ਤਰ੍ਹਾਂ ਕੜੀ ਵਧਾਉਂਦੇ ਹੋਏ ਅੱਜ ਰਾਮ ਸਿੰਘ ਭੈਣੀ, ਝੰਗੜ ਭੈਣੀ, ਰੇਤੇ ਵਾਲੀ ਭੈਣੀ, ਗੁਲਾਬਾ ਭੈਣੀ, ਮਹਾਤਮ ਨਗਰ ਘਰ ਘਰ ਜਾ ਕੇ ਚਾਰਾ ਵੰਡਿਆਂ ਗਿਆ। ਇਸ ਮੌਕੇ ਜੁੰਮੇਵਾਰਾ ਨੇ ਦੱਸਿਆ ਕਿ ਹਰ ਘਰ ਤੱਕ ਚਾਰਾ ਪੁਚਾਉਣ ਦੀ ਕੌਸਿਸ ਕੀਤੀ ਗਈ ਹੈ ।

ਇਹ ਵੀ ਪੜ੍ਹੋ : ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ਿਆਂ ਤੋਂ ਬਚਾਉਣਾ ਹੈ: ਪ੍ਰਧਾਨ ਮੰਤਰੀ

ਇਸ ਮੌਕੇ ਪਿੰਡ ਵਾਸੀਆਂ ਵੱਲੋਂ ਡੇਰੇ ਦੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ 85 ਦੁੱਲੀ ਚੰਦ,85 ਮੈਂਬਰ ਮਦਨ ਲਾਲ, 85 ਮੈਂਬਰ ਸੁਨੀਲ ਕੁਮਾਰ, ਮੈਂਬਰ 85 ਮੈਂਬਰ ਭੈਣ ਰੀਟਾ ਇੰਸ਼ਾ, 85 ਮੈਂਬਰ ਭੈਣ ਰੇਨੂੰ ਗਾਂਧੀ , ਭੈਣ ਨਿਰਮਲਾ ਰਾਣੀ, ਬਜੁਰਗ ਸਮੰਤੀ ਜੁੰਮੇਵਾਰ ਮਾਤਾ ਜੀਤੋ ਇੰਸ਼ਾ , 15 ਮੈਂਬਰ ਸੁਭਾਸ਼ ਛਾਬੜਾ,ਗੁਰਪ੍ਰੀਤ ਸਿੰਘ , ਗੁਰਦੀਪ ਸਿੰਘ ਚੱਕ ਸਿੰਘੇੇ ਵਾਲਾ ਅਤੇ ਇਸ ਕਾਰਜ ’ਚ ਵੱਖ-ਵੱਖ ਬਲਾਕਾਂ ਜ਼ਿਨ੍ਹਾ ’ਚ ਆਜਮ ਵਾਲਾ, ਚੱਕ ਸਿੰਘੇ ਵਾਲਾ, ਅਰਨੀ ਵਾਲਾ , ਖੂਹੀਆ ਸਰਵਰ , ਫ਼ਾਜ਼ਿਲਕਾ ਆਦਿ ਨੇ ਸੇਵਾ ਨਿਭਾਈ।