Help Accident Victims: ਸੜਕ ਹਾਦਸੇ ’ਚ ਜ਼ਖਮੀ ਔਰਤ ਨੂੰ ਡੇਰਾ ਪ੍ਰੇਮੀ ਨੇ ਪਹੁੰਚਾਇਆ ਹਸਪਤਾਲ

Help Accident Victims
Help Accident Victims: ਸੜਕ ਹਾਦਸੇ ’ਚ ਜ਼ਖਮੀ ਔਰਤ ਨੂੰ ਡੇਰਾ ਪ੍ਰੇਮੀ ਨੇ ਪਹੁੰਚਾਇਆ ਹਸਪਤਾਲ

Help Accident Victims: ਖਰੜ (ਐੱਮ ਕੇ ਸ਼ਾਇਨਾ)। ਸੰਤੇ ਮਾਜਰਾ ਖਰੜ ਵਿਖੇ ਇੱਕ ਮੋਟਰਸਾਈਕਲ ਸਵਾਰ ਨੇ ਇੱਕ ਔਰਤ ਨੂੰ ਟੱਕਰ ਮਾਰ ਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ‌ ਅਤੇ ਖੁਦ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਸਥਾਨ ਤੋਂ ਲੰਘ ਰਹੇ ਡੇਰਾ ਪ੍ਰੇਮੀ 15 ਮੈਂਬਰ ਅਮਰਜੀਤ ਇੰਸਾਂ ਨੇ ਗੱਡੀ ਰੋਕ ਕੇ ਜ਼ਖਮੀ ਹਾਲਤ ਵਿੱਚ ਤੜਫ ਰਹੀ ਔਰਤ ਨੂੰ ਸਿਵਲ ਹਸਪਤਾਲ ਖਰੜ ਵਿਖੇ ਭਰਤੀ ਕਰਵਾ ਕੇ ਇਨਸਾਨੀਅਤ ਦਾ ਫਰਜ਼ ਨਿਭਾਇਆ।

ਜਾਣਕਾਰੀ ਅਨੁਸਾਰ 15 ਮੈਂਬਰ ਅਮਰਜੀਤ ਇੰਸਾਂ ਆਪਣੀ ਗੱਡੀ ਰਾਹੀਂ ਸੋਮਵਾਰ ਨੂੰ ਸ਼ਾਮ ਵੇਲੇ ਸੰਤੇ ਮਾਜਰਾ ਖਰੜ ਤੋਂ ਆਪਣੇ ਘਰ 115 ਸੈਕਟਰ ਖਰੜ ਵੱਲ ਜਾ ਰਹੇ ਸਨ ਤਾਂ ਰਾਸਤੇ ਵਿੱਚ ਉਹਨਾਂ ਦੇਖਿਆ ਕਿ ਇੱਕ ਮੋਟਰਸਾਈਕਲ ਸਵਾਰ ਨੇ ਇੱਕ ਔਰਤ ਨੂੰ ਟੱਕਰ ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਫਰਾਰ ਹੋ ਗਿਆ। ਔਰਤ ਦੇ ਸਿਰ ਵਿੱਚੋਂ ਕਾਫ਼ੀ ਖੂਨ ਨਿਕਲ ਰਿਹਾ ਸੀ ਅਤੇ ਔਰਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਸੀ। ਖੂਨ ਜਿਆਦਾ ਨਿਕਲਣ ਕਾਰਨ ਉਹ ਬੇਹੋਸ਼ੀ ਦੀ ਹਾਲਤ ਵਿੱਚ ਪਹੁੰਚ ਰਹੀ ਸੀ ਤਾਂ ਡੇਰਾ ਪ੍ਰੇਮੀ ਅਮਰਜੀਤ ਇੰਸਾਂ ਨੇ ਉਸ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਸਿਵਲ ਹਸਪਤਾਲ ਪਹੁੰਚਾਇਆ।

ਇਹ ਵੀ ਪੜ੍ਹੋ: Gujarat Vs Punjab: ਗੁਜਰਾਤ ਅਤੇ ਪੰਜਾਬ ਦਾ ਮੁਕਾਬਲਾ, ਰਾਸ਼ਿਦ ਬਨਾਮ ਮੈਕਸਵੈੱਲ ’ਚ ਕੌਣ ਮਾਰੇਗਾ ਬਾਜ਼ੀ? 

ਹੋਸ਼ ਵਿੱਚ ਆਉਣ ਤੋਂ ਬਾਅਦ ਔਰਤ ਨੇ ਆਪਣਾ ਨਾਂਅ ਸ਼ਕੁੰਤਲਾ ਦੇਵੀ ਨਿਵਾਸੀ ਖਰੜ ਦੱਸਿਆ। ਅਮਰਜੀਤ ਸਿੰਘ ਨੇ ਔਰਤ ਦੇ ਪਰਿਵਾਰਿਕ ਮੈਂਬਰਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਹਸਪਤਾਲ ਪਹੁੰਚੇ ਪਰਿਵਾਰਿਕ ਮੈਂਬਰਾਂ ਨੇ ਡੇਰਾ ਪ੍ਰੇਮੀ ਦਾ ਧੰਨਵਾਦ ਕੀਤਾ। ਅਮਰਜੀਤ ਇੰਸਾਂ ਨੇ ਦੱਸਿਆ ਕਿ ਜ਼ਖਮੀ ਔਰਤ ਦੀ ਮੱਦਦ ਕਰਨ ਦੀ ਬਜਾਏ ਲੋਕ ਉਥੇ ਖੜੇ ਵੀਡੀਓ ਬਣਾ ਰਹੇ ਸੀ ਅਤੇ ਫੋਟੋਆਂ ਖਿੱਚਣ ਵਿੱਚ ਲੱਗੇ ਹੋਏ ਸਨ। ਕਿਸੇ ਨੇ ਵੀ ਔਰਤ ਨੂੰ ਹਸਪਤਾਲ ਪਹੁੰਚਾਉਣ ਲਈ ਕੋਈ ਮੱਦਦ ਨਹੀਂ ਕੀਤੀ। ਸ਼ਕੁੰਤਲਾ ਦੇਵੀ ਦੇ ਪਰਿਵਾਰਿਕ ਮੈਂਬਰਾਂ ਨੇ ਪੂਜਨੀਕ ਗੁਰੂ ਜੀ ਦਾ ਡੇਰਾ ਪ੍ਰੇਮੀਆਂ ਨੂੰ ਇਨਸਾਨੀਅਤ ਦੀ ਸਿੱਖਿਆ ਦੇਣ ਲਈ ਬਹੁਤ-ਬਹੁਤ ਧੰਨਵਾਦ ਕੀਤਾ। Help Accident Victims