Malout News: ਡੇਰਾ ਸ਼ਰਧਾਲੂ ਪਰਿਵਾਰ ਨੇ ਆਪਣੀ ਬੇਟੀ ਦੇ ਜਨਮ ਦਿਨ ਮੌਕੇ ਕੀਤਾ ਮਾਨਵਤਾ ਭਲਾਈ ਦਾ ਕਾਰਜ

Malout News
Malout News: ਡੇਰਾ ਸ਼ਰਧਾਲੂ ਪਰਿਵਾਰ ਨੇ ਆਪਣੀ ਬੇਟੀ ਦੇ ਜਨਮ ਦਿਨ ਮੌਕੇ ਕੀਤਾ ਮਾਨਵਤਾ ਭਲਾਈ ਦਾ ਕਾਰਜ

ਡੇਰਾ ਸੱਚਾ ਸੌਦਾ ਦੀ ਪ੍ਰੇਰਣਾ | Malout News

  • ਚੰਦਰ ਮਾਡਲ ਹਾਈ ਸਕੂਲ ’ਚ ਵੰਡੀ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ

Malout News: ਮਲੋਟ (ਮਨੋਜ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮਾਨਵਤਾ ਭਲਾਈ ਦੀ ਦਿੱਤੀ ਸਿੱਖਿਆ ਅਨੁਸਾਰ ਬਲਾਕ ਮਲੋਟ ਦੇ ਸੇਵਾਦਾਰਾਂ ਵੱਲੋਂ ਮਾਨਵਤਾ ਭਲਾਈ ਦੇ ਕਾਰਜਾਂ ਦੀ ਗਤੀ ਨੂੰ ਤੇਜ ਕਰਦੇ ਹੋਏ ਲਗਾਤਾਰ ਆਪਣੀ ਹਰ ਖੁਸ਼ੀ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਈ ਜਾ ਰਹੀ ਹੈ। ਇਸੇ ਕੜ੍ਹੀ ਤਹਿਤ ਬਲਾਕ ਮਲੋਟ ਦੇ ਜੋਨ ਨੰਬਰ 5 ਦੇ ਅਣਥੱਕ ਸੇਵਾਦਾਰ ਪ੍ਰਦੀਪ ਇੰਸਾਂ ਤੇ ਸੇਵਾਦਾਰ ਭੈਣ ਅਨੀਤਾ ਇੰਸਾਂ ਨੇ ਆਪਣੀ ਬੇਟੀ ਸੀਨਮ ਇੰਸਾਂ ਦੇ ਜਨਮ ਦਿਨ ਮੌਕੇ ਸਵੇਰੇ ਤੜਕਸਾਰ ਨਿਊ ਗੋਬਿੰਦ ਨਗਰ ਸਥਿਤ ਚੰਦਰ ਮਾਡਲ ਹਾਈ ਸਕੂਲ ਖੁੱਲ੍ਹਦੇ ਸਾਰ ਹੀ ਸਕੂਲ ’ਚ ਪੜ੍ਹਦੇ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਵੰਡੀ।

ਇਹ ਖਬਰ ਵੀ ਪੜ੍ਹੋ : Weather Alert India: ਉੱਤਰੀ ਭਾਰਤ ’ਚ ਕੜਾਕੇ ਦੀ ਠੰਢ, ਤਾਪਮਾਨ ਆਮ ਨਾਲੋਂ ਘੱਟ

ਜਾਣਕਾਰੀ ਦਿੰਦਿਆਂ ਸੇਵਾਦਾਰ ਪ੍ਰਦੀਪ ਕੁਮਾਰ ਇੰਸਾਂ ਤੇ ਅਨੀਤਾ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਬੇਟੀ ਸੀਨਮ ਇੰਸਾਂ ਦਾ ਜਨਮ ਦਿਨ ਚੰਦਰ ਮਾਡਲ ਹਾਈ ਸਕੂਲ ’ਚ ਪੜ੍ਹਦੇ 50 ਲੋੜਵੰਦ ਬੱਚਿਆਂ ਨੂੰ ਕਾਪੀਆਂ ਤੇ ਪੈਨ ਵੰਡ ਕੇ ਮਨਾਇਆ ਹੈ। ਉਨ੍ਹਾਂ ਦੱਸਿਆ ਕਿ ਉਹ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਨ ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ’ਤੇ ਅਮਲ ਕਰਦੇ ਹੋਏ ਉਹ ਮਾਨਵਤਾ ਦੀ ਸੇਵਾ ’ਚ ਲੱਗੇ ਹੋਏ ਹਨ। Malout News

ਇਸੇ ਤਰ੍ਹਾਂ ਹੀ ਮਾਨਵਤਾ ਦੀ ਸੇਵਾ ਵਿੱਚ ਲੱਗੇ ਰਹਿਣਗੇ। ਇਸ ਮੌਕੇ ਚੰਦਰ ਮਾਡਲ ਹਾਈ ਸਕੂਲ ਦੇ ਡਾਇਰੈਕਟਰ ਕਮ ਪ੍ਰਿੰਸੀਪਲ ਚੰਦਰ ਮੋਹਣ ਸੁਥਾਰ ਤੇ ਮੁੱਖ ਅਧਿਆਪਕਾ ਮੈਡਮ ਰਜਨੀ ਸੁਥਾਰ ਨੇ ਬੇਟੀ ਸੀਨਮ ਇੰਸਾਂ ਨੂੰ ਜਨਮ ਦਿਨ ਦੀ ਵਧਾਈ ਦਿੰਦਿਆਂ ਕੀਤੇ ਇਸ ਮਾਨਵਤਾ ਭਲਾਈ ਕਾਰਜ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਪਰਿਵਾਰਿਕ ਮੈਂਬਰਾਂ ਵਿੱਚੋਂ ਸੰਦੀਪ ਇੰਸਾਂ, ਪੂਜਾ ਇੰਸਾਂ, ਅਲੀਸ਼ਾ ਇੰਸਾਂ ਤੋਂ ਇਲਾਵਾ ਜੋਨ ਨੰਬਰ 6 ਦੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਸੱਤਪਾਲ ਇੰਸਾਂ ਵੀ ਮੌਜ਼ੂਦ ਸਨ। Malout News

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜੋਨ ਨੰਬਰ 2 ਦੇ ਸੇਵਾਦਾਰ ਅਜੇ ਅਨੇਜਾ ਇੰਸਾਂ ਨੇ 10 ਨਵੰਬਰ ਨੂੰ ਆਪਣੇ ਜਨਮ ਦਿਨ ਮੌਕੇ ਜਿੱਥੇ ਵਾਤਾਵਰਣ ਦੀ ਸ਼ੁੱਧਤਾ ਲਈ ਬੂਟਾ ਲਾਇਆ ਉਥੇ ਲੋੜਵੰਦ ਮਰੀਜ਼ ਲਈ ਖੂਨਦਾਨ ਵੀ ਕੀਤਾ। ਇਸ ਤੋਂ ਇਲਾਵਾ ਜੋਨ ਨੰਬਰ 4 ਦੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਨੇ ਆਪਣੇ ਜਨਮ ਦੀ ਖੁਸ਼ੀ ’ਚ 12 ਨਵੰਬਰ ਨੂੰ ਆਂਗਣਵਾੜੀ ਸੈਂਟਰ ’ਚ ਪੜ੍ਹਦੇ 30 ਲੋੜਵੰਦ ਬੱਚਿਆਂ ਨੂੰ ਗਰਮ ਕੱਪੜੇ ਵੰਡੇ ਗਏ ਸਨ। Malout News