ਵਿਸਥਾਰ ਕਾਰਜਾਂ ਦੀ ਸੇਵਾ ਵਿੱਚ ਵੱਧ ਤੋਂ ਵੱਧ ਸੇਵਾ ‘ਚ ਹਿੱਸਾ ਲੈਣ ਲਈ ਕੀਤਾ ਪ੍ਰੇਰਿਤ | Dera Dera Sacha Sauda
ਮਲੋਟ (ਮਨੋਜ)। ਬਲਾਕ ਮਲੋਟ ਦੀ ਬਲਾਕ ਪੱਧਰੀ ਨਾਮ-ਚਰਚਾ ਜੰਡੀਵਾਲਾ ਚੌਂਕ ਸਥਿਤ ਪੰਚਾਇਤੀ ਧਰਮਸ਼ਾਲਾ ‘ਚ ਸ਼ਰਧਾ ਅਤੇ ਉਤਸ਼ਾਹ ਨਾਲ ਹੋਈ। ਬਲਾਕ ਮਲੋਟ ਦੇ ਜੋਨ ਨੰਬਰ 3 ਦੀ ਸਮੂਹ ਸਾਧ-ਸੰਗਤ ਵੱਲੋਂ ਕਰਵਾਈ ਗਈ ਇਸ ਨਾਮ-ਚਰਚਾ ਵਿੱਚ ਬਲਾਕ ਮਲੋਟ ਦੇ ਸਾਰੇ ਜੋਨਾਂ, ਪਿੰਡਾਂ ਦੇ ਜ਼ਿੰਮੇਵਾਰਾਂ ਅਤੇ ਭਾਰੀ ਗਿਣਤੀ ਵਿੱਚ ਸਾਧ-ਸੰਗਤ ਨੇ ਸ਼ਿਰਕਤ ਕਰਕੇ ਨਾਮ-ਚਰਚਾ ਦੀ ਰੌਣਕ ਨੂੰ ਹੋਰ ਵੀ ਵਧਾ ਦਿੱਤਾ। ਇਸ ਮੌਕੇ 85 ਮੈਂਬਰ ਪੰਜਾਬ ਰਾਹੁਲ ਇੰਸਾਂ, ਹਰਪਾਲ ਇੰਸਾਂ (ਰਿੰਕੂ), ਸੁਲੱਖਣ ਸਿੰਘ ਇੰਸਾਂ, ਜਗਸੀਰ ਸਿੰਘ ਇੰਸਾਂ ਅਤੇ ਚਮਕੌਰ ਸਿੰਘ ਇੰਸਾਂ ਤੋਂ ਇਲਾਵਾ 85 ਮੈਂਬਰ ਪੰਜਾਬ ਭੈਣਾਂ ਵਿੱਚੋਂ ਕਿਰਨ ਇੰਸਾਂ, ਸਤਵੰਤ ਕੌਰ ਇੰਸਾਂ ਅਤੇ ਮਮਤਾ ਇੰਸਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। (Dera Dera Sacha Sauda)
ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਰਿਕਾਰਡਿਡ ਅਨਮੋਲ ਬਚਨਾਂ ਨੂੰ ਵੀ ਪੂਰੀ ਇਕਾਗਰਤਾ ਨਾਲ ਸੁਣਿਆ
ਨਾਮ ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਅਨਿਲ ਕੁਮਾਰ ਇੰਸਾਂ ਨੇ ਪਵਿੱਤਰ ਸ਼ਾਹੀ ਨਾਅਰਾ ਲਗਾ ਕੇ ਕੀਤੀ। ਇਸ ਤੋਂ ਬਾਅਦ ਵੱਖ-ਵੱਖ ਕਵੀਰਾਜ ਵੀਰਾਂ ਨੇ ਸ਼ਬਦਬਾਣੀ ਸੁਣਾਈ। ਇਸ ਮੌਕੇ 85 ਮੈਂਬਰ ਪੰਜਾਬ ਸੁਲੱਖਣ ਸਿੰਘ ਇੰਸਾਂ ਨੇ ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ ਵੱਧ ਤੋਂ ਵੱਧ ਸੇਵਾ, ਸਿਮਰਨ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸਾਂਝਾ ਧਾਮ ਮਲੋਟ ‘ਚ ਚੱਲ ਰਹੀ ਵਿਸਥਾਰ ਕਾਰਜਾਂ ਦੀ ਸੇਵਾ ਵਿੱਚ ਵੱਧ ਤੋਂ ਵੱਧ ਸੇਵਾ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਇਸ ਤੋਂ ਇਲਾਕਾ ਸਾਂਝਾ ਧਾਮ ਵਿੱਚ ਚੱਲ ਰਹੀ ਖੇਤੀਬਾੜੀ ਦੀ ਸੇਵਾ ਵਿੱਚ ਵੀ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਮੂਹ ਸਾਧ-ਸੰਗਤ ਨੇ ਵੱਡੀ ਐਲਈਡੀ ਰਾਹੀਂ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਿਡ ਅਨਮੋਲ ਬਚਨਾਂ ਨੂੰ ਵੀ ਪੂਰੀ ਇਕਾਗਰਤਾ ਨਾਲ ਸੁਣਿਆ।
Special Moong Dal Pakoda : ਪੰਜਾਬੀ ਮੂੰਗੀ ਦਾਲ ਦੇ ਪਕੌੜਿਆਂ ਦੀ ਕਮਾਲ, ਸਵਾਦ ਬੇਮਿਸਾਲ
ਇਸ ਮੌਕੇ ਜੋਨ ਨੰਬਰ 3 ਦੇ ਪ੍ਰੇਮੀ ਸੇਵਕ ਸੁਨੀਲ ਇੰਸਾਂ, ਜੋਨ ਨੰਬਰ 3 ਦੀ ਪ੍ਰੇਮੀ ਸੰਮਤੀ ਦੇ 15 ਮੈਂਬਰ ਰਾਕੇਸ਼ ਇੰਸਾਂ, ਸ਼ੁਭਾਸ਼ ਇੰਸਾਂ, ਸਵੀਟੀ ਇੰਸਾਂ, ਯੁਵਰਾਜ ਇੰਸਾਂ, ਹਰੀਸ਼ ਇੰਸਾਂ, ਭੈਣਾਂ ਵਿੱਚੋਂ ਪ੍ਰਕਾਸ਼ ਕੌਰ ਇੰਸਾਂ, ਜੰਨਤ ਇੰਸਾਂ, ਪ੍ਰਵੀਨ ਇੰਸਾਂ, ਨੀਲਮ ਇੰਸਾਂ, ਪ੍ਰਵੀਨ ਇੰਸਾਂ ਅਤੇ ਕਵਿਤਾ ਇੰਸਾਂ ਅਤੇ ਇਸ ਤੋਂ ਇਲਾਵਾ ਸੇਵਾਦਾਰਾਂ ਵਿੱਚੋਂ ਮਿਸਤਰੀ ਸੱਤਪਾਲ ਇੰਸਾਂ, ਰਾਜ ਕੁਮਾਰ ਇੰਸਾਂ, ਸੱਤਪਾਲ ਇੰਸਾਂ, ਰਾਮ ਕਿ੍ਸ਼ਨ ਇੰਸਾਂ, ਬਲਦੇਵ ਇੰਸਾਂ, ਸੁਨੀਲ ਵਧਵਾ, ਸੌਰਵ ਜੱਗਾ, ਸੱਚ ਕਹੂੰ ਦੇ ਏਜੰਸੀ ਹੋਲਡਰ ਅਰੁਣ ਇੰਸਾਂ, ਦਿਨੇਸ਼ ਕੁਮਾਰ ਇੰਸਾਂ, ਅਮਨ ਇੰਸਾਂ ਅਤੇ ਭੈਣ ਮੰਜੂ ਇੰਸਾਂ, ਮਧੂ ਇੰਸਾਂ, ਸੁਨੀਲ ਇੰਸਾਂ, ਪੂਨਮ ਇੰਸਾਂ, ਕਾਲੀ ਇੰਸਾਂ,
ਨੇਹਾ ਇੰਸਾਂ, ਮੀਨਾਕਸ਼ੀ ਇੰਸਾਂ, ਨੇਹਾ ਇੰਸਾਂ, ਸੀਤਾ ਇੰਸਾਂ, ਅੰਜੂ ਇੰਸਾਂ, ਆਸ਼ਾ ਇੰਸਾਂ, ਅਨੀਤਾ ਇੰਸਾਂ ਤੋਂ ਇਲਾਵਾ ਮਲੋਟ ਦੇ ਜੋਨਾਂ ਦੇ ਪ੍ਰੇਮੀ ਸੇਵਕ ਮੱਖਣ ਇੰਸਾਂ, ਰੋਬਿਨ ਗਾਬਾ ਇੰਸਾਂ, ਡਾ.ਇਕਬਾਲ ਇੰਸਾਂ ਤੋਂ ਇਲਾਵਾ ਰੱਥੜੀਆਂ ਦੇ ਪ੍ਰੇਮੀ ਸੇਵਕ ਸ਼ੀਸ਼ਪਾਲ ਇੰਸਾਂ, ਕੁਰਾਈਵਾਲਾ ਦੇ ਪ੍ਰੇਮੀ ਸੇਵਕ ਜਗਦੇਵ ਸਿੰਘ ਇੰਸਾਂ, ਜੰਡਵਾਲਾ ਚੜ੍ਹਤ ਸਿੰਘ ਦੇ ਪ੍ਰੇਮੀ ਸੇਵਕ ਗੁਰਲਾਲ ਸਿੰਘ ਇੰਸਾਂ, ਰਾਮ ਨਗਰ ਦੇ ਪ੍ਰੇਮੀ ਸੇਵਕ ਅਸ਼ੋਕ ਕੁਮਾਰ ਇੰਸਾਂ, ਅਬੁੱਲ ਖੁਰਾਣਾ ਦੇ ਪ੍ਰੇਮੀ ਸੇਵਕ ਦੀਵਾਨ ਚੰਦ ਇੰਸਾਂ ਤੋਂ ਇਲਾਵਾ ਸਮੂਹ ਜੋਨਾਂ ਅਤੇ ਪਿੰਡਾਂ ਦੇ 15 ਮੈਂਬਰ ਅਤੇ ਭਾਰੀ ਗਿਣਤੀ ਵਿੱਚ ਸਮੂਹ ਸਾਧ-ਸੰਗਤ ਮੌਜੂਦ ਸੀ।