ਸਾਡੇ ਨਾਲ ਸ਼ਾਮਲ

Follow us

21.4 C
Chandigarh
Thursday, March 19, 2026
More
    Home Breaking News Sangrur News:...

    Sangrur News: ਡੇਰਾ ਸ਼ਰਧਾਲੂ ਨੇ ਗਲਤੀ ਨਾਲ ਖਾਤੇ ’ਚ ਆਏ 20 ਹਜ਼ਾਰ ਰੁਪਏ ਅਸਲ ਮਾਲਕ ਨੂੰ ਮੋੜੇ

    Sangrur News: ਸੰਗਰੂਰ (ਨਰੇਸ਼ ਕੁਮਾਰ)। ਅੱਜ ਦੇ ਯੁੱਗ ’ਚ ਜਿੱਥੇ ਹੱਥ ਨੂੰ ਹੱਥ ਖਾ ਰਿਹਾ ਹੈ ਉੱਥੇ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸ਼ਰਧਾਲੂ ਇਨਸਾਨੀਅਤ ਲਈ ਹਮੇਸ਼ਾ ਅੱਗੇ ਰਹਿੰਦੇ ਹਨ। ਜਾਣਕਾਰੀ ਅਨੁਸਾਰ ਡੇਰਾ ਸ਼ਰਧਾਲੂ ਨੇ ਆਪਣੇ ਖਾਤੇ ’ਚ ਆਏ ਵਾਧੂ 20 ਹਜ਼ਾਰ ਰੁਪਏ ਉਸਦੇ ਅਸਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ ਦਿੱਤਾ ਹੈ।

    ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਭਲਵਾਨ ਦੇ ਪ੍ਰੇਮੀ ਸੇਵਕ ਬਲਵਿੰਦਰ ਸਿੰਘ ਇੰਸਾਂ ਨੇ ਦੱਸਿਆ ਕਿ ਚਮਕੌਰ ਸਿੰਘ ਫੌਜੀ ਜੋ ਕਿ ਪਿੰਡ ਭੁੱਲਰਹੇੜੀ ਦਾ ਰਹਿਣ ਵਾਲਾ ਹੈ। ਉਸ ਨੇ ਗਲਤੀ ਨਾਲ 20 ਹਜ਼ਾਰ ਰੁਪਏ ਪ੍ਰੇਮੀ ਭਗਵੰਤ ਸਿੰਘ ਇੰਸਾਂ ਵਾਸੀ ਪਿੰਡ ਭੋਜੋਵਾਲੀ ਦੇ ਖਾਤੇ ’ਚ ਪਾ ਦਿੱਤੇ ਸਨ। Sangrur News

    Read Also : ਚਿਉਂਦੀ ਛੱਤ ਹੇਠ ਹੁਣ ਤੱਕ ਡਰ-ਡਰ ਕੇ ਕੱਢਿਆ ਸਮਾਂ, ਹੁਣ ਫਿਕਰ ਮੁੱਕਿਆ

    ਇਸ ਤੋਂ ਬਾਅਦ ਪ੍ਰੇਮੀ ਭਗਵੰਤ ਸਿੰਘ ਨੇ ਉਕਤ 20 ਹਜ਼ਾਰ ਰੁਪਏੇ ਚਮਕੌਰ ਸਿੰਘ ਫੌਜੀ ਨੂੰ ਵਾਪਸ ਕਰ ਦਿੱਤੇ। ਚਮਕੌਰ ਸਿੰਘ ਫੌਜੀ ਨੇ ਪ੍ਰੇਮੀ ਭਗਵੰਤ ਸਿੰਘ ਦਾ ਬਹੁਤ ਬਹੁਤ ਧੰਨਵਾਦ ਕੀਤਾ ਤੇ ਕਿਹਾ ਕਿ ਅੱਜ ਵੀ ਇਮਾਨਦਾਰੀ ਸਮਾਜ ’ਚ ਜਿਉਂਦੀ ਹੈ। ਪ੍ਰੇਮੀ ਭਗਵੰਤ ਸਿੰਘ ਨੇ ਕਿਹਾ ਉਨ੍ਹਾਂ ਨੂੰ ਪੂਜਨੀਕ ਗੁਰੂ ਜੀ ਵੱਲੋਂ ਇਮਾਨਦਾਰੀ ਤੇ ਹੋਰ ਮਾਨਵਤਾ ਭਲਾਈ ਦੇ ਕੰਮਾਂ ਦੀ ਸਿੱਖਿਆ ਮਿਲੀ ਹੈ ਚਮਕੌਰ ਸਿੰਘ ਫੌਜੀ ਨੇ ਵੀ ਪੂਜਨੀਕ ਗੁਰੂ ਜੀ ਧੰਨਵਾਦ ਕੀਤਾ।