ਖਾਤੇ ’ਚ ਆਏ ਵੱਧ ਪੈਸੇ ਮੋੜ ਕੇ ਡੇਰਾ ਸ਼ਰਧਾਲੂ ਨੇ ਵਿਖਾਈ ਇਮਾਨਦਾਰੀ
(ਭੀਮ ਸੈਨ ਇੰਸਾਂ) ਗੋਬਿੰਦਗੜ੍ਹ ਜੇਜੀਆ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਇੱਕ ਡੇਰਾ ਸ਼ਰਧਾਲੂ ਨੇ ਆਪਣੇ ਖਾਤੇ ’ਚ ਆਏ ਵਧ ਰੁਪਏ ਅਸਲੀ ਮਾਲਕ ਨੂੰ ਸੌਂਪ ਕੇ ਇਨਸਾਨੀਅਤ ਦਾ ਫਰਜ਼ ਅਦਾ ਕੀਤਾ ਹੈ। ਜਾਣਕਾਰੀ ਅਨੁਸਾਰ ਡੇਰਾ ਸ਼ਰਧਾਲੂ ਗੁਰਸੇਵਕ ਸਿੰਘ ਇੰਸਾਂ 15 ਮੈਂਬਰ ਪਿੰਡ ਘੋੜੇਨਾਬ ਨੇ ਦੱਸਿਆ ਕਿ ਉਹ ਹਾੜ੍ਹੀ ਦੀ ਫਸਲ ਕਣਕ ਦਾ ਹਿਸਾਬ-ਕਿਤਾਬ ਕਰਨ ਲਈ ਨਰਸੀ ਰਾਮ ਜਨਕ ਰਾਜ ਆੜ੍ਹਤੀਆਂ ਲਹਿਰਾਗਾਗਾ ਕੋਲ ਗਿਆ ਸੀ ਤਾਂ ਰੋਸ਼ਨ ਲਾਲ ਬਾਂਸਲ ਆੜ੍ਹਤੀਏ ਵੱਲੋਂ ਉਸ ਦੇ ਖਾਤੇ ’ਚ 18 ਗੱਟੇ ਕਣਕ (9) ਕੁਇੰਟਲ ਦੇ 18200 ਰੁਪਏ ਵਧ ਪਾ ਦਿੱਤੇ। Honesty
ਇਹ ਵੀ ਪੜ੍ਹੋ: T20 World Cup 2024: ਟੀ20 ਵਿਸ਼ਵ ਕੱਪ ਦੇ ਅਭਿਆਸ ਮੈਚਾਂ ਦਾ ਸ਼ਡਿਊਲ ਜਾਰੀ, ਇਹ ਟੀਮ ਨਾਲ ਭਿੜੇਗਾ ਭਾਰਤ, ਵੇਖੋ
ਗੁਰਸੇਵਕ ਸਿੰਘ ਇੰਸਾਂ ਫੌਜੀ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਜਾਂਦੀ ਇਮਾਨਦਾਰੀ ਦੀ ਸਿੱਖਿਆ ’ਤੇ ਅਮਲ ਕਰਦਿਆਂ ਇਮਾਨਦਾਰੀ ਦਾ ਸਬੂਤ ਪੇਸ਼ ਕਰਦਿਆਂ ਆੜ੍ਹਤੀਏ ਰੋਸ਼ਨ ਲਾਲ ਬਾਂਸਲ ਨੂੰ ਖਾਤੇ ਵਿੱਚ ਆਏ ਵੱਧ ਰੁਪਏ ਵਾਪਸ ਕਰ ਦਿੱਤੇ। ਰੋਸ਼ਨ ਲਾਲ ਬਾਂਸਲ ਨੇ ਡੇਰਾ ਸੱਚਾ ਸੌਦਾ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਧੰਨ ਹਨ ਪੂਜਨੀਕ ਗੁਰੂ ਜੀ, ਜਿਨ੍ਹਾਂ ਦੀਆਂ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਅੱਜ ਬੁਰਾਈ ਦੇ ਯੁੱਗ ਵਿੱਚ ਅਜਿਹੇ ਇਨਸਾਨ ਇਮਾਨਦਾਰੀ ਦੀ ਮਿਸਾਲ ਕਾਇਮ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਧੰਨ ਹਨ ਤੁਹਾਡੇ ਗੁਰੂ ਜੀ ਜੋ ਤੁਹਾਨੂੰ ਇਸ ਤਰ੍ਹਾਂ ਇਮਾਨਦਾਰੀ ਜਿੰਦਾ ਰੱਖਣ ਦੀ ਪ੍ਰੇਰਨਾ ਦਿੰਦੇ ਹਨ। ਇਲਾਕੇ ਵਿੱਚ ਗੁਰਸੇਵਕ ਸਿੰਘ ਇੰਸਾਂ ਵੱਲੋਂ ਵਿਖਾਈ ਇਮਾਨਦਾਰੀ ਦੀ ਪ੍ਰਸੰਸਾ ਕੀਤੀ ਜਾ ਰਹੀ ਹੈ।ਇਸ ਮੌਕੇ ਗੁਰਮੀਤ ਸਿੰਘ ਨੰਬਰਦਾਰ, ਰਣਜੀਤ ਸਿੰਘ ਰੋੜੇਵਾਲਾ, ਜਲ ਕੌਰ ਰੋੜੇਵਾਲਾ ਹਾਜ਼ਰ ਸਨ। Honesty