85 ਮੈਂਬਰ ਪੰਜਾਬ ਭੈਣ ਸਤਵੰਤ ਕੌਰ ਇੰਸਾਂ ਨੂੰ ਖੂਨਦਾਨ ਦੇ ਖੇਤਰ ’ਚ ਵਧੀਆ ਸੇਵਾਵਾਂ ਦੇਣ ਲਈ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਕਰ ਚੁੱਕੇ ਹਨ ਸਨਮਾਨਿਤ
ਭੈਣ ਨੇ ਹੁਣ ਤੱਕ ਕੀਤਾ 38 ਵਾਰ ਖੂਨਦਾਨ
Blood Donation: (ਮਨੋਜ) ਮਲੋਟ । ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਮਾਨਵਤਾ ਭਲਾਈ ਕਾਰਜਾਂ ਵਿੱਚ ਆਪਣਾ ਸਹਿਯੋਗ ਕਰ ਰਹੇ ਹਨ। ਇਸੇ ਕੜ੍ਹੀ ਤਹਿਤ ਇੱਕ ਗਰਭਵਤੀ ਔਰਤ ਦੀ ਡਿਲੀਵਰੀ ਦੌਰਾਨ ਖੂਨ ਦੀ ਲੋੜ ਪੈਣ ’ਤੇ ਇੱਕ ਸੇਵਾਦਾਰ ਭੈਣ ਨੇ ਆਪਣਾ ਇੱਕ ਯੂਨਿਟ ਖੂਨਦਾਨ ਕੀਤਾ।
ਜਾਣਕਾਰੀ ਦਿੰਦਿਆਂ ਜੋਨ ਨੰਬਰ 6 ਦੇ 15 ਮੈਂਬਰ ਸੱਤਪਾਲ ਇੰਸਾਂ ਅਤੇ ਖੂਨਦਾਨ ਸੰਮਤੀ ਦੇ ਸੇਵਾਦਾਰ ਰਿੰਕੂ ਛਾਬੜਾ ਇੰਸਾਂ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਮਲੋਟ ਵਿਖੇ ਦਾਖ਼ਲ ਇੱਕ ਗਰਭਵਤੀ ਔਰਤ ਦੀ ਡਿਲੀਵਰੀ ਦੌਰਾਨ ਜਦੋਂ ਬੀਤੀ ਰਾਤ 2 ਵਜੇ ਦੇ ਕਰੀਬ ਖੂਨ ਦੀ ਲੋੜ ਪਈ ਤਾਂ ਉਨ੍ਹਾਂ ਨੇ 85 ਮੈਂਬਰ ਪੰਜਾਬ ਭੈਣ ਸਤਵੰਤ ਕੌਰ ਇੰਸਾਂ ਨਾਲ ਸੰਪਰਕ ਕੀਤਾ ਤਾਂ ਭੈਣ ਸਤਵੰਤ ਕੌਰ ਇੰਸਾਂ ਨੇ ਤੁਰੰਤ ਹੀ ਉਕਤ ਮਰੀਜ਼ ਔਰਤ ਦੀ ਜਾਨ ਬਚਾਉਣ ਲਈ ਮਲੋਟ ਦੇ ਬਲੱਡ ਬੈਂਕ ਵਿੱਚ ਪਹੁੰਚ ਕੇ ਆਪਣਾ ਇੱਕ ਯੂਨਿਟ ਖੂਨਦਾਨ ਕਰਕੇ ਮਾਨਵਤਾ ਭਲਾਈ ਕਾਰਜਾਂ ਵਿੱਚ ਸਹਿਯੋਗ ਕੀਤਾ।
ਇਹ ਵੀ ਪੜ੍ਹੋ: Welfare Work: ਚਿੱਕੜ ਵਾਲੇ ਟੋਭੇ ‘ਚ ਫਸੀ ਗਾਂ ਨੂੰ ਗਰੀਨ ਐੱਸ ਦੇ ਸੇਵਾਦਾਰਾਂ ਨੇ ਕੱਢਿਆ ਬਾਹਰ
ਇਸ ਮੌਕੇ ਬਲੱਡ ਬੈਂਕ ਮਲੋਟ ਦੇ ਇੰਚਾਰਜ ਡਾ. ਚੇਤਨ ਖੁਰਾਣਾ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਹੀ ਹਨ ਜਿੰਨ੍ਹਾਂ ਨੂੰ ਜਦੋਂ ਵੀ ਖੂਨਦਾਨ ਕਰਨ ਦਾ ਸੁਨੇਹਾ ਲੱਗਦਾ ਹੈ ਤਾਂ ਉਹ ਦਿਨ ਰਾਤ ਨਹੀਂ ਦੇਖਦੇ ਸਗੋਂ ਮਾਨਵਤਾ ਦੀ ਸੇਵਾ ਨੂੰ ਪਹਿਲ ਦਿੰਦੇ ਹਨ। ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਪ੍ਰਸੰਸਾ ਕੀਤੀ। 85 ਮੈਂਬਰ ਪੰਜਾਬ ਭੈਣ ਸਤਵੰਤ ਕੌਰ ਇੰਸਾਂ ਨੇ ਦੱਸਿਆ ਕਿ ਉਸਨੇ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਅੱਜ 38ਵੀਂ ਵਾਰ ਖੂਨਦਾਨ ਕੀਤਾ ਹੈ। Blood Donation

ਇਹ ਵੀ ਦੱਸਣਾ ਬਣਦਾ ਹੈ ਕਿ ਖੂਨਦਾਨ ਦੇ ਖੇਤਰ ’ਚ ਵਧੀਆ ਸੇਵਾਵਾਂ ਦੇਣ ਲਈ ਮਲੋਟ ਦੇ 6 ਸੇਵਾਦਾਰ ਸੂਬਾ ਪੱਧਰੀ ਸਮਾਗਮ ’ਚ ਸਨਮਾਨਿਤ ਹੋ ਚੁੱਕੇ ਹਨ। 10 ਅਕਤੂਬਰ 2024 ਨੂੰ ਖੂਨਦਾਨ ਪ੍ਰਤੀ ਨਿਯਮਿਤ ਸੇਵਾਵਾਂ ਨੂੰ ਦੇਖਦੇ ਹੋਏ ਨੈਸ਼ਨਲ ਵਲੰਟੀਅਰ ਬਲੱਡ ਡੋਨੇਸ਼ਨ ਡੇ ਮੌਕੇ ਪੰਜਾਬ ਸਟੇਟ ਬਲੱਡ ਟਰਾਂਸਫਿਊਜ਼ਨ ਕੌਂਸਲ ਵੱਲੋਂ ਪਟਿਆਲਾ ’ਚ ਸੂਬਾ ਪੱਧਰੀ ਸਮਾਗਮ ਕੀਤਾ ਗਿਆ ਸੀ ਜਿਸ ਵਿੱਚ ਇੱਕ ਪਰਿਵਾਰ ਦੇ 4 ਮੈਂਬਰ 85 ਮੈਂਬਰ ਪੰਜਾਬ ਭੈਣ ਸਤਵੰਤ ਕੌਰ ਇੰਸਾਂ, ਸੇਵਾਦਾਰ ਭੁਪਿੰਦਰ ਸਿੰਘ ਇੰਸਾਂ, ਜੰਗੀਰ ਕੌਰ ਇੰਸਾਂ ਅਤੇ ਜੋਨ ਨੰਬਰ 4 ਦੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਦੀਪਕ ਮੱਕੜ ਇੰਸਾਂ ਤੋਂ ਇਲਾਵਾ ਸੁਰਿੰਦਰ ਕੁਮਾਰ ਇੰਸਾਂ (ਬੱਗੂ), ਭੈਣ ਪ੍ਰਵੀਨ ਇੰਸਾਂ ਨੂੰ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਨੇ ਸਨਮਾਨਿਤ ਕੀਤਾ ਸੀ।