Patwari Suspend: ਗਲਤ ਨਾਂਅ ’ਤੇ ਜਮ੍ਹਾਂ ਬੰਦੀ ਚੜਾਉਣ ’ਤੇ ਪਟਵਾਰੀ ਨੂੰ ਕੀਤਾ ਮੁਅੱਤਲ

Patwari Suspend
Patwari Suspend

Patwari Suspend: (ਅਜੈ ਮਨਚੰਦਾ) ਕੋਟਕਪੂਰਾ। ਸ਼ਹਿਰੀ ਸਰਕਲ ਕੋਟਕਪੂਰਾ ਦੇ ਮੁੱਖ ਪਟਵਾਰੀ ਨੂੰ ਡਿਪਟੀ ਕਮਿਸ਼ਨਰ ਵੱਲੋਂ ਮੁਅੱਤਲ ਕੀਤਾ ਗਿਆ ਹੈ । ਸ਼ਿਕਾਇਤਕਰਤਾ ਅਨੂਪ ਸਿੰਗਲਾ ਪੁੱਤਰ ਕ੍ਰਿਸ਼ਨ ਸਿੰਗਲਾ ਵਾਸੀ ਕੋਟਕਪੂਰਾ ਹਾਲ ਆਬਾਦ ਮੁਹਾਲੀ ਮੁਤਾਬਿਕ ਉਸ ਦੇ ਮਾਤਾ-ਪਿਤਾ ਦੇ ਨਾਂਅ ’ਤੇ ਖ਼ਰੀਦੀ ਗਈ ਜਾਇਦਾਦ ਸੰਬੰਧੀ ਇਸੇ ਸਾਲ 27 ਜਨਵਰੀ ਨੂੰ ਫ਼ਰਦ ਬਦਲ ਲਈ ਅਰਜ਼ੀ ਦਿੱਤੀ, ਜਿਸ ’ਤੇ ਸੰਬੰਧਿਤ ਪਟਵਾਰੀ ਨੇ ਕਥਿਤ ਤੌਰ ’ਤੇ ਰਿਸ਼ਵਤ ਦੀ ਮੰਗ ਕੀਤੀ ।

ਇਹ ਵੀ ਪੜ੍ਹੋ: NRI News: ਪ੍ਰਵਾਸੀ ਭਾਰਤੀ ਦੇ ਪਰਿਵਾਰ ’ਤੇ ਹੋਏ ਹਮਲੇ ਸੰਬੰਧੀ ਕਾਰਵਾਈ ਨਾ ਕਰਨ ਵਾਲੇ ਐਸਐਸਚਓ ’ਤੇ ਹੋਵੇਗੀ ਕਾਰਵਾਈ: ਧ…

ਐਡਵੋਕੇਟ ਅਨੂਪ ਸਿੰਗਲਾ ਨੇ ਇਹ ਗੱਲ ਤਤਕਾਲੀਨ ਤਹਿਸੀਲਦਾਰ ਮੰਗੂ ਬਾਂਸਲ ਤੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਦੇ ਧਿਆਨ ’ਚ ਲਿਆਂਦੀ ਤਾਂ ਉਨ੍ਹਾਂ ਵੱਲੋਂ ਵਿਸਵਾਸ਼ ਦਿਵਾਇਆ ਗਿਆ ਕਿ 15 ਫ਼ਰਵਰੀ ਤੱਕ ਉਨ੍ਹਾਂ ਦਾ ਕੰਮ ਹਰ ਹਾਲਤ ’ਚ ਹੋ ਜਾਵੇਗਾ । ਮਿਤੀ 6/3/2025 ਨੂੰ ਅਨੂਪ ਸਿੰਗਲਾ ਨੇ ਇਕ ਲਿਖਤੀ ਸ਼ਿਕਾਇਤ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੂੰ ਸੌਂਪੀ ਤਾਂ ਉਸ ਤੋਂ ਵੀ ਇੱਕ ਮਹੀਨਾ ਬਾਅਦ ਜਦੋਂ ਪਟਵਾਰੀ ਨੇ ਫ਼ਰਦ ਬਦਲ ਕੀਤੀ ਤਾਂ ਗਲਤ ਨਾਂਅ ਜਮ੍ਹਾਂਬੰਦੀ ’ਤੇ ਚੜਾ ਦਿੱਤੇ ।

ਐਡਵੋਕੇਟ ਅਨੂਪ ਸਿੰਗਲਾ ਨੇ ਦੱਸਿਆ ਕਿ ਦੁਬਾਰਾ ਬੇਨਤੀ ਕਰਨ ’ਤੇ ਪਟਵਾਰੀ ਵੱਲੋਂ ਕਥਿਤ ਰਿਸ਼ਵਤ ਨਾ ਦੇਣ ਦੀ ਸੂਰਤ ’ਚ ਤਿੰਨ ਮਹੀਨੇ ਹੋਰ ਉਡੀਕ ਕਰਨ ਸੰਬੰਧੀ ਆਖਿਆ ਗਿਆ । ਇਸ ਤੋਂ ਪ੍ਰੇਸ਼ਾਨ ਅਨੂਪ ਸਿੰਗਲਾ ਨੇ ਅਨੁਰਾਗ ਵਰਮਾ ਐਫ. ਸੀ. ਆਰ. ਕੋਲ 21 ਅਪਰੈਲ ਨੂੰ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਡਿਪਟੀ ਕਮਿਸ਼ਨਰ ਫ਼ਰੀਦਕੋਟ ਨੂੰ ਇਸ ਖ਼ਿਲਾਫ਼ ਕਾਰਵਾਈ ਕਰਨ ਦੇ ਆਦੇਸ਼ ਦਿੱਤੇ । ਡੀਸੀ ਵੱਲੋਂ ਮੈਡਮ ਲਵਪ੍ਰੀਤ ਕੌਰ ਡੀ. ਆਰ. ਓ. ਤੋਂ ਜਾਂਚ ਕਰਵਾ ਕੇ ਪਟਵਾਰੀ ਹਰਿੰਦਰ ਸਿੰਘ ਨੂੰ ਮੁਅੱਤਲ ਕਰਨ ਦਾ ਆਦੇਸ਼ ਦਿੱਤਾ ।