Punjab News: ਸਿਹਤ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਔਲਖ਼ ਲੈਣਗੇ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ

Punjab News
Dr Aulakh

(ਜਸਵੀਰ ਸਿੰਘ ਗਹਿਲ) ਲੁਧਿਆਣਾ। Punjab News: ਵਪਾਰਕ ਰਾਜਧਾਨੀ ਲੁਧਿਆਣਾ ਵਿਖੇ ਬਤੌਰ ਸਿਵਲ ਸਰਜਨ ਸੇਵਾਵਾਂ ਦੇਣ ਤੋਂ ਬਾਅਦ ਡਿਪਟੀ ਡਾਇਰੈਕਟਰ ਵਜੋਂ ਪਦ- ਉੱਨਤ ਹੋਏ ਡਾ. ਜਸਬੀਰ ਸਿੰਘ ਔਲਖ਼ ਵਿਭਾਗ ਨੇ ਪ੍ਰੀ- ਰਿਟਾਇਰਮੈਂਟ ਲੈਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਉਨ੍ਹਾਂ ਆਪਣੇ ਨਿੱਜੀ ਸ਼ੋਸਲ ਮੀਡੀਆ ਪਲੇਟਫਾਰਮ ’ਤੇ ਪੋਸਟ ਪਾ ਕੇ ਦਿੱਤੀ। ਪੋਸਟ ’ਚ ਡਾ. ਔਲਖ਼ ਦੀ ਆਪਣੇ ਵਿਭਾਗ ਪ੍ਰਤੀ ਨਰਾਜਗੀ ਵੀ ਸਾਫ਼ ਝਲਕ ਰਹੀ ਹੈ। Punjab News

ਇਹ ਵੀ ਪੜ੍ਹੋ: Farmers News : ਕਿਸਾਨਾਂ ਨੇ ਕਰਤਾ ਐਲਾਨ, ਚੰਡੀਗੜ੍ਹ ‘ਚ ਐਕਸ਼ਨ ਲੈਣ ਦੀ ਤਿਆਰੀ, ਜਾਣੋ ਡਿਟੇਲ

ਆਪਣੇ ਫੇਸਬੁੱਕ ਅਕਾਊਂਟ ’ਤੇ ਡਾ. ਜਸਬੀਰ ਸਿੰਘ ਔਲਖ਼ ਨੇ ਲਿਖਿਆ ਹੈ ਕਿ ‘ਮਾਂ ਦਾ ਡਿਪਟੀ’ ਪੰਜਾਬੀ ਨਾਟਕ ਦੇ ਮੋਢੀ ਈਸ਼ਵਰ ਚੰਦਰ ਨੰਦਾ ਦੀ ਇੱਕ ਰਚਨਾ ਹੈ, ਜਿਹੜੀ ਸਾਡੇ ਸਮਿਆਂ ਵਿੱਚ ਦਸਵੀਂ ਜਮਾਤ ਪੜ੍ਹਾਈ ਜਾਂਦੀ ਸੀ। ਅੱਜ ਜਦੋਂ ਮੈਂ ਬਤੌਰ ਡਿਪਟੀ ਡਾਇਰੈਕਟਰ, ਚੰਡੀਗੜ੍ਹ ਹੈੱਡਕੁਆਟਰ ਤੇ ਦਸਤਕ ਦਿੱਤੀ ਤਾਂ ਉਹ ਨਾਟਕ ਇੱਕ ਦਮ ਯਾਦਾਂ ਦੇ ਅੰਬਰ ਵਿੱਚ ਆ ਹਾਜ਼ਰ ਹੋਇਆ।’

Punjab News

ਉਨ੍ਹਾਂ ਅੱਗੇ ਲਿਖਿਆ ਕਿ ‘ਪਿਛਲੇ ਕੁੱਝ ਸਮੇਂ ਤੋਂ ਜਿਹਨਾਂ ਦੇ ਖਿਲਾਫ਼ ਮੈ ਕੁੱਝ ਕਾਰਵਾਈਆਂ ਅਮਲ ਵਿੱਚ ਲਿਆਂਦੀਆਂ ਸਨ, ਉਹ ਮੇਰੇ ਖਿਲਾਫ਼ ਹੱਥ ਧੋ ਕੇ ਪੈ ਚੁੱਕੇ ਸਨ, ਖ਼ਾਸਕਰ ਬਾਬੇ ਨਾਨਕ ਦੀ ਧਰਤੀ ਨੂੰ ਗੰਦਾ ਕਰ ਰਹੇ ਕੁੜੀਮਾਰ। ਉਨ੍ਹਾਂ ਅੱਗੇ ਲਿਖਿਆ ਕਿ ‘ਬਦਕਿਸਮਤੀ ਮੇਰੀ ਮੇਰੇ ਨਾਲ ਸਟੇਟ ਹੈੱਡਕੁਆਟਰ ਤੋਂ ਕੋਈ ਵੀ ਨਹੀਂ ਖੜ੍ਹਿਆ, ਮੇਰੀਆਂ ਨਿੱਜੀ ਸੁਣਵਾਈ ਦੀਆਂ ਅਰਜ਼ੀਆਂ ਧੂੜ ਫੱਕਣ ਲਈ ਮਜ਼ਬੂਰ ਨੇ। ਭਰੇ ਮਨ ਨਾਲ ਅੱਜ ਉਸ ਪੀਸੀਐੱਮਐੱਸ ਨੂੰ ਸਮੇਂ ਤੋਂ ਪਹਿਲਾਂ ਛੱਡਣ ਲਈ ‘ਇਸ ਮਾਂ ਦੇ ਡਿਪਟੀ’ ਨੇ ਤਿੰਨ ਮਹੀਨੇ ਦਾ ਨੋਟਿਸ ਦੇ ਦਿੱਤਾ ਹੈ, ਜਿਸ ਪੀ ਸੀ ਐੱਮ ਐੱਸ ਨੇ ਰੁਜ਼ਗਾਰ ਵੀ ਦਿੱਤਾ ਅਤੇ ਇੱਜ਼ਤ- ਮਾਣ ਵੀ। ਆਮੀਨ