ਰਿਸ਼ਵਤ ਲੈਂਦੀ ਡਿਪਟੀ ਰੇਂਜਰ ਗ੍ਰਿਫ਼ਤਾਰ
ਰਤਲਾਮ। ਮੱਧ ਪ੍ਰਦੇਸ਼ ਦੇ ਰਤਲਾਮ ’ਚ ਲੋਕਾਯੁਕਤ ਪੁਲਿਸ ਟੀਮ ਨੇ ਇੱਕ ਡਿਪਟੀ ਰੇਂਜਰ ਨੂੰ ਪੱਚੀ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਲੋਕਾਯੁਕਤ ਪੁਲਿਸ ਸੂਤਰਾਂ ਅਨੁਸਾਰ ਜੰਗਲਾਤ ਬੋਰਡ ਦਫ਼ਤਰ ਵਿੱਚ ਤਾਇਨਾਤ ਇੱਕ ਡਿਪਟੀ ਰੇਂਜਰ ਤਨਵੀਰ ਖਾਨ ਨੂੰ ਫਰੀ ਸੁਲੇਮਾਨ ਖਾਨ ਤੋਂ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਫਰਿਆਦੀ ਸੁਲੇਮਾਨ ਨੇ ਲੋਕਾਯੁਕਤ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਡਿਪਟੀ ਰੇਂਜਰ ਤਨਵੀਰ ਖਾਨ ਨੇ ਜਬਤ ਕੀਤੇ ਗਏ ਵਾਹਨਾਂ ਨੂੰ ਛੱਡਣ ਲਈ ਇੱਕ ਲੱਖ ਦੀ ਰਿਸ਼ਵਤ ਮੰਗੀ ਜਾ ਰਹੀ ਹੈ। ਇਸ ’ਚੋਂ ਉਹ 70 ਹਜ਼ਾਰ ਰੁਪਏ ਸੁਲੇਮਾਨ ਦੇ ਚੁੱਕਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.