Medical Research: ਪਰਿਵਾਰ ਵੱਲੋਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
Medical Research: ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਨੇੜਲੇ ਪਿੰਡ ਹਰੀਗੜ੍ਹ ਵਿਖੇ ਭੈਣ ਜਗਦੀਪ ਕੌਰ ਇੰਸਾਂ ਪਤਨੀ ਰਾਜਵੀਰ ਸਿੰਘ ਇੰਸਾਂ ਸੱਚੀ ਪ੍ਰੇਮੀ ਸੰਮਤੀ ਹਰੀਗੜ੍ਹ ਦੇ ਦੇਹਾਂਤ ਉਪਰੰਤ ਪਰਿਵਾਰ ਵੱਲੋਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ। ਭੈਣ ਜਗਦੀਪ ਕੌਰ ਇੰਸਾਂ ਪਿੰਡ ਹਰੀਗੜ੍ਹ ਦੇ ਪਹਿਲੇ ਸਰੀਰਦਾਨੀ ਹਨ।
ਜਾਣਕਾਰੀ ਅਨੁਸਾਰ ਭੈਣ ਜਗਦੀਪ ਕੌਰ ਇੰਸਾਂ ਦੇ ਅਚਾਨਕ ਦੇਹਾਂਤ ਹੋਣ ਤੋਂ ਬਾਅਦ ਪਰਿਵਾਰ ਵੱਲੋਂ ਭੈਣ ਜਗਦੀਪ ਕੌਰ ਇੰਸਾਂ ਦੇ ਜਿਉਂਦੇ ਜੀਅ ਮਰਨ ਉਪਰੰਤ ਸਰੀਰਦਾਨ ਕਰਨ ਦੇ ਕੀਤੇ ਪ੍ਰਣ ਤਹਿਤ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਹੈ। ਅੱਜ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜੀ ਗੱਡੀ ਵਿੱਚ ਰੱਖ ਕੇ ਪਿੰਡ ਦੇ ਬੱਸ ਸਟੈਂਡ ਤੋਂ ਮੈਡੀਕਲ ਕਾਲਜ ਮੁਜ਼ੱਫਰਨਗਰ ਯੂਪੀ ਲਈ ਰਵਾਨਾ ਕੀਤਾ ਗਿਆ। ਐਬੂਲੈਂਸ ਨੂੰ ਹਰੀ ਝੰਡੀ ਦੇਣ ਦੀ ਰਸਮ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਮਨਜੀਤ ਸਿੰਘ ਭੂਰਾ ਨੇ ਨਿਭਾਈ।
Medical Research
ਇਸ ਮੌਕੇ ਪਿੰਡ ਦੀ ਸਰਪੰਚ ਕੁਲਦੀਪ ਕੌਰ ਦੇ ਪਤੀ ਮਾਸਟਰ ਦੇਸ ਰਾਜ ਸਿੰਘ ਨੇ ਡੇਰਾ ਸੱਚਾ ਸੌਦਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜ ਬਹੁਤ ਹੀ ਸ਼ਲਾਘਾਯੋਗ ਯੋਗ ਹਨ। ਭੈਣ ਜਗਦੀਪ ਕੌਰ ਇੰਸਾਂ ਦੀ ਮ੍ਰਿਤਕ ਦੇਹ ਵਾਲੀ ਐਂਬੂਲੈਂਸ ਦੀ ਰਵਾਨਗੀ ਬਲਾਕ ਗੋਬਿੰਦਗੜ੍ਹ ਜੇਜੀਆ ਦੀ ਸਾਧ-ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਕੀਤੀ ਗਈ। Medical Research
ਇਸ ਮੌਕੇ ਸੱਚੇ ਨਿਮਰ ਸੇਵਾਦਾਰ ਗੁਰਵਿੰਦਰ ਸਿੰਘ ਇੰਸਾਂ ਹਰੀਗੜ੍ਹ, ਸੱਚੇ ਨਿਮਰ ਸੇਵਾਦਾਰ ਸਰਜੀਵਨ ਕੁਮਾਰ ਇੰਸਾਂ ਛਾਜਲੀ , ਭੈਣ ਰਣਜੀਤ ਕੌਰ ਇੰਸਾਂ ਹਰੀਗੜ੍ਹ, ਪਿੰਡ ਦੇ ਪ੍ਰੇਮੀ ਸੇਵਕ ਖੁਸ਼ਪ੍ਰੀਤ ਸਿੰਘ ਇੰਸਾਂ, ਜਸਵੀਰ ਸਿੰਘ ਇੰਸਾਂ, ਮੰਗਲ ਸਿੰਘ ਇੰਸਾਂ, ਦਰਸ਼ਨ ਸਿੰਘ ਇੰਸਾਂ, ਫੌਜੀ ਸਿੰਘ ਇੰਸਾਂ, ਬੱਗਾ ਸਿੰਘ ਇੰਸਾਂ , ਬਲਵਿੰਦਰ ਸਿੰਘ ਇੰਸਾਂ ਫੌਜੀ, ਗੁਰਲਾਲ ਸਿੰਘ ਇੰਸਾਂ, ਮਾਨ ਸਿੰਘ ਇੰਸਾਂ , ਪ੍ਰਤਾਪ ਸਿੰਘ ਇੰਸਾਂ, ਬਲਵੀਰ ਸਿੰਘ ਇੰਸਾਂ, ਪਿੰਡ ਦੇ ਪੰਚਾਇਤ ਮੈਂਬਰ ਮਨਵੀਰ ਸਿੰਘ, ਗੁਰਵਿੰਦਰ ਸਿੰਘ, ਸੁਰੇਸ਼ ਕੁਮਾਰ, ਕ੍ਰਿਸ਼ਨ ਸਿੰਘ, ਮਨਜੀਤ ਸਿੰਘ, ਗੁਰਵਿੰਦਰ ਸਿੰਘ ਕਾਕਾ, ਜਗਪਾਲ ਸਿੰਘ ਨੰਬਰਦਾਰ, ਗੁਰਦੀਪ ਸਿੰਘ ਬਲਾਕ ਪ੍ਰਧਾਨ ਲਾਡਵੰਜਾਰਾ, ਦਰਸ਼ਨ ਸਿੰਘ ਬਲਾਕ ਪ੍ਰਧਾਨ ਤੋਂ ਇਲਾਵਾ ਵੱਡੀ ਗਿਣਤੀ ਰਿਸ਼ਤੇਦਾਰ, ਪਿੰਡ ਵਾਸੀ, ਸਮੂਹ ਸਾਧ-ਸੰਗਤ ਹਾਜਰ ਸੀ।
Read Also : ਮਾਤਾ ਗੁਰਦੇਵ ਕੌਰ ਇੰਸਾਂ ਵੀ ਹੋਏ ਸਰੀਰਦਾਨੀਆਂ ’ਚ ਸ਼ਾਮਲ